ਭਾਰਤੀ ਰਿਜ਼ਰਵ ਬੈਂਕ ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ
10/02/2023 11:22:23 AM

ਨਵੀਂ ਦਿੱਲੀ- ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) 'ਚ ਨੌਕਰੀ ਕਰਨ ਦੇ ਇਛੁੱਕ ਨੌਜਵਾਨਾਂ ਲਈ ਚੰਗੀ ਖ਼ਬਰ ਹੈ। ਆਰ.ਬੀ.ਆਈ. ਨੇ ਅਸਿਸਟੈਂਟ ਅਹੁਦਿਆਂ 'ਤੇ ਭਰਤੀ ਕੱਢੀ ਹੈ।
ਆਖ਼ਰੀ ਤਾਰੀਖ਼
ਉਮੀਦਵਾਰ 4 ਅਕਤੂਬਰ 2023 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਉਮੀਦਵਾਰ ਕੋਲ ਮਾਨਤਾ ਪ੍ਰਾਪਤ ਸੰਸਥਾ ਜਾਂ ਯੂਨੀਵਰਸਿਟੀ ਤੋਂ ਘੱਟੋ-ਘੱਟ 50 ਫ਼ੀਸਦੀ ਅੰਕਾਂ ਨਾਲ ਕਿਸੇ ਵੀ ਵਿਸ਼ੇ 'ਚ ਗਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ।
ਉਮਰ
ਉਮੀਦਵਾਰ ਦੀ ਉਮਰ ਘੱਟੋ-ਘੱਟ 20 ਸਾਲ ਹੈ ਅਤੇ 28 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ।
ਚੋਣ ਪ੍ਰਕਿਰਿਆ
ਅਸਿਸਟੈਂਟ ਅਹੁਦੇ ਲਈ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਦੇ ਮਾਧਿਅਮ ਨਾਲ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।