ਟਰੇਨ ਹੇਠਾਂ ਆ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ

10/15/2019 1:20:26 AM

ਜਲੰਧਰ, (ਮਾਹੀ)— ਅੰਮ੍ਰਿਤਸਰ ਰੇਲ ਮਾਰਗ 'ਤੇ ਸਥਿਤ ਸੂਰਾਨੁੱਸੀ ਸਟੇਸ਼ਨ ਨਜ਼ਦੀਕ ਅਣਪਛਾਤੇ ਨੌਜਵਾਨ ਵਲੋਂ ਰੇਲ ਗੱਡੀ ਅੱਗੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਘਟਨਾ ਦੀ ਜਾਂਚ ਕਰ ਰਹੇ ਰੇਲਵੇ ਪੁਲਸ ਦੇ ਏ. ਐੱਸ. ਆਈ. ਰਾਜਵੀਰ ਸਿੰਘ ਦੱਸਿਆ ਕਿ ਟਰੇਨ ਜੋ ਅੰਮ੍ਰਿਤਸਰ ਤੋਂ ਦਿੱਲੀ ਜਾ ਰਹੀ ਸੀ, ਜਿਵੇਂ ਹੀ ਜਲੰਧਰ ਦੇ ਸੂਰਾਨੁੱਸੀ ਸਟੇਸ਼ਨ ਨਜ਼ਦੀਕ ਪੁੱਜੀ ਤਾਂ ਰੇਲਵੇ ਲਾਈਨਾਂ ਦੇ ਨਜ਼ਦੀਕ ਖੜ੍ਹੇ ਅਣਪਛਾਤੇ ਨੌਜਵਾਨ ਨੇ ਰੇਲ ਗੱਡੀ ਅੱਗੇ ਛਾਲ ਮਾਰ ਦਿੱਤੀ, ਜਿਸ ਦੌਰਾਨ ਉਸ ਦੇ ਸਿਰ 'ਤੇ ਗੰਭੀਰ ਸੱਟਾਂ ਲੱਗਣ ਕਾਰਣ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਮੌਕੇ 'ਤੇ ਆਸ-ਪਾਸ ਦੇ ਲੋਕਾਂ ਕੋਲੋਂ ਉਸ ਦੀ ਪਛਾਣ ਕਰਵਾਈ ਗਈ ਪਰ ਕਿਸੇ ਵਲੋਂ ਵੀ ਉਸ ਦੀ ਪਛਾਣ ਨਹੀਂ ਕੀਤੀ ਗਈ। ਏ. ਐੱਸ. ਆਈ. ਰਾਜਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਨੇ ਭਗਵੇ ਰੰਗ ਦੀ ਕਮੀਜ਼ ਤੇ ਕਾਲੇ ਰੰਗ ਦਾ ਪਜਾਮਾ ਪਾਇਆ ਹੋਇਆ ਸੀ ਤੇ ਸਿਰੋਂ ਮੋਨਾ ਹੈ। ਦੇਖਣ ਨੂੰ ਉਸ ਦੀ ਉਮਰ ਤਕਰੀਬਨ 25 ਸਾਲ ਦੀ ਲੱਗ ਰਹੀ ਹੈ, ਜਿਸ ਦੀ ਮ੍ਰਿਤਕ ਦੇਹ ਨੂੰ ਪਛਾਣ ਲਈ 72 ਘੰਟੇ ਤਕ ਸਿਵਲ ਹਸਪਤਾਲ ਦੇ ਮੁਰਦਾ ਘਰ 'ਚ ਰੱਖਿਆ ਗਿਆ ਹੈ।


KamalJeet Singh

Content Editor

Related News