ਛੱਤ ਤੋਂ ਡਿੱਗ ਕੇ ਨੌਜਵਾਨ ਦੀ ਮੌਤ

Thursday, Sep 13, 2018 - 03:41 AM (IST)

ਛੱਤ ਤੋਂ ਡਿੱਗ ਕੇ ਨੌਜਵਾਨ ਦੀ ਮੌਤ

ਹੁਸ਼ਿਆਰਪੁਰ,   (ਅਮਰਿੰਦਰ)-  ਥਾਣਾ ਸਿਟੀ ਅਧੀਨ ਸੁਤਹਿਰੀ ਰੋਡ ’ਤੇ ਤਡ਼ਕੇ ਇਕ ਉੱਚੀ ਇਮਾਰਤ ਦੀ ਛੱਤ ਤੋਂ ਡਿੱਗ ਕੇ 25 ਸਾਲਾ ਅਰੁਣ ਸਾਹਨੀ ਪੁੱਤਰ ਗਣੇਸ਼ ਸਾਹਨੀ ਦੀ ਮੌਤ ਹੋ ਗਈ। ਹਾਦਸੇ ਦਾ ਪਤਾ ਪਰਿਵਾਰਕ   ਮੈਂਬਰਾਂ ਨੂੰ ਉਸ ਸਮੇਂ ਲੱਗਾ ਜਦੋਂ ਉਨ੍ਹਾਂ ਅਰੁਣ ਨੂੰ ਉਸ  ਦੇ ਬੈੱਡ ’ਤੇ ਨਾ ਦੇਖਿਆ। ਛੱਤ ਦੀ  ਕੰਧ  ’ਤੇ   ਪਿਆ  ਉਸ  ਦਾ  ਤੌਲੀਆ  ਦੇਖ  ਕੇ  ਜਦੋਂ  ਉਹ  ਉਥੇ  ਪਹੁੰਚੇ  ਤਾਂ  ਉਨ੍ਹਾਂ  ਅਰੁਣ  ਦੀ  ਲਾਸ਼  ਨਾਲ  ਲੱਗਦੇ  ਮਕਾਨ  ਦੀ  ਛੱਤ  ’ਤੇ  ਪਈ  ਦੇਖੀ। ਇਸ  ਬਾਰੇ  ਸੂਚਨਾ ਮਿਲਦੇ ਹੀ ਥਾਣਾ ਸਦਰ ਪੁਲਸ ਮੌਕੇ ’ਤੇ ਪਹੁੰਚੀ  ਅਤੇ ਲਾਸ਼ ਦਾ ਪੰਚਨਾਮਾ ਕਰ ਕੇ ਉਸ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਣ  ਉਪਰੰਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ  ਦਾ ਕਰੀਬ ਡੇਢ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਸ ਦੀ ਪਤਨੀ ਪਿੰਡ ’ਚ ਹੀ ਰਹਿੰਦੀ ਹੈ।
ਕੀ ਹੈ ਮਾਮਲਾ : ਸੁਤਹਿਰੀ ਰੋਡ ਸਥਿਤ ਹਾਦਸਾ ਸਥਾਨ ’ਤੇ ਮ੍ਰਿਤਕ ਅਰੁਣ ਸਾਹਨੀ ਮੂਲ ਵਾਸੀ ਪਿੰਡ ਭੈਰਵ ਸਥਾਨ ਦੇਵਕੁਲੀ ਜ਼ਿਲਾ ਮੁਜ਼ੱਫਰਨਗਰ ਬਿਹਾਰ ਦੇ ਚਾਚੇ ਹੰਸ ਲਾਲ ਅਤੇ ਰਾਕੇਸ਼ ਨੇ ਦੱਸਿਆ ਕਿ ਅਰੁਣ ਲੁਧਿਆਣਾ ’ਚ ਆਪਣਾ ਕੰਮ ਕਰਦਾ ਸੀ। ਅਸੀਂ  ਹੁਸ਼ਿਆਰਪੁਰ ’ਚ ਕਰੀਬ 30 ਸਾਲਾਂ ਤੋਂ ਰਹਿ ਰਹੇ ਹਾਂ। ਅਰੁਣ ਆਪਣੀ ਚਾਚੀ ਨੂੰ ਛੱਡਣ ਲਈ 11 ਸਤੰਬਰ ਨੂੰ ਹੁਸ਼ਿਆਰਪੁਰ ਆਇਆ ਸੀ। ਰਾਤੀਂ ਖਾਣਾ ਖਾਣ  ਤੋਂ ਬਾਅਦ ਸਾਰੇ ਸੌਣ ਚਲੇ ਗਏ। ਅੱਜ ਸਵੇਰੇ ਜਦੋਂ ਉੱਠੇ ਤਾਂ ਅਰੁਣ ਉਨ੍ਹਾਂ ਨੂੰ ਦਿਖਾਈ ਨਾ ਦਿੱਤਾ। ਜਦੋਂ ਉਨ੍ਹਾਂ ਭਾਲ ਕੀਤੀ ਤਾਂ ਛੱਤ ’ਤੇ ਬਣੇ ਕਮਰੇ ਨਾਲ ਇਕ ਤੌਲੀਆ ਪਿਆ ਮਿਲਿਆ। ਜਦੋਂ ਉਨ੍ਹਾਂ  ਕੋਲ ਜਾ ਕੇ ਦੇਖਿਆ ਤਾਂ ਅਰੁਣ ਨਾਲ ਲੱਗਦੇ ਮਕਾਨ ਦੀ ਛੱਤ ’ਤੇ ਡਿੱਗਿਆ ਪਿਆ ਸੀ। ਜਦੋਂ ਨਜ਼ਦੀਕ ਜਾ ਕੇ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ।
ਕੀ ਕਹਿੰਦੀ ਹੈ ਪੁਲਸ : ਮੌਕੇ ’ਤੇ ਪਹੁੰਚੇ ਥਾਣਾ ਸਿਟੀ ’ਚ ਤਾਇਨਾਤ ਏ.ਐੱਸ.ਆਈ. ਹਰਬੰਸ ਲਾਲ ਨੇ ਦੱਸਿਆ ਕਿ ਪੁਲਸ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਅਤੇ ਜਾਂਚ ਦੇ ਆਧਾਰ ’ਤੇ ਧਾਰਾ 174 ਅਧੀਨ ਕਾਰਵਾਈ ਕਰ ਰਹੀ ਹੈ। ਜਾਂਚ  ਅਨੁਸਾਰ ਮ੍ਰਿਤਕ ਅਰੁਣ ਰਾਤੀਂ ਮੰਜੇ ’ਤੇ ਸੌਂ ਗਿਆ ਸੀ। ਦੇਰ ਰਾਤ ਗਰਮੀ ਲੱਗਣ ਕਾਰਨ ਨਾਲ ਉਹ ਕੰਧ ’ਤੇ ਬੈਠਣ ਦੌਰਾਨ ਗਲਤੀ ਨਾਲ ਛੱਤ ਤੋਂ ਹੇਠਾਂ ਡਿੱਗ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ।


Related News