ਟਰੈਕਟਰ ਪਰੇਡ ''ਚ ਸ਼ਾਮਲ ਹੋਣ ਲਈ ਵੱਡੀ ਗਿਣਤੀ ''ਚ ਨੌਜਵਾਨ ਟਰੈਕਟਰਾਂ ਸਮੇਤ ਹੋਣਗੇ ਰਵਾਨਾ

01/19/2021 2:16:58 PM

ਟਾਂਡਾ ਉੜਮੁੜ(ਪਰਮਜੀਤ ਸਿੰਘ ਮੋਮੀ)-ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ 26 ਜਨਵਰੀ ਨੂੰ ਦਿੱਲੀ 'ਚ ਹੋਣ ਵਾਲੀ ਟਰੈਕਟਰ ਪਰੇਡ ਲਈ ਇਲਾਕੇ 'ਚੋਂ ਵੱਡੀ ਗਿਣਤੀ 'ਚ ਨੌਜਵਾਨ ਟਰੈਕਟਰਾਂ ਸਮੇਤ ਰਵਾਨਾ ਹੋਣਗੇ। ਇਸ ਸਬੰਧੀ ਨੌਜਵਾਨਾਂ ਨੂੰ ਲਾਮਬੰਦ ਕਰਦੇ ਹੋਏ ਗੁਰੂ ਕ੍ਰਿਪਾ ਦਸਤਾਰ ਅਕੈਡਮੀ ਦੇ  ਕੋਚ ਅਤੇ ਮੈਂਬਰ ਪੰਚਾਇਤ ਜਤਿੰਦਰ ਖੱਖ ਨੇ ਦੱਸਿਆ ਕਿ ਦੋਆਬਾ ਕਿਸਾਨ ਕਮੇਟੀ ਦੇ ਸੂਬਾ ਪ੍ਰਧਾਨ  ਜੰਗਵੀਰ ਸਿੰਘ ਚੌਹਾਨ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਇਲਾਕੇ ਦੇ ਵੱਖ-ਵੱਖ ਪਿੰਡਾਂ 'ਚੋਂ ਨੌਜਵਾਨਾਂ ਦਾ ਇੱਕ ਵੱਡਾ ਜਥਾ ਚੌਲਾਂਗ ਟੌਲ ਪਲਾਜ਼ਾ ਤੋਂ 24 ਜਨਵਰੀ ਨੂੰ ਟਰੈਕਟਰਾਂ ਸਮੇਤ ਰਵਾਨਾ ਹੋਵੇਗਾ।

ਉਨ੍ਹਾਂ ਹੋਰ ਦੱਸਿਆ ਕਿ ਮੋਦੀ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਨੂੰ ਹੁਣ ਤੱਕ ਰੱਦ ਨਾ ਕਰਨ ਦੇ ਰੋਸ 'ਚ ਨੌਜਵਾਨਾਂ 'ਚ ਬਹੁਤ ਜ਼ਿਆਦਾ ਸਰਕਾਰ ਖ਼ਿਲਾਫ਼ ਰੋਸ ਪਾਇਆ ਜਾ ਰਿਹਾ ਅਤੇ ਯੂਥ ਨੇ ਵੀ ਹੁਣ ਇਹ ਤਹੱਈਆ ਕਰ ਲਿਆ ਹੈ ਕਿ ਉਹ ਕਿਸਾਨੀ ਘੋਲ 'ਚ ਆਪਣਾ ਯੋਗਦਾਨ ਪਾ ਕੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾ ਕੇ ਹੀ ਦਮ ਲੈਣਗੇ। ਇਸ ਮੌਕੇ ਦਵਿੰਦਰ ਸਿੰਘ ,ਗੌਰਵ ਸਿੰਘ, ਗੁਰਜੋਬਨ ਸਿੰਘ, ਲਵਪ੍ਰੀਤ ਸਿੰਘ, ਕੁਲਵੀਰ ਸਿੰਘ, ਨਵਕੰਵਲ ਸਿੰਘ, ਜਤਿੰਦਰ ਸਿੰਘ ਅਮਨਿੰਦਰ ਸਿੰਘ ,ਅਮਰਜੋਤ  ਸਿੰਘ, ਅਮਰੀਕ ਸਿੰਘ ,ਉਪਿੰਦਰ ਸਿੰਘ, ਰਾਜਵੀਰ ਸਿੰਘ ਅਤੇ ਹੋਰ ਨੌਜਵਾਨ ਵੀ ਹਾਜ਼ਰ ਸਨ। 


Aarti dhillon

Content Editor

Related News