ਸੈਂਸੈਕਸ 'ਚ 200 ਅੰਕ ਦੀ ਤੇਜ਼ੀ, ਨਿਫਟੀ 10,633 'ਤੇ

12/12/2018 10:21:10 AM

ਨਵੀਂ ਦਿੱਲੀ — ਗਲੋਬਲ ਸੰਕੇਤਾਂ ਕਾਰਨ ਭਾਰਤੀ ਸ਼ੇਅਰ ਬਜ਼ਾਰ 'ਚ ਸ਼ਾਨਦਾਰ ਤੇਜ਼ੀ ਦਿਖਾਈ ਦੇ ਰਹੀ ਹੈ। ਫਿਲਹਾਲ ਸੈਂਸੈਕਸ 35,465 ਦੇ ਆਸਪਾਸ ਅਤੇ ਨਿਫਟੀ 10640 ਦੇ ਪਾਰ ਨਜ਼ਰ ਆ ਰਿਹਾ ਹੈ। ਇਸ ਤੇਜ਼ੀ 'ਚ ਵੱਡਾ ਯੋਗਦਾਨ ਬੈਂਕਿੰਗ ਸ਼ੇਅਰਾਂ ਦਾ ਹੈ। ਅੱਜ ਦੇ ਕਾਰੋਬਾਰ ਦੀ ਸ਼ੁਰੂਆਤ 222 ਅੰਕ ਯਾਨੀ ਕਿ 0.73 ਫੀਸਦੀ ਦੇ ਵਾਧੇ ਨਾਲ 35,416.21 'ਤੇ ਅਤੇ ਨਿਫਟੀ 73.25 ਅੰਕ ਯਾਨੀ ਕਿ 0.79 ਫੀਸਦੀ ਦੇ ਵਾਧੇ ਨਾਲ 10,633.70 'ਤੇ ਖੁੱਲ੍ਹ ਤੇ ਖੁੱਲ੍ਹਿਆ ਹੈ।

ਕੱਲ੍ਹ ਬਜ਼ਾਰ ਦੀ ਕਮਜ਼ੋਰ ਸ਼ੁਰੂਆਤ ਤੋਂ ਬਾਅਦ ਕਲੋਜ਼ਿੰਗ ਜ਼ੋਰਦਾਰ ਤੇਜ਼ੀ ਨਾਲ ਹੋਈ ਸੀ। ਕੱਲ੍ਹ ਸੈਂਸੈਕਸ 500 ਅੰਕਾਂ ਦੀ ਗਿਰਾਵਟ ਨਾਲ ਖੁੱਲ੍ਹਿਆ ਸੀ ਪਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ 'ਤੇ ਸਫਾਈ ਦੇ ਨਾਲ ਹੀ ਹੇਠਲੇ ਪੱਧਰ 'ਤੇ ਬਜ਼ਾਰ 'ਚ ਕਰੀਬ 700 ਅੰਕਾਂ ਦੀ ਸ਼ਾਨਦਾਰ ਰਿਕਵਰੀ ਆਈ। ਕਲੋਜ਼ਿੰਗ ਦੇ ਸਮੇਂ ਸੈਂਸੈਕਸ 'ਚ ਕਰੀਬ 200 ਅੰਕਾਂ ਦੀ ਮਜ਼ਬੂਤੀ ਰਹੀ ਜਦੋਂਕਿ ਨਿਫਟੀ ਵੀ 10,550 ਦੇ ਉੱਪਰ ਬੰਦ ਹੋਣ 'ਚ ਕਾਮਯਾਬ ਰਿਹਾ ਸੀ।

ਦਿੱਗਜ ਸ਼ੇਅਰਾਂ ਦੇ ਨਾਲ ਅੱਜ ਮਿਡ ਅਤੇ ਸਮਾਲਕੈਪ ਸ਼ੇਅਰਾਂ ਵਿਚ ਚੰਗਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 1.2 ਫੀਸਦੀ ਦੇ ਵਾਧੇ ਨਾਲ 14842.01 ਦੇ ਪੱਧਰ 'ਤੇ ਦਿਖ ਰਿਹਾ ਹੈ। ਇਸ ਦੇ ਨਾਲ ਹੀ ਸਮਾਲਕੈਪ ਇੰਡੈਕਸ 1.3 ਫੀਸਦੀ ਦੇ ਵਾਧੇ ਨਾਲ 14244.84 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਅੱਜ ਦੇ ਕਾਰੋਬਾਰ 'ਚ ਆਇਲ ਐਂਡ ਗੈਸ ਸ਼ੇਅਰਾਂ ਵਿਚ ਵੀ ਖਰੀਦਦਾਰੀ ਦਿਖਾਈ ਦੇ ਰਹੀ ਹੈ ਜਿਸ ਦੇ ਕਾਰਨ ਬੀ.ਐੱਸ.ਈ. ਦਾ ਆਇਲ ਐਂਡ ਗੈਸ ਇੰਡੈਕਸ 0.4 ਫੀਸਦੀ ਦੇ ਵਾਧੇ ਨਾਲ 12902.73 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ।

ਬੈਂਕਿੰਗ ਸ਼ੇਅਰਾਂ ਵਿਚ ਚੰਗੀ ਖਰੀਦਦਾਰੀ ਹੋਣ ਕਾਰਨ ਬੈਂਕ ਨਿਫਟੀ ਅੱਜ ਕਰੀਬ 1 ਫੀਸਦੀ ਵਧ ਕੇ 26,410 'ਤੇ ਨਜ਼ਰ ਆ ਰਿਹਾ ਹੈ। ਅੱਜ ਆਟੋ, ਮੈਟਲ,ਆਈ.ਟੀ. ਅਤੇ ਐੱਫ.ਐੱਮ.ਸੀ.ਜੀ. ਇੰਡੈਕਸ 0.8 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ।

ਫਿਲਹਾਲ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਸੈਂਸੈਕਸ ਕਰੀਬ 320 ਅੰਕ ਯਾਨੀ 0.9 ਫੀਸਦੀ ਦੀ ਮਜ਼ਬੂਤੀ ਨਾਲ 35465 ਦੇ ਪੱਧਰ ਦੇ ਕਰੀਬ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਐੱਨ.ਐੱਸ.ਈ. ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਨਿਫਟੀ 90 ਤੋਂ ਜ਼ਿਆਦਾ ਯਾਨੀ 0.8 ਫੀਸਦੀ ਦੇ ਵਾਧੇ ਨਾਲ 10645 ਦੇ ਆਸਪਾਸ ਕਾਰੋਬਾਰ ਕਰ ਰਿਹਾ ਹੈ।


Related News