NTPC ਨੇ ਸਿੱਕਮ ਨੂੰ ਬਿਜਲੀ ਦੀ ਸਪਲਾਈ ਬਹਾਲ ਕੀਤੀ

03/07/2021 4:46:57 PM

ਨਵੀਂ ਦਿੱਲੀ- ਸਿੱਕਮ ਵੱਲੋਂ ਸਮੇਂ ਸਿਰ ਤਰੀਕੇ ਨਾਲ 89 ਕਰੋੜ ਰੁਪਏ ਦੇ ਬਕਾਏ ਦੇ ਭੁਗਤਾਨ ਦੇ ਭਰੋਸੇ ਤੋਂ ਬਾਅਦ ਐੱਨ. ਟੀ. ਪੀ. ਸੀ. ਨੇ ਸੂਬੇ ਦੀ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਹੈ।

ਕੰਪਨੀ ਦੇ ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਤਿੰਨ ਮਾਰਚ ਨੂੰ ਅੱਧੀ ਰਾਤ ਵਿਚ ਦੇਸ਼ ਦੇ ਸਭ ਤੋਂ ਵੱਡੀ ਬਿਜਲੀ ਉਤਪਾਦਕ ਕੰਪਨੀ ਐੱਨ. ਟੀ. ਪੀ. ਸੀ. ਨੇ ਬਕਾਏ ਦਾ ਭੁਗਤਾਨ ਨਾ ਹੋਣ ਦੀ ਵਜ੍ਹਾ ਨਾਲ ਸਿੱਕਮ ਨੂੰ 105 ਮੈਗਾਵਾਟ ਬਿਜਲੀ ਦੀ ਸਪਲਾਈ ਰੋਕ ਦਿੱਤੀ ਸੀ। ਸਾਖ ਪੱਤਰ ਉਪਲਬਧ ਕਰਾਉਣ ਦੀ ਜ਼ਰੂਰਤ ਦੇ ਬਾਵਜੂਦ ਸਿੱਕਮ ਅਜਿਹਾ ਨਹੀਂ ਕਰ ਸਕਿਆ ਸੀ। ਅਧਿਕਾਰੀ ਨੇ ਦੱਸਿਆ, ''ਐੱਨ. ਟੀ. ਪੀ. ਸੀ. ਨੇ ਸੱਤ ਮਾਰਚ ਨੂੰ ਸਿੱਕਮ ਦੀ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਹੈ।''


Sanjeev

Content Editor

Related News