ESIC 'ਚ ਕਈ ਅਹੁਦਿਆਂ 'ਤੇ ਨਿਕਲੀ 250 ਤੋਂ ਵਧੇਰੇ ਭਰਤੀਆਂ, ਮਿਲੇਗੀ ਮੋਟੀ ਤਨਖ਼ਾਹ
Sunday, Oct 15, 2023 - 12:20 PM (IST)
ਨਵੀਂ ਦਿੱਲੀ- ਕਰਮਚਾਰੀ ਰਾਜ ਬੀਮਾ ਨਿਗਮ (ESIC) ਨੇ ਪੈਰਾਮੈਡੀਕਲ ਅਸਾਮੀਆਂ 'ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਹ ਭਰਤੀ ਮੁਹਿੰਮ 275 ਪੈਰਾਮੈਡੀਕਲ ਅਸਾਮੀਆਂ ਨੂੰ ਭਰਨ ਲਈ ਚਲਾਈ ਜਾ ਰਹੀ ਹੈ। ਦਿਲਚਸਪੀ ਰੱਖਣ ਵਾਲੇ ਉਮੀਦਵਾਰ ਅਧਿਕਾਰਤ ਵੈੱਬਸਾਈਟ http://www.esic.gov.in ਰਾਹੀਂ ਆਨਲਾਈਨ ਅਪਲਾਈ ਕਰ ਸਕਦੇ ਹਨ।
ESIC ਪੈਰਾਮੈਡੀਕਲ ਭਰਤੀ 2023 ਲਈ ਅਪਲਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ ਬਿਨੈ-ਪੱਤਰ ਜਮ੍ਹਾ ਕਰਨ ਦੀ ਆਖਰੀ ਤਾਰੀਖ਼ 30 ਅਕਤੂਬਰ ਹੈ। ਨੌਕਰੀ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੂੰ ਲੈਵਲ-3, 4 ਅਤੇ 5 ਦੇ ਤਹਿਤ ਤਨਖਾਹ ਮਿਲੇਗੀ। ਤਨਖਾਹ ਪੱਧਰ-5 ਅਧੀਨ ਤਨਖਾਹ ਸਕੇਲ 29200-92300 ਰੁਪਏ ਤੱਕ ਹੈ।
ਇਨ੍ਹਾਂ ਅਸਾਮੀਆਂ ਹੋਵੇਗੀ ਭਰਤੀ
ਇਸ ਭਰਤੀ ਵਿਚ ਆਡੀਓਮੀਟਰ ਤਕਨੀਸ਼ੀਅਨ, ਡੈਂਟਲ ਮਕੈਨਿਕ, ਈ. ਸੀ. ਜੀ. ਤਕਨੀਸ਼ੀਅਨ, ਜੂਨੀਅਰ ਰੇਡੀਓਗ੍ਰਾਫਰ, ਜੂਨੀਅਰ ਮੈਡੀਕਲ, ਲੈਬਾਰਟਰੀ ਤਕਨੀਸ਼ੀਅਨ, ਓ. ਟੀ. ਅਸਿਸਟੈਂਟ, ਫਾਰਮਾਸਿਸਟ (ਐਲੋਪੈਥਿਕ), ਫਾਰਮਾਸਿਸਟ (ਆਯੁਰਵੇਦ), ਫਾਰਮਾਸਿਸਟ (ਹੋਮੀਓਪੈਥੀ), ਰੇਡੀਓਗ੍ਰਾਫਰ ਸਮੇਤ ਕਈ ਅਸਾਮੀਆਂ 'ਤੇ ਅਸਾਮੀਆਂ ਭਰੀਆਂ ਜਾਣਗੀਆਂ।
ਅਰਜ਼ੀ ਫੀਸ
ਜਨਰਲ ਸ਼੍ਰੇਣੀ ਦੇ ਉਮੀਦਵਾਰਾਂ ਨੂੰ 500 ਰੁਪਏ ਅਰਜ਼ੀ ਫੀਸ ਜਮ੍ਹਾ ਕਰਨੀ ਪਵੇਗੀ। ਜਦੋਂ ਕਿ SC/ST/PWBD/ਵਿਭਾਗੀ ਉਮੀਦਵਾਰਾਂ, ਮਹਿਲਾ ਉਮੀਦਵਾਰਾਂ ਅਤੇ ਸਾਬਕਾ ਸੈਨਿਕਾਂ ਲਈ ਅਰਜ਼ੀ ਦੀ ਫੀਸ 250 ਰੁਪਏ ਹੈ।
ਚੋਣ ਪ੍ਰਕਿਰਿਆ
ਯੋਗ ਬਿਨੈਕਾਰਾਂ ਦੀ ਚੋਣ ਫੇਜ਼-1 ਅਤੇ II ਲਿਖਤੀ ਪ੍ਰੀਖਿਆ ਵਿੱਚ ਉਨ੍ਹਾਂ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਕੀਤੀ ਜਾਵੇਗੀ। ਫੇਜ਼-1 ਦੀ ਲਿਖਤੀ ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਫੇਜ਼-2 ਲਈ ਬੁਲਾਇਆ ਜਾਵੇਗਾ।
ਜਾਣੋ ਕਿਵੇਂ ਅਪਲਾਈ ਕਰਨਾ ਹੈ?
ਸਭ ਤੋਂ ਪਹਿਲਾਂ ESIC ਦੀ ਅਧਿਕਾਰਤ ਵੈੱਬਸਾਈਟ www.esic.gov.in 'ਤੇ ਦਿੱਤੀ ਗਈ ਭਰਤੀ ਟੈਬ 'ਤੇ ਕਲਿੱਕ ਕਰੋ। ਇੱਥੇ ਅਰਜ਼ੀ ਫਾਰਮ ਲਿੰਕ 'ਤੇ ਕਲਿੱਕ ਕਰੋ ਅਤੇ ਲੋੜੀਂਦੇ ਵੇਰਵੇ ਦਾਖਲ ਕਰੋ। ਲੋੜੀਂਦੇ ਦਸਤਾਵੇਜ਼ ਅਪਲੋਡ ਕਰਕੇ ਅਰਜ਼ੀ ਫੀਸ ਜਮ੍ਹਾਂ ਕਰੋ। ਤੁਹਾਡਾ ਫਾਰਮ ਜਮ੍ਹਾਂ ਕਰ ਦਿੱਤਾ ਜਾਵੇਗਾ। ਹੋਰ ਸੰਦਰਭ ਲਈ ਪੁਸ਼ਟੀ ਪੰਨੇ ਨੂੰ ਡਾਊਨਲੋਡ ਕਰੋ ਅਤੇ ਇਕ ਪ੍ਰਿੰਟਆਊਟ ਲਓ ਅਤੇ ਇਸ ਨੂੰ ਆਪਣੇ ਕੋਲ ਰੱਖੋ।
ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੇ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।