ਏਅਰਪੋਰਟ ਅਥਾਰਿਟੀ ਆਫ਼ ਇੰਡੀਆ 'ਚ 496 ਅਹੁਦਿਆਂ 'ਤੇ ਨਿਕਲੀ ਭਰਤੀ, ਜਾਣੋ ਪੂਰਾ ਵੇਰਵਾ
Thursday, Nov 02, 2023 - 12:36 PM (IST)
ਨਵੀਂ ਦਿੱਲੀ- ਏਅਰਪੋਰਟ ਅਥਾਰਿਟੀ ਆਫ ਇੰਡੀਆ (AAI)ਨੇ ਜੂਨੀਅਰ ਐਗਜ਼ੀਕਿਊਟਿਵ ਭਰਤੀ 2023 ਦੀ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਭਰਤੀ ਰਾਹੀਂ ਜੂਨੀਅਰ ਐਗਜ਼ੀਕਿਊਟਿਵ ਦੀਆਂ 496 ਅਸਾਮੀਆਂ 'ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ। ਭਰਤੀ ਪ੍ਰਕਿਰਿਆ 1 ਨਵੰਬਰ 2023 ਤੋਂ ਸ਼ੁਰੂ ਹੋ ਗਈ ਹੈ। ਏਅਰਪੋਰਟ ਅਥਾਰਟੀ ਆਫ ਇੰਡੀਆ ਜੂਨੀਅਰ ਐਗਜ਼ੀਕਿਊਟਿਵ ਭਰਤੀ 2023 ਲਈ ਆਨਲਾਈਨ ਅਰਜ਼ੀ ਦੀ ਆਖਰੀ ਤਾਰੀਖ਼ 30 ਨਵੰਬਰ 2023 ਹੈ। ਉਮੀਦਵਾਰਾਂ ਨੂੰ ਤੈਅ ਤਾਰੀਖ਼ ਤੱਕ ਅਪਲਾਈ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਭਰਤੀ ਦੇ ਵੇਰਵੇ
ਕੁੱਲ 496 ਅਸਾਮੀਆਂ 'ਤੇ ਭਰਤੀ ਰਾਹੀਂ ਨਿਯੁਕਤੀ ਕੀਤੀ ਜਾਵੇਗੀ। ਜਿਸ ਵਿਚ ਜਨਰਲ ਕੈਟਾਗਰੀ ਲਈ 199 ਅਸਾਮੀਆਂ, ਈ. ਡਬਲਿਊ. ਐਸ ਲਈ 49, ਓ. ਬੀ. ਸੀ ਲਈ 140, ਅਨੁਸੂਚਿਤ ਜਾਤੀ ਲਈ 75 ਅਤੇ ਅਨੁਸੂਚਿਤ ਜਨਜਾਤੀ ਲਈ 33 ਅਸਾਮੀਆਂ ਰੱਖੀਆਂ ਗਈਆਂ ਹਨ।
ਅਰਜ਼ੀ ਫੀਸ
ਇਸ ਭਰਤੀ ਮੁਹਿੰਮ ਜ਼ਰੀਏ ਜਨਰਲ, ਓ. ਬੀ. ਸੀ ਅਤੇ ਈ. ਡਬਲਯੂ. ਐਸ ਸ਼੍ਰੇਣੀਆਂ ਲਈ ਅਰਜ਼ੀ ਫੀਸ 1000 ਰੁਪਏ ਰੱਖੀ ਗਈ ਹੈ। ਜਦੋਂ ਕਿ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ, ਲੋਕ ਨਿਰਮਾਣ ਵਿਭਾਗ ਅਤੇ ਔਰਤਾਂ ਲਈ ਬਿਨੈ ਪੱਤਰ ਮੁਫ਼ਤ ਰੱਖਿਆ ਗਿਆ ਹੈ। ਉਮੀਦਵਾਰ ਆਨਲਾਈਨ ਮੋਡ ਰਾਹੀਂ ਅਰਜ਼ੀ ਫੀਸ ਦਾ ਭੁਗਤਾਨ ਕਰ ਸਕਦੇ ਹਨ।
ਉਮਰ ਹੱਦ
ਭਰਤੀ ਲਈ ਘੱਟੋ-ਘੱਟ ਉਮਰ 18 ਸਾਲ ਹੈ, ਜਦੋਂ ਕਿ ਵੱਧ ਤੋਂ ਵੱਧ ਉਮਰ 27 ਸਾਲ ਰੱਖੀ ਗਈ ਹੈ। ਭਰਤੀ ਲਈ ਉਮਰ ਦੀ ਗਣਨਾ 30 ਨਵੰਬਰ 2023 ਨੂੰ ਆਧਾਰ ਵਜੋਂ ਕੀਤੀ ਜਾਵੇਗੀ। OBC, EWS, SC, ST ਅਤੇ ਰਾਖਵੀਆਂ ਸ਼੍ਰੇਣੀਆਂ ਨੂੰ ਵੀ ਵੱਧ ਤੋਂ ਵੱਧ ਉਮਰ ਹੱਦ 'ਚ ਛੋਟ ਦਿੱਤੀ ਜਾਵੇਗੀ।
ਇਸ ਤਰ੍ਹਾਂ ਕਰ ਸਕਦੇ ਹੋ ਅਪਲਾਈ
- ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ 'ਤੇ ਜਾਓ।
- ਇਸ ਤੋਂ ਬਾਅਦ ਭਰਤੀ ਲਿੰਕ 'ਤੇ ਕਲਿੱਕ ਕਰੋ।
- ਨਿੱਜੀ ਵੇਰਵੇ ਦਰਜ ਕਰੋ ਅਤੇ ਜਮ੍ਹਾਂ ਕਰੋ।
-ਹੁਣ ਲੌਗਇਨ ਪਾਸਵਰਡ ਬਣਾਓ ਅਤੇ ਫਾਰਮ ਭਰੋ।
- ਇਸ ਤੋਂ ਬਾਅਦ ਫਾਰਮ ਦੀ ਇਕ ਕਾਪੀ ਡਾਊਨਲੋਡ ਕਰੋ ਅਤੇ ਇਸ ਨੂੰ ਆਪਣੇ ਕੋਲ ਰੱਖੋ।
ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ।
AAI Recruitment 2023