RBI ਨੇ 841 ਅਹੁਦਿਆਂ ''ਤੇ ਕੱਢੀਆਂ ਹਨ ਭਰਤੀਆਂ, ਜਲਦ ਕਰੋ ਅਪਲਾਈ

Thursday, Feb 25, 2021 - 12:20 PM (IST)

RBI ਨੇ 841 ਅਹੁਦਿਆਂ ''ਤੇ ਕੱਢੀਆਂ ਹਨ ਭਰਤੀਆਂ, ਜਲਦ ਕਰੋ ਅਪਲਾਈ

ਨਵੀਂ ਦਿੱਲੀ- ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਆਫ਼ਿਸ ਅਟੈਂਡੈਂਟ ਪੋਸਟ 'ਚ 841 ਖ਼ਾਲੀ ਅਹੁਦਿਆਂ ਨੂੰ ਭਰਨ ਲਈ ਭਰਤੀਆਂ ਕੱਢੀਆਂ ਹਨ। ਉਮੀਦਵਾਰ ਆਰ.ਬੀ.ਆਈ. ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। 

ਯੋਗਤਾ
ਅਰਜ਼ੀ ਦੇਣ ਵਾਲਾ ਉਮੀਦਵਾਰ 1/2/2021 ਤੱਕ ਅੰਡਰ ਗਰੈਜੂਏਟ ਹੋਣਾ ਚਾਹੀਦਾ। ਗਰੈਜੂਏਸ਼ਨ ਅਤੇ ਉੱਚ ਯੋਗਤਾ ਰੱਖਣ ਵਾਲੇ ਉਮੀਦਵਾਰ ਅਪਲਾਈ ਕਰਨ ਦੇ ਯੋਗ ਨਹੀਂ ਹਨ।

ਚੋਣ ਪ੍ਰਕਿਰਿਆ
ਆਖਰੀ ਚੋਣ ਬੈਂਕ ਦੇ ਆਨਲਾਈਨ ਟੈਸਟ ਦੇ ਪ੍ਰਦਰਸ਼ਨ, ਐੱਲ.ਪੀ.ਟੀ. 'ਚ ਯੋਗਤਾ, ਮੈਡੀਕਲ ਫਿਟਨੈੱਸ, ਪ੍ਰਮਾਣ ਪੱਤਰਾਂ ਦਾ ਵੈਰੀਫਿਕੇਸ਼ਨ ਅਤੇ ਬਾਇਓਮੈਟ੍ਰਿਕ ਡਾਟਾ/ਪਛਾਣ ਵੈਰੀਫਿਕੇਸ਼ਨ ਆਦਿ 'ਤੇ ਨਿਰਭਰ ਕਰੇਗਾ।

ਆਖ਼ਰੀ ਤਾਰੀਖ਼
ਉਮੀਦਵਾਰ 15 ਮਾਰਚ 2021 ਤੱਕ ਅਪਲਾਈ ਕਰ ਸਕਦੇ ਹਨ।

ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਆਰ.ਬੀ.ਆਈ. ਦੀ ਅਧਿਕਾਰਤ ਵੈੱਬਸਾਈਟ http://www.rbi.org.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।


author

DIsha

Content Editor

Related News