ਦਿਮਾਗੀ ਤੌਰ ''ਤੇ ਪਰੇਸ਼ਾਨ 35 ਸਾਲਾ ਵਿਅਕਤੀ ਨੇ ਕੀਤੀ ਖੁਦਕੁਸ਼ੀ

Friday, Jun 24, 2022 - 02:12 PM (IST)

ਦਿਮਾਗੀ ਤੌਰ ''ਤੇ ਪਰੇਸ਼ਾਨ 35 ਸਾਲਾ ਵਿਅਕਤੀ ਨੇ ਕੀਤੀ ਖੁਦਕੁਸ਼ੀ

ਅੱਪਰਾ(ਦੀਪਾ): ਅੱਪਰਾ ਦੇ ਬਾਹਰਵਾਰ ਇੰਦਰਾ ਕਲੋਨੀ 'ਚ ਰਹਿ ਰਹੇ ਇਕ ਵਿਅਕਤੀ ਵਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਏ ਜਾਣ ਦੀ ਜਾਣਕਾਰੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਵਿਅਕਤੀ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਸੀ ਜਿਸ ਕਾਰਨ ਉਸ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ ਪਰਮਜੀਤ ਸਿੰਘ ਚੌਂਕੀ ਇੰਚਾਰਜ ਅੱਪਰਾ ਤੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਵਿਸ਼ਨੂੰ (35) ਪੁੱਤਰ ਸਵ. ਗੁਰਦੇਵ ਰਾਮ ਵਾਸੀ ਅਜੇ ਕੁਆਰਾ ਸੀ ਤੇ ਪਿਛਲੇ ਕੁਝ ਕੁ ਦਿਨਾਂ ਤੋਂ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਰਹਿ ਰਿਹਾ ਸੀ। ਪਰਿਵਾਰ ਵਾਲੇ ਕਿਸੇ ਕੰਮ ਲਈ ਬਾਹਰ ਗਏ ਹੋਏ ਸੀ ਜਿਸ ਦੇ ਚੱਲਦਿਆਂ ਨੌਜਵਾਨ ਨੇ ਇਹ ਕਦਮ ਚੁੱਕਿਆ। 

ਇਹ ਵੀ ਪੜ੍ਹੋ- ਸ਼ੁੱਭਦੀਪ ਔਲਖ ਨੇ ਵਧਾਇਆ ਬਠਿੰਡਾ ਦਾ ਮਾਣ, ਭਾਰਤੀ ਹਵਾਈ ਸੈਨਾ 'ਚ ਬਣਿਆ ਪਾਇਲਟ

ਜਦੋਂ ਉਹ ਘਰ 'ਚ ਇਕੱਲਾ ਸੀ ਤਾਂ ਉਸ ਨੇ ਕਮਰੇ 'ਚ ਜਾ ਕੇ ਛੱਤ ਵਾਲੇ ਪੱਖੇ ਨੂੰ ਟੰਗਣ ਵਾਲੀ ਕੁੰਡੀ 'ਚ ਚੁੰਨੀ ਲਟਕ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।  ਏ. ਐੱਸ. ਆਈ ਪਰਮਜੀਤ ਸਿੰਘ ਚੌਂਕੀ ਇੰਚਾਰਜ ਅੱਪਰਾ ਨੇ ਦੱਸਿਆ ਕਿ ਮ੍ਰਿਤਕ ਦੀ ਮਾਤਾ ਬਲਵੀਰ ਕੌਰ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਨੂੰ ਸਿਵਲ ਹਸਪਤਾਲ ਫਿਲੌਰ ਤੋਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਨੂੰ ਸੌਪ ਦਿੱਤਾ ਜਾਵੇਗਾ। 

ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਕਤਲ ਤੋਂ ਬਾਅਦ ਪਿੰਡ ਕੁੱਸਾ ਆਇਆ ਮੁੜ ਚਰਚਾ 'ਚ, ਸ਼ੂਟਰ ਮਨਪ੍ਰੀਤ ਮਾਨੂੰ ਇਸੇ ਪਿੰਡ ਨਾਲ ਸਬੰਧਤ

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Anuradha

Content Editor

Related News