ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

07/08/2020 8:19:40 PM

ਲਾਂਬੜਾ, (ਵਰਿੰਦਰ)- ਥਾਣਾ ਲਾਂਬੜਾ ਅਧੀਨ ਆਉਂਦੇ ਨਜ਼ਦੀਕੀ ਪਿੰਡ ਰਾਮਪੁਰ ਵਿਖੇ ਅੱਜ ਇਕ ਨੌਜਵਾਨ ਵੱਲੋਂ ਮਾਨਸਿਕ ਪ੍ਰੇਸ਼ਾਨੀ ਕਾਰਣ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਦੇਣ ਦੀ ਸੂਚਨਾ ਹੈ| ਸਥਾਨਕ ਪੁਲਸ ਵੱਲੋਂ ਮੌਕੇ ´’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ| ਜਾਣਕਾਰੀ ਅਨੁਸਾਰ ਪ੍ਰਭਜੋਤ ਸਿੰਘ (19) ਪੁੱਤਰ ਸਾਧ ਸਿੰਘ ਵਾਸੀ ਤੱਸੀਅਵਾਲਾ ਨਡਾਲਾ ਥਾਣਾ ਭੁਲੱਥ 20 ਕੁ ਦਿਨਾਂ ਤੋਂ ਆਪਣੇ ਭਰਾ ਗੁਰਜੰਟ ਸਿੰਘ ਨਾਲ ਪਿੰਡ ਰਾਮਪੁਰ ਵਿਖੇ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਸੀ| ਦੋਵੇਂ ਭਰਾ ਪਿੰਡ ਲੁਹਾਰ ਪ੍ਰਤਾਪਪੁਰਾ ਦੀ ਇਕ ਗੱਦਿਆਂ ਦੀ ਫੈਕਟਰੀ ਵਿਚ ਕਾਫੀ ਸਮੇਂ ਤੋਂ ਕੰਮ ਕਰਦੇ ਸਨ| ਅੱਜ ਦੁਪਹਿਰ ਕਰੀਬ 2 ਵਜੇ ਪ੍ਰਭਜੋਤ ਸਿੰਘ ਆਪਣੇ ਭਰਾ ਨੂੰ ਫੈਕਟਰੀ ਵਿਚ ਮਿਲਣ ਗਿਆ ਸੀ| ਉਸ ਨੇ ਆਪਣੇ ਭਰਾ ਨੂੰ ਦੱਸਿਆ ਸੀ ਕਿ ਉਹ ਕੰਮ ਦੀ ਤਲਾਸ਼ ਵਿਚ ਕਿਧਰੇ ਜਾ ਰਿਹਾ ਹੈ|ਸ਼ਾਮ ਕਰੀਬ 4 ਵਜੇ ਗੁਰਜੰਟ ਸਿੰਘ ਜਦ ਕੰਮ ਤੋਂ ਵਾਪਸ ਘਰ ਆਇਆ ਤਾਂ ਉਸ ਨੇ ਦੇਖਿਆ ਕਿ ਕਮਰੇ ਵਿੱਚ ਉਸ ਦੇ ਭਰਾ ਪ੍ਰਭਜੋਤ ਸਿੰਘ ਨੇ ਛੱਤ ਵਾਲੇ ਪੱਖੇ ਨੂੰ ਪਰਨਾ ਪਾ ਫਾਹ ਲਾਇਆ ਹੋਇਆ ਸੀ|ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ|

ਇਸ ਸਬੰਧੀ ਤਫਤੀਸ਼ੀ ਏ. ਐੱਸ. ਆਈ. ਨਿਰੰਜਣ ਸਿੰਘ ਨੇ ਦੱਸਿਆ ਕਿ ਪ੍ਰਭਜੋਤ ਸਿੰਘ ਦੀ ਮੌਤ ਮੌਕੇ ´’ਤੇ ਹੀ ਮੌਤ ਹੋ ਗਈ ਸੀ| ਮ੍ਰਿਤਕ ਨੌਜਵਾਨ ਪਿਛਲੇ 4-5 ਮਹੀਨੇ ਤੋਂ ਫੈਕਟਰੀ ਵਿਚ ਕੰਮ ’´ਤੇ ਨਹੀਂ ਜਾ ਰਿਹਾ ਸੀ| ਮ੍ਰਿਤਕ ਨੌਜਵਾਨ ਪਿਛਲੇ ਕੁੱਝ ਦਿਨਾਂ ਤੋਂ ਕਿਸੇ ਮਾਨਸਿਕ ਪ੍ਰੇਸ਼ਾਨੀ ਤੋਂ ਪ੍ਰੇਸ਼ਾਨ ਦੱਸਿਆ ਜਾ ਰਿਹਾ ਹੈ|ਪੁਲਸ ਵੱਲੋਂ ਮ੍ਰਿਤਕ ਦੇ ਭਰਾ ਗੁਰਜੰਟ ਸਿੰਘ ਦੇ ਬਿਆਨਾਂ ´’ਤੇ ਧਾਰਾ 174 ਦੀ ਕਾਰਵਾਈ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਜਾ ਰਿਹਾ ਸੀ|


Bharat Thapa

Content Editor

Related News