ਬਰਗਰ ਕਿੰਗ ਇੰਡੀਆ ਦੀ ਸ਼ੇਅਰ ਬਾਜ਼ਾਰ ''ਚ ਸ਼ਾਨਦਾਰ ਸ਼ੁਰੂਆਤ, ਸ਼ੇਅਰ 92 ਫ਼ੀਸਦੀ ਵਧੇ

12/14/2020 10:24:16 PM

ਨਵੀਂ ਦਿੱਲੀ– ਫਾਸਟਫੂਡ ਚੇਨ ਚਲਾਉਣ ਵਾਲੀ ਕੰਪਨੀ ਬਰਗਰ ਕਿੰਗ ਇੰਡੀਆ ਦਾ ਸ਼ੇਅਰ ਸੋਮਵਾਰ ਨੂੰ ਸ਼ੇਅਰ ਬਾਜ਼ਾਰ ’ਚ 92 ਫ਼ੀਸਦੀ ਪ੍ਰੀਮੀਅਮ ਨਾਲ ਸੂਚੀਬੱਧ ਹੋਇਆ । ਬਰਗਰ ਕਿੰਗ ਦੇ ਸ਼ੇਅਰ ਸੋਮਵਾਰ ਨੂੰ ਬੀ. ਐੱਸ. ਈ. ਵਿਚ 60 ਰੁਪਏ ਦੇ ਜਾਰੀ ਮੁੱਲ ਦੇ ਮੁਕਾਬਲੇ ਕਰੀਬ 115.35 ਫੀਸਦੀ ਰੁਪਏ 'ਤੇ ਖੁੱਲ੍ਹੇ। ਇਸ ਦੇ ਬਾਅਦ ਸ਼ੁਰੂਆਤੀ ਕਾਰੋਬਾਰ ਵਿਚ ਸ਼ੇਅਰ ਵੱਧ ਕੇ 119.80 ਦੇ ਪੱਧਰ 'ਤੇ ਆ ਗਏ, ਜੋ 99.66 ਫ਼ੀਸਦੀ ਦੀ ਬੜ੍ਹਤ ਦਰਸਾਉਂਦਾ ਹੈ। 

ਇਸ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ’ਤੇ ਕੰਪਨੀ ਦਾ ਸ਼ੇਅਰ 125 ਫੀਸਦੀ ਦੀ ਬੜ੍ਹਤ ਦੇ ਨਾਲ 135 ਰੁਪਏ ’ਤੇ ਬੰਦ ਹੋਇਆ। ਕਾਰੋਬਾਰ ਦੀ ਸ਼ੁਰੂਆਤ ’ਚ ਇਹ ਸ਼ੇਅਰ 87.5 ਫੀਸਦੀ ਦੀ ਤੇਜ਼ੀ ਨਾਲ 112.50 ’ਤੇ ਖੁੱਲ੍ਹਿਆ ਸੀ।

ਬੀ. ਐੱਸ. ਈ. ’ਤੇ ਕੰਪਨੀ ਦਾ ਬਾਜ਼ਾਰ ਮੁਲਾਂਕਣ 4,535.96 ਕਰੋੜ ਰੁਪਏ ਸੀ। ਬਰਗਰ ਕਿੰਗ ਇੰਡੀਆ ਦੇ ਆਈ. ਪੀ. ਓ. ਨੂੰ ਇਸ ਮਹੀਨੇ ਦੀ ਸ਼ੁਰੂਆਤ ’ਚ 156.65 ਗੁਣਾ ਚੰਦਾ ਮਿਲਿਆ ਸੀ ਅਤੇ 810 ਕਰੋੜ ਰੁਪਏ ਦੀ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈ. ਪੀ. ਓ.) ਲਈ ਬੋਲੀ ਦਾ ਘੇਰਾ 59-60 ਰੁਪਏ ਪ੍ਰਤੀ ਸ਼ੇਅਰ ਤੈਅ ਕੀਤਾ ਗਿਆ ਸੀ। ਕੰਪਨੀ ਇਸ ਸਮੇਂ ਭਾਰਤ ’ਚ 268 ਰੈਸਟੋਰੈਂਟ ਸਟੋਰ ਦਾ ਸੰਚਾਲਨ ਕਰਦੀ ਹੈ। ਇਨ੍ਹਾਂ ’ਚੋਂ ਅੱਠ ਫ੍ਰੈਂਚਾਇਜ਼ੀ ਹਨ, ਜੋ ਮੁੱਖ ਤੌਰ ’ਤੇ ਹਵਾਈ ਅੱਡਿਆਂ ’ਤੇ ਸਥਿਤ ਹਨ। ਬਾਕੀ ਕੰਪਨੀ ਖੁਦ ਚਲਾਉਂਦੀ ਹੈ।
 


Sanjeev

Content Editor

Related News