‘ਇਨਸਾਲਵੈਂਸੀ ਕੋਡ ਨੇ ਕਰਜ਼ਾ ਦੇਣਦਾਰੀ ’ਚ ਡੁੱਬੀਆਂ ਕੰਪਨੀਆਂ ਬਾਰੇ ਸਮਾਜ ਦੀ ਸੋਚ ਬਦਲ ਦਿੱਤੀ’

06/21/2021 11:07:45 AM

ਨਵੀਂ ਦਿੱਲੀ (ਭਾਸ਼ਾ) - ਇਨਸਾਲਵੈਂਸੀ ਐਂਡ ਬੈਂਕ੍ਰਪਸੀ ਬੋਰਡ ਆਫ਼ ਇੰਡੀਆ (ਆਈ. ਬੀ. ਬੀ. ਆਈ.) ਦੇ ਪ੍ਰਧਾਨ ਐੱਮ. ਐੱਮ. ਸਾਹੂ ਨੇ ਇਨਸਾਲਵੈਂਸੀ ਕੋਡ ਨੂੰ ਇਕ ਅਜਿਹਾ ਵੱਡਾ ਨੀਤੀਗਤ ਸੁਧਾਰ ਦੱਸਿਆ ਹੈ ਜੋ ਹੁਣ ਹਿਤਧਾਰਕਾਂ ਵੱਲੋਂ, ਹਿਤਧਾਰਕਾਂ ਲਈ ਅਤੇ ਹਿਤਧਾਰਕਾਂ ਦਾ ਸੁਧਾਰ ਬਣ ਗਿਆ ਹੈ।

ਉਨ੍ਹਾਂ ਕਿਹਾ ਕਿ ਇਸ ਕੋਡ ਨੇ ਕੰਪਨੀ ਦਿਵਾਲਾਪਨ ਬਾਰੇ ਸਮਾਜ ਦੀ ਸੋਚ ਬਦਲ ਦਿੱਤੀ। ਬਹੁਤ ਸਾਰੇ ਲੋਕ ਕਰਜ਼ਾ ਸੇਵਾ ’ਚ ਅਸਮਰਥ ਸਨ ਅਤੇ ਕਾਰੋਬਾਰ ਤੋਂ ਨਿਕਲਣ ਦਾ ਰਸਤਾ ਚਾਹੁੰਦੇ ਸਨ। ਉਨ੍ਹਾਂ ਨੂੰ ਇਸ ਤਰ੍ਹਾਂ ਦੇ ਰਸਤੇ ਦੀ ਉਡੀਕ ਸੀ ਅਤੇ ਇਸ ਕਾਨੂੰਨ ਨਾਲ ਉਨ੍ਹਾਂ ਨੂੰ ਉਸ ਦਾ ਰਸਤਾ ਮਿਲਿਆ ਹੈ।

ਸਾਹੂ ਨੇ ਕਿਹਾ ਕਿ ਇਸ ਕੋਡ ਦੇ ਲਾਗੂ ਹੋਣ ਤੋਂ ਬਾਅਦ ਸੁਪਰੀਮ ਕੋਰਟ ਨੇ ਇਸ ਨਾਲ ਸਬੰਧਤ ਜਿੰਨੇ ਵੀ ਫ਼ੈਸਲਾ ਦਿੱਤੇ ਹਨ, ਉਨ੍ਹਾਂ ਨਾਲ ਇਹ ਕੋਡ ਹੋਰ ਸਮਰੱਥ ਅਤੇ ਵਿਆਪਕ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਬੜੇ ਫਕਰ ਨਾਲ ਕਿਹਾ ਜਾ ਸਕਦਾ ਹੈ ਕਿ ਇਸ ਕੋਡ ਦੇ ਵਿਸ਼ੇ ’ਚ ਅਦਾਲਤ ਦੀ ਸਭ ਤੋਂ ਜ਼ਿਆਦਾ ਵਿਆਖਿਆਵਾਂ/ ਫ਼ੈਸਲੇ ਇਕੱਠੇ ਹੋ ਚੁੱਕੇ ਹਨ, ਜੋ ਇਸ ਦੇ ਲਾਗੂਕਰਨ ’ਚ ਸਹਾਈ ਹੋ ਰਹੇ ਹਨ। ਇਸ ਕੋਡ ਦੇ ਤਹਿਤ ਹੁਣ ਤੱਕ 70 ਫ਼ੀਸਦੀ ਮਾਮਲਿਆਂ ਦਾ ਹੱਲ ਕਰਜ਼ਾ-ਹੱਲ ਪ੍ਰਕਿਰਿਆ ਰਾਹੀਂ ਅਤੇ 30 ਫ਼ੀਸਦੀ ਦਾ ਹੱਲ ਅਸਾਸਿਆਂ ਦੀ ਤਰਲਤਾ ਦੇ ਰੂਪ ’ਚ ਹੋਇਆ ਹੈ।


Harinder Kaur

Content Editor

Related News