ਨੌਜਵਾਨ ਦੀ ਰੇਲ ਗੱਡੀ ਨਾਲ ਟਕਰਾਉਣ ਕਾਰਣ ਮੌਤ

08/06/2019 9:31:17 PM

ਰੂਪਨਗਰ (ਕੈਲਾਸ਼)-ਅੱਜ ਇਕ ਨੌਜਵਾਨ ਦੀ ਯਾਤਰੀ ਰੇਲ ਗੱਡੀ ਨਾਲ ਟਕਰਾਅ ਜਾਣ ਕਾਰਣ ਮੌਤ ਹੋਣ ਦਾ ਸਮਾਚਾਰ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੌਰਮਿੰਟ ਰੇਲਵੇ ਪੁਲਸ ਰੂਪਨਗਰ ਦੇ ਚੌਕੀ ਇੰਚਾਰਜ ਏ.ਐੱਸ.ਆਈ. ਰਜਿੰਦਰ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ 8.45 ਮਿੰਟ 'ਤੇ ਜਦੋਂ ਅੰਬਾਲਾ ਤੋਂ ਚੱਲ ਕੇ ਨੰਗਲ ਡੈਮ ਜਾਣ ਵਾਲੀ ਯਾਤਰੀ ਰੇਲ ਗੱਡੀ ਰੂਪਨਗਰ ਪਹੁੰਚਣ ਵਾਲੀ ਸੀ ਤਾਂ ਸਥਾਨਕ ਨੰਗਲ ਚੌਕ ਦੇ ਨੇੜੇ ਇਕ ਨੌਜਵਾਨ ਦੀ ਰੇਲ ਗੱਡੀ ਨਾਲ ਟਕਰਾਅ ਜਾਣ ਕਾਰਣ ਘਟਨਾ ਸਥਾਨ 'ਤੇ ਮੌਤ ਹੋ ਗਈ। ਪਰ ਉਸ ਦੀ ਪਛਾਣ ਨਹੀਂ ਹੋ ਸਕੀ। ਨੌਜਵਾਨ ਦਾ ਕੱਦ 5 ਫੁੱਟ ਅਤੇ ਉਸ ਨੇ ਪੀਲੇ ਰੰਗ ਦੀ ਟੀ-ਸ਼ਰਟ ਅਤੇ ਕੈਪਰੀ ਪਾਈ ਹੋਈ ਹੈ। ਲਾਸ਼ ਨੂੰ ਪਛਾਣਨ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ 72 ਘੰਟੇ ਲਈ ਰਖਾ ਦਿੱਤਾ ਗਿਆ ਹੈ।


Karan Kumar

Content Editor

Related News