‘ਕੋਵਿਡ ਲਹਿਰ ਦੇ ਬਾਵਜੂਦ ਰਲੇਂਵਾਂ ਅਤੇ ਐਕਵਾਇਰਮੈਂਟ ਅਪ੍ਰੈਲ ਤੱਕ 8 ਫੀਸਦੀ ਵਧੀ’

Monday, May 10, 2021 - 03:39 PM (IST)

‘ਕੋਵਿਡ ਲਹਿਰ ਦੇ ਬਾਵਜੂਦ ਰਲੇਂਵਾਂ ਅਤੇ ਐਕਵਾਇਰਮੈਂਟ ਅਪ੍ਰੈਲ ਤੱਕ 8 ਫੀਸਦੀ ਵਧੀ’

ਮੁੰਬਈ (ਭਾਸ਼ਾ) – ਇਸ ਸਾਲ ਅਪ੍ਰੈਲ ਅੰਤ ਤੱਕ ਇਨੀਸ਼ੀਅਲ ਪਬਲਿਕ ਆਫਰਿੰਗ (ਆਈ. ਪੀ. ਓ.) ਰਾਹੀਂ ਪੂੰਜੀ ਬਾਜ਼ਾਰ ਤੋਂ ਜੁਟਾਈ ਗਈ ਰਾਸ਼ੀ ’ਚ 133 ਫੀਸਦੀ ਦਾ ਜ਼ੋਰਦਾਰ ਉਛਾਲ ਦਰਜ ਕੀਤਾ ਗਿਆ। ਉਥੇ ਹੀ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਹੋਣ ਦੇ ਬਾਵਜੂਦ ਇਸ ਮਿਆਦ ’ਚ ਰਲੇਂਵਾਂ ਅਤੇ ਐਕਵਾਇਰਮੈਂਟ ਸੌਦੇ 8 ਫੀਸਦੀ ਵਧ ਕੇ 32.3 ਅਰਬ ਡਾਲਰ ’ਤੇ ਪਹੁੰਚ ਗਏ। ਇਸ ਦੌਰਾਨ ਇਕਵਿਟੀ ਪੂੰਜੀ ਦੇ 437 ਸੌਦੇ ਕੀਤੇ ਗਏ।

ਰਿਫਿਨੀਟਿਵ ਵਲੋਂ ਜੁਟਾਏ ਗਏ ਅੰਕੜਿਆਂ ਮੁਤਾਬਕ ਇਸ ਸਾਲ ਅਪ੍ਰੈਲ ਤੱਕ ਪੂੰਜੀ ਬਾਜ਼ਾਰ ਤੋਂ 28 ਆਈ. ਪੀ. ਓ. ਰਾਹੀਂ 2.7 ਅਰਬ ਡਾਲਰ ਜੁਟਾਏ ਗਏ। ਇਹ ਪਿਛਲੇ ਸਾਲ ਇਸੇ ਮਿਆਦ ’ਚ ਜੁਟਾਈ ਗਈ ਰਾਸ਼ੀ ਤੋਂ 133 ਫੀਸਦੀ ਵੱਧ ਰਹੀ। ਰਿਫਿਨੀਟਿਵ ਲੰਡਨ ਸਟਾਕ ਐਕਸਚੇਂਜ ਦੀ ਇਕਾਈ ਹੈ ਅਤੇ ਵਿੱਤੀ ਬਾਜ਼ਾਰਾਂ ਦੇ ਅੰਕੜਿਆਂ ਦੇ ਮਾਮਲਿਆਂ ’ਚ ਕੌਮਾਂਤਰੀ ਪੱਧਰ ’ਤੇ ਕੰਮ ਕਰਦੀ ਹੈ। ਵਿੱਤੀ ਬਾਜ਼ਾਰ ’ਚ ਦੂਜਾ ਪ੍ਰੋਤਸਾਹਨ ਨਿੱਜੀ ਇਕਵਿਟੀ ਸੌਦਿਆਂ ਤੋਂ ਮਿਲਿਆ ਜਿਥੇ ਇਸ ਮਿਆਦ ’ਚ ਹੋਏ ਸੌਦੇ 110 ਫੀਸਦੀ ਵਧ ਕੇ 5.9 ਅਰਬ ਡਾਲਰ ’ਤੇ ਪਹੁੰਚ ਗਏ। ਇਸ ਵਰਗ ’ਚ ਅਪ੍ਰੈਲ ਤੱਕ 93 ਸੌਦੇ ਕੀਤੇ ਗਏ। ਸਰਹੱਦ ਪਾਰ ਸੌਦਿਆਂ ਦੀ ਜੇ ਗੱਲ ਕੀਤੀ ਜਾਵੇ ਤਾਂ ਇਹ 4 ਫੀਸਦੀ ਵਧ ਕੇ 14.3 ਅਰਬ ਡਾਲਰ ਦੇ ਰਹੇ, ਜਿਸ ’ਚ 124 ਸੌਦੇ ਹੋਏ। ਉਥੇ ਹੀ ਰਣਨੀਤਿਕ ਸੌਦਿਆਂ ’ਚ ਇਸ ਦੌਰਾਨ ਮਾਮੂਲੀ ਗਿਰਾਵਟ ਰਹੀ ਅਤੇ ਇਹ 3 ਫੀਸਦੀ ਘਟ ਕੇ 26.4 ਅਰਬ ਡਾਲਰ ਤੱਕ ਰਹੇ, ਜਿਸ ’ਚ 338 ਸੌਦੇ ਕੀਤੇ ਗਏ।


author

Harinder Kaur

Content Editor

Related News