ਵੱਖ-ਵੱਖ ਮਹਿਕਮਿਆਂ ''ਚ 11000 ਤੋਂ ਵਧੇਰੇ ਅਹੁਦਿਆਂ ''ਤੇ ਨਿਕਲੀ ਭਰਤੀ, 12ਵੀਂ ਪਾਸ ਕਰਨ ਅਪਲਾਈ
Monday, Oct 30, 2023 - 12:01 PM (IST)

ਨਵੀਂ ਦਿੱਲੀ- ਬਿਹਾਰ ਸਟਾਫ ਸਿਲੈਕਸ਼ਨ ਕਮਿਸ਼ਨ (BSSC) ਨੇ ਵੱਖ-ਵੱਖ ਮਹਿਕਮਿਆਂ ਵਿਚ ਕਲਰਕ ਦੀਆਂ 11098 ਅਸਾਮੀਆਂ ਲਈ ਅਰਜ਼ੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਬਿਨੈ-ਪੱਤਰ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਬਿਨੈ-ਪੱਤਰ ਜਮ੍ਹਾ ਕਰਨ ਦੀ ਆਖ਼ਰੀ ਤਾਰੀਖ਼ 11 ਨਵੰਬਰ ਹੈ। ਦਿਲਚਸਪੀ ਰੱਖਣ ਵਾਲੇ ਉਮੀਦਵਾਰ BSSC ਦੀ ਅਧਿਕਾਰਤ ਵੈੱਬਸਾਈਟ ਰਾਹੀਂ ਆਨਲਾਈਨ ਅਪਲਾਈ ਕਰ ਸਕਦੇ ਹਨ। ਅਰਜ਼ੀਆਂ ਸਿਰਫ਼ ਆਨਲਾਈਨ ਮੋਡ ਵਿਚ ਹੀ ਸਵੀਕਾਰ ਕੀਤੀਆਂ ਜਾਣਗੀਆਂ।
ਵਿੱਦਿਅਕ ਯੋਗਤਾ
ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਦੀ ਪ੍ਰੀਖਿਆ ਪਾਸ ਕੀਤੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਕੰਪਿਊਟਰ 'ਤੇ ਹਿੰਦੀ 'ਚ ਵਰਡ ਪ੍ਰੋਸੈਸਿੰਗ/ਟਾਈਪਿੰਗ ਦਾ ਪਤਾ ਹੋਣਾ ਚਾਹੀਦਾ ਹੈ।
ਉਮਰ ਹੱਦ
ਉਮੀਦਵਾਰਾਂ ਦੀ ਘੱਟੋ-ਘੱਟ ਉਮਰ 18 ਸਾਲ ਹੋਣੀ ਚਾਹੀਦੀ ਹੈ। ਗੈਰ-ਰਿਜ਼ਰਵਡ ਪੁਰਸ਼ ਵਰਗ ਲਈ ਵੱਧ ਤੋਂ ਵੱਧ ਉਮਰ 37 ਸਾਲ ਹੋਣੀ ਚਾਹੀਦੀ ਹੈ। ਗੈਰ-ਰਿਜ਼ਰਵਡ ਮਹਿਲਾ ਵਰਗ ਲਈ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ 40 ਸਾਲ ਹੋਣੀ ਚਾਹੀਦੀ ਹੈ। ਪਿਛੜੀਆਂ ਸ਼੍ਰੇਣੀਆਂ ਦੇ ਉਮੀਦਵਾਰਾਂ ਲਈ ਵੱਧ ਤੋਂ ਵੱਧ ਉਮਰ 40 ਸਾਲ ਅਤੇ SC/ST ਸ਼੍ਰੇਣੀ ਦੇ ਉਮੀਦਵਾਰਾਂ ਲਈ 42 ਸਾਲ ਹੈ।
ਅਰਜ਼ੀ ਫ਼ੀਸ
ਜਨਰਲ/ਓ. ਬੀ. ਸੀ/ਈ. ਡਬਲਯੂ. ਐਸ (ਪੁਰਸ਼ ਉਮੀਦਵਾਰ) ਲਈ ਅਰਜ਼ੀ ਦੀ ਫੀਸ 540 ਰੁਪਏ ਹੈ। SC/ST (ਬਿਹਾਰ ਸੂਬੇ ਦੇ ਮੂਲ ਵਾਸੀਆਂ) ਲਈ ਅਰਜ਼ੀ ਫੀਸ 135 ਰੁਪਏ ਹੈ। ਬਿਹਾਰ ਸੂਬੇ ਦੇ ਸਰੀਰਕ ਤੌਰ 'ਤੇ ਦਿਵਿਆਂਗ ਅਤੇ ਮਹਿਲਾ ਉਮੀਦਵਾਰਾਂ ਲਈ ਅਰਜ਼ੀ ਦੀ ਫੀਸ 135 ਰੁਪਏ ਹੈ।
ਇੰਝ ਕਰੋ ਅਪਲਾਈ
1. ਬਿਹਾਰ ਸਟਾਫ਼ ਚੋਣ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ।
2. ਹੋਮ ਪੇਜ 'ਤੇ ਲਿੰਕ 'ADVT.NO.-02/23 Advertisement' 'ਤੇ ਕਲਿੱਕ ਕਰੋ।
3. ਸਕਰੀਨ 'ਤੇ ਇੱਕ ਨਵਾਂ ਪੰਨਾ ਖੁੱਲ੍ਹੇਗਾ, ਇੱਥੇ ਐਪਲੀਕੇਸ਼ਨ ਭਰੋ।
4. ਫੀਸ ਜਮ੍ਹਾਂ ਕਰੋ ਅਤੇ ਲੋੜੀਂਦੇ ਦਸਤਾਵੇਜ਼ ਅਪਲੋਡ ਕਰੋ।
5. ਪੁਸ਼ਟੀ ਪੰਨੇ ਨੂੰ ਡਾਉਨਲੋਡ ਕਰੋ ਅਤੇ ਹੋਰ ਸੰਦਰਭ ਲਈ ਇਸ ਦਾ ਪ੍ਰਿੰਟਆਊਟ ਲਓ।
ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੇ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।