MSP 'ਤੇ ਹੁਣ ਤੱਕ 1.10 ਲੱਖ ਕਰੋੜ ਰੁਪਏ ਮੁੱਲ ਦੇ ਝੋਨੇ ਦੀ ਹੋਈ ਖ਼ਰੀਦ

Monday, Jan 25, 2021 - 11:24 PM (IST)

ਨਵੀਂ ਦਿੱਲੀ- ਸਰਕਾਰ ਨੇ ਚਾਲੂ ਸਾਉਣੀ ਮਾਰਕੀਟਿੰਗ ਸੀਜ਼ਨ ਵਿਚ ਹੁਣ ਤੱਕ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) 'ਤੇ 1,10,130.52 ਕਰੋੜ ਰੁਪਏ ਦੇ 583.31 ਲੱਖ ਟਨ ਝੋਨੇ ਦੀ ਖ਼ਰੀਦ ਕੀਤੀ ਹੈ।

ਖੁਰਾਕ ਮੰਤਰਾਲਾ ਨੇ ਸੋਮਵਾਰ ਨੂੰ ਇਕ ਬਿਆਨ ਵਿਚ ਕਿਹਾ, ''ਸਾਉਣੀ ਮਾਰਕੀਟਿੰਗ ਸੈਸ਼ਨ 2020-21 ਵਿਚ ਐੱਮ. ਐੱਸ. ਪੀ. ਸਕੀਮਾਂ ਅਨੁਸਾਰ ਕਿਸਾਨਾਂ ਤੋਂ ਫ਼ਸਲਾਂ ਦੀ ਖ਼ਰੀਦ ਕੀਤੀ ਜਾ ਰਹੀ ਹੈ। 25 ਜਨਵਰੀ ਤੱਕ 583.31 ਲੱਖ ਟਨ ਝੋਨੇ ਦੀ ਖ਼ਰੀਦੀ ਕੀਤੀ ਜਾ ਚੁੱਕੀ ਹੈ।" 

ਪਿਛਲੇ ਸਾਲ ਇਸ ਅਰਸੇ ਵਿਚ ਕੀਤੀ ਗਈ 483.92 ਲੱਖ ਟਨ ਦੀ ਖ਼ਰੀਦ ਨਾਲੋਂ ਇਹ 20.53 ਫ਼ੀਸਦੀ ਵੱਧ ਹੈ। ਬਿਆਨ ਵਿਚ ਕਿਹਾ ਗਿਆ ਹੈ, "1,10,130.52 ਕਰੋੜ ਰੁਪਏ ਦੀ ਸਰਕਾਰੀ ਖ਼ਰੀਦ ਨਾਲ ਲਗਭਗ 84.06 ਲੱਖ ਕਿਸਾਨਾਂ ਨੂੰ ਫਾਇਦਾ ਹੋਇਆ ਹੈ।'' ਹੁਣ ਤੱਕ 583.31 ਲੱਖ ਟਨ ਝੋਨੇ ਦੀ ਖਰੀਦ ਵਿਚੋਂ ਪੰਜਾਬ ਦਾ ਯੋਗਦਾਨ 202.77 ਲੱਖ ਟਨ ਹੈ। ਗੌਰਤਲਬ ਹੈ ਕਿ ਸਰਕਾਰ ਵੱਲੋਂ ਹੁਣ ਤੱਕ ਦੇਸ਼ ਦੇ ਕਈ ਹਿੱਸਿਆ ਵਿਚ ਐੱਮ. ਐੱਸ. ਪੀ. 'ਤੇ ਫ਼ਸਲਾਂ ਦੀ ਖ਼ਰੀਦ ਕੀਤੀ ਜਾ ਰਹੀ ਹੈ। ਉੱਥੇ ਹੀ, ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਵੱਲੋਂ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪ੍ਰਦਰਸ਼ਨ ਜਾਰੀ ਹੈ।


Sanjeev

Content Editor

Related News