ESIC 'ਚ 1000 ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀ ਭਰਤੀ, ਪੰਜਾਬ ਵਾਸੀ ਵੀ ਕਰ ਸਕਦੇ ਹਨ ਅਪਲਾਈ

Wednesday, Oct 04, 2023 - 12:06 PM (IST)

ESIC 'ਚ 1000 ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀ ਭਰਤੀ, ਪੰਜਾਬ ਵਾਸੀ ਵੀ ਕਰ ਸਕਦੇ ਹਨ ਅਪਲਾਈ

ਨਵੀਂ ਦਿੱਲੀ- ਜੇਕਰ ਤੁਸੀਂ ਵੀ ਨੌਕਰੀ ਦੀ ਭਾਲ ਕਰ ਰਹੇ ਹੋ ਤਾਂ ਤੁਹਾਡੇ ਲਈ ਵੱਡੀ ਖ਼ਬਰ ਹੈ। ਇੰਪਲਾਈਜ਼ ਪ੍ਰੋਵੀਡੈਂਟ ਫੰਡ (ESIC) ਵਲੋਂ ਕਈ ਅਸਾਮੀਆਂ 'ਤੇ ਭਰਤੀ ਕੀਤੀ ਜਾ ਰਹੀ ਹੈ। ਜੋ ਉਮੀਦਵਾਰ ਦਿਲਚਸਪੀ ਰੱਖਦੇ ਹਨ ਅਤੇ ਯੋਗ ਹਨ ਉਹ ਅਧਿਕਾਰਤ ਵੈਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਹ ਭਰਤੀਆਂ ਕਰਮਚਾਰੀ ਰਾਜ ਬੀਮਾ ਨਿਗਮ ਵਲੋਂ ਗਰੁੱਪ-ਸੀ ਵਿਚ ਪੈਰਾ-ਮੈਡੀਕਲ ਅਸਾਮੀਆਂ ਲਈ ਕੀਤੀਆਂ ਜਾਣਗੀਆਂ। ਨਿਗਮ ਨੇ ਕੁੱਲ 1038 ਅਸਾਮੀਆਂ ਲਈ ਆਨਲਾਈਨ ਅਰਜ਼ੀਆਂ ਮੰਗੀਆਂ ਹਨ।

ਨੋਟੀਫਿਕੇਸ਼ਨ ਮੁਤਾਬਕ ਭਰਤੀ ਲਈ ਅਰਜ਼ੀਆਂ ਜਮ੍ਹਾ ਕਰਨ ਦੀ ਆਖਰੀ ਤਾਰੀਖ਼ 30 ਅਕਤੂਬਰ ਹੈ। ਦਿਲਚਸਪੀ ਰੱਖਣ ਵਾਲੇ ਉਮੀਦਵਾਰ ਅਧਿਕਾਰਤ ਵੈੱਬਸਾਈਟ http://esic.gov.inਰਾਹੀਂ ਆਨਲਾਈਨ ਅਪਲਾਈ ਦੇ ਸਕਦੇ ਹਨ। ਅਪਲਾਈ ਕਰਨ ਲਈ ਕਦਮ ਅਧਿਕਾਰਤ ਵੈੱਬਸਾਈਟ 'ਤੇ ਦਿੱਤੇ ਗਏ ਹਨ।

ਅਰਜ਼ੀ ਫੀਸ

ਆਮ ਜਾਂ ਅਣਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਲਈ ਅਰਜ਼ੀ ਦੀ ਫੀਸ 500 ਰੁਪਏ ਹੈ। ਜਦੋਂ ਕਿ SC, ST, PWBD, ਔਰਤਾਂ ਜਾਂ ਸਾਬਕਾ ਸੈਨਿਕਾਂ ਲਈ ਅਰਜ਼ੀ ਦੀ ਫੀਸ 250 ਰੁਪਏ ਰੱਖੀ ਗਈ ਹੈ।

ਭਰਤੀ ਦੇ ਵੇਰਵੇ

ਬਿਹਾਰ ਖੇਤਰ - 64 ਅਸਾਮੀਆਂ
ਚੰਡੀਗੜ੍ਹ ਅਤੇ ਪੰਜਾਬ ਖੇਤਰ - 29 ਅਸਾਮੀਆਂ
ਛੱਤੀਸਗੜ੍ਹ ਖੇਤਰ - 23 ਅਸਾਮੀਆਂ
ਦਿੱਲੀ-NCR ਖੇਤਰ - 275 ਅਸਾਮੀਆਂ
ਗੁਜਰਾਤ ਖੇਤਰ - 72 ਅਸਾਮੀਆਂ
ਹਿਮਾਚਲ ਪ੍ਰਦੇਸ਼ ਖੇਤਰ - 6 ਅਸਾਮੀਆਂ
ਜੰਮੂ ਅਤੇ ਕਸ਼ਮੀਰ ਖੇਤਰ - 9 ਅਸਾਮੀਆਂ
ਝਾਰਖੰਡ ਖੇਤਰ – 17 ਅਸਾਮੀਆਂ
ਕਰਨਾਟਕ ਖੇਤਰ – 57 ਅਸਾਮੀਆਂ
ਕੇਰਲ ਖੇਤਰ - 12 ਅਸਾਮੀਆਂ
ਮੱਧ ਪ੍ਰਦੇਸ਼ ਖੇਤਰ - 13 ਅਸਾਮੀਆਂ
ਮਹਾਰਾਸ਼ਟਰ ਖੇਤਰ - 71 ਅਸਾਮੀਆਂ
ਉੱਤਰ ਪੂਰਬੀ ਖੇਤਰ – 13 ਅਸਾਮੀਆਂ
ਓਡੀਸ਼ਾ ਖੇਤਰ - 28 ਅਸਾਮੀਆਂ
ਰਾਜਸਥਾਨ ਖੇਤਰ - 125 ਅਸਾਮੀਆਂ
ਤਾਮਿਲਨਾਡੂ ਖੇਤਰ - 56 ਅਸਾਮੀਆਂ
ਤੇਲੰਗਾਨਾ ਖੇਤਰ - 70 ਅਸਾਮੀਆਂ
ਉੱਤਰ ਪ੍ਰਦੇਸ਼ ਖੇਤਰ - 44 ਅਸਾਮੀਆਂ
ਉੱਤਰਾਖੰਡ ਖੇਤਰ - 9 ਅਸਾਮੀਆਂ
ਪੱਛਮੀ ਬੰਗਾਲ ਖੇਤਰ - 42 ਅਸਾਮੀਆਂ

ਇੰਝ ਕਰੋ ਅਪਲਾਈ

ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ 'ਤੇ ਜਾਓ।
ਇਸ ਤੋਂ ਬਾਅਦ ਭਰਤੀ ਲਿੰਕ 'ਤੇ ਕਲਿੱਕ ਕਰੋ।
ਨਿੱਜੀ ਵੇਰਵੇ ਦਰਜ ਕਰੋ ਅਤੇ ਜਮ੍ਹਾਂ ਕਰੋ।
ਹੁਣ ਨਿੱਜੀ ਵੇਰਵੇ ਦਰਜ ਕਰੋ ਅਤੇ ਜਮ੍ਹਾਂ ਕਰੋ।
ਲੌਗਇਨ ਆਈ.ਡੀ ਅਤੇ ਪਾਸਵਰਡ ਬਣਾਓ।
ਇਸ ਤੋਂ ਬਾਅਦ ਫਾਰਮ ਭਰੋ ਅਤੇ ਸਬਮਿਟ ਕਰੋ।
ਹੁਣ ਫਾਰਮ ਦੀ ਇਕ ਕਾਪੀ ਡਾਊਨਲੋਡ ਕਰੋ ਅਤੇ ਇਸ ਨੂੰ ਆਪਣੇ ਕੋਲ ਰੱਖੋ।

ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੇ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।

ESIC Recruitment 2023


 


author

Tanu

Content Editor

Related News