ਫਿਕਰਮੰਦ ਸ਼ਹਿਰ ਵਾਸੀਆਂ ਨੇ ਕਿਹਾ-ਪਾਰਕਾਂ ਨੂੰ ਬੜ੍ਹਾਵਾ ਨਾ ਮਿਲਿਆ ਤਾਂ ਪੰਜਾਬ ’ਚ ਬਣ ਜਾਣਗੇ ਚਿੰਤਾਜਨਕ ਹਾਲਾਤ

11/15/2021 1:49:05 PM

ਜਲੰਧਰ (ਪੁਨੀਤ)- ਵਧ ਰਹੇ ਪ੍ਰਦੂਸ਼ਣ ਕਾਰਨ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਹਾਲਾਤ ਬੇਹੱਦ ਖ਼ਰਾਬ ਹੋ ਚੁੱਕੇ ਹਨ। ਸੁਪਰੀਮ ਕੋਰਟ ਦੀ ਸਖ਼ਤੀ ਕਾਰਨ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਉਣੀਆਂ ਪੈ ਗਈਆਂ ਹਨ। ਸਕੂਲਾਂ ਅਤੇ ਸਰਕਾਰੀ ਦਫ਼ਤਰਾਂ ਨੂੰ ਇਕ ਹਫ਼ਤੇ ਲਈ ਬੰਦ ਕਰਨ ਦਾ ਹੁਕਮ ਆ ਚੁੱਕਾ ਹੈ। ਕੰਸਟਰੱਕਸ਼ਨ ਐਕਟੀਵਿਟੀਜ਼ ’ਤੇ ਵੀ ਕੁਝ ਦਿਨਾਂ ਲਈ ਰੋਕ ਲਾ ਦਿੱਤੀ ਗਈ ਹੈ। ਪ੍ਰਦੂਸ਼ਣ ਨਾਲ ਖਰਾਬ ਹੋ ਰਹੇ ਹਾਲਾਤ ਸਬੰਧੀ ਸ਼ਹਿਰ ਦੇ ਕਈ ਪਾਰਕਾਂ ਵਿਚ ਜਾ ਕੇ ਸੈਰ ਆਦਿ ਕਰਨ ਵਾਲੇ ਲੋਕਾਂ ਨਾਲ ਗੱਲਬਾਤ ਕੀਤੀ ਗਈ।

ਵਧੇਰੇ ਸ਼ਹਿਰ ਵਾਸੀਆਂ ਨੇ ਕਿਹਾ ਕਿ ਦਿੱਲੀ ਵਿਚ ਤਾਲਾਬੰਦੀ ਲੱਗਣ ਦੀ ਸੰਭਾਵਨਾ ਬੇਹੱਦ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਪਾਰਕਾਂ ਨੂੰ ਬੜ੍ਹਾਵਾ ਦੇਣਾ ਚਾਹੀਦਾ ਹੈ ਅਤੇ ਜ਼ਿਆਦਾ ਤੋਂ ਜ਼ਿਆਦਾ ਧਿਆਨ ਹਰਿਆਲੀ ਵਾਲੇ ਪਾਸੇ ਕੇਂਦਰਿਤ ਕਰਨਾ ਚਾਹੀਦਾ ਹੈ ਕਿਉਂਕਿ ਜਿਸ ਤਰ੍ਹਾਂ ਕਾਲੋਨੀਆਂ ਕੱਟੀਆਂ ਜਾ ਰਹੀਆਂ ਹਨ, ਉਸ ਨਾਲ ਹਰਿਆਲੀ ਘੱਟ ਹੋ ਚੁੱਕੀ ਹੈ। ਅਜਿਹੇ ਵਿਚ ਪਾਰਕਾਂ ਨੂੰ ਬੜ੍ਹਾਵਾ ਨਾ ਮਿਲਿਆ ਤਾਂ ਪੰਜਾਬ ਵਿਚ ਦਿੱਲੀ ਜਿਹੇ ਹਾਲਾਤ ਬਣ ਸਕਦੇ ਹਨ। ਲੋਕ ਵੀ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਆਪਣੇ ਆਲੇ-ਦੁਆਲੇ ਦੇ ਪਾਰਕਾਂ ਦਾ ਰੱਖ-ਰਖਾਅ ਕਰਨ। ਵਧ ਰਹੇ ਪ੍ਰਦੂਸ਼ਣ ਬਾਰੇ ਸੈਰ ਕਰਨ ਵਾਲਿਆਂ ਅਤੇ ਹੋਰਨਾਂ ਸ਼ਹਿਰ ਵਾਸੀਆਂ ਨਾਲ ਗੱਲਬਾਤ ’ਤੇ ਆਧਾਰਿਤ ਮੁੱਖ ਅੰਸ਼ :

ਡਰਿੱਪਿੰਗ/ਸਪ੍ਰਿੰਕਲ ਸਿਸਟਮ ਨਾਲ ਪਾਰਕਾਂ ਵਿਚ ਲੰਮੇ ਸਮੇਂ ਤੱਕ ਬਣੀ ਰਹੇਗੀ ਹਰਿਆਲੀ
ਵਧੇਰੇ ਵੇਖਣ ਵਿਚ ਆਉਂਦਾ ਹੈ ਕਿ ਪਾਰਕਾਂ ਵਿਚ ਲੱਗਣ ਵਾਲੇ ਕਈ ਬੂਟੇ ਲੰਮੇ ਸਮੇਂ ਤੱਕ ਚੱਲ ਨਹੀਂ ਪਾਉਂਦੇ ਕਿਉਂਕਿ ਸਹੀ ਢੰਗ ਨਾਲ ਪਾਣੀ ਨਾ ਲੱਗ ਪਾਉਣ ਕਾਰਨ ਉਨ੍ਹਾਂ ਦੀ ਗਰੋਥ ਜ਼ਰੂਰਤ ਅਨੁਸਾਰ ਸ਼ੁਰੂ ਨਹੀਂ ਹੁੰਦੀ। ਇਸ ਦੇ ਲਈ ਡਰਿੱਪਿੰਗ ਸਿਸਟਮ ਅਤੇ ਸਪ੍ਰਿੰਕਲ ਸਿਸਟਮ ਅਪਨਾਉਣਾ ਚਾਹੀਦਾ ਹੈ, ਇਸ ਨਾਲ ਬੂਟਿਆਂ ਦੀ ਗਰੋਥ ਹੋਵੇਗੀ ਅਤੇ ਲੰਮੇ ਸਮੇਂ ਤੱਕ ਗਰੀਨਰੀ ਬਣੀ ਰਹੇਗੀ। ਪ੍ਰਦੂਸ਼ਣ ਘੱਟ ਕਰਨ ਲਈ ਬੂਟੇ ਲਾਉਣਾ ਅਤੇ ਉਨ੍ਹਾਂ ਦੀ ਗਰੋਥ ਹੋਣਾ ਯਕੀਨੀ ਬਣਾਉਣਾ ਚਾਹੀਦਾ ਹੈ।-ਅਰੁਣ ਅਗਰਵਾਲ ਸਿੰਚਾਈ ਮਹਿਕਮੇ ਦੇ ਸਾਬਕਾ ਐਕਸੀਅਨ

ਇਹ ਵੀ ਪੜ੍ਹੋ: ਐਕਸ਼ਨ 'ਚ ਜਲੰਧਰ ਦੇ ਪੁਲਸ ਕਮਿਸ਼ਨਰ ਨੌਨਿਹਾਲ ਸਿੰਘ, ਅਧਿਕਾਰੀਆਂ ਨੂੰ ਦਿੱਤੀ ਇਹ ਸਖ਼ਤ ਚਿਤਾਵਨੀ

PunjabKesari
ਆਪਸੀ ਸਹਿਯੋਗ ਨਾਲ ਸ਼ਕਤੀ ਨਗਰ ਪਾਰਕ ਲੋਕਾਂ ਲਈ ਫਾਇਦੇਮੰਦ ਸਾਬਤ ਹੋ ਰਿਹੈ
ਸਾਰਿਆਂ ਨੂੰ ਆਪਣੇ ਜੀਵਨ ਵਿਚ ਸੈਰ ਨੂੰ ਜ਼ਰੂਰੀ ਬਣਾਉਣਾ ਚਾਹੀਦਾ ਹੈ, ਇਸ ਨਾਲ ਬੀਮਾਰੀਆਂ ਘੱਟ ਹੁੰਦੀਆਂ ਹਨ ਅਤੇ ਦਵਾਈਆਂ ਦੀ ਵਰਤੋਂ ਵਿਚ ਕਮੀ ਆਵੇਗੀ। ਸ਼ਕਤੀ ਨਗਰ ਪਾਰਕ ਵਿਚ ਸੈਰ ਕਰਨ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਪਾਰਕ ਵਿਚ ਆਉਣ ਵਾਲਿਆਂ ਦਾ ਸਹਿਯੋਗ ਮਿਲਣ ਲੱਗਾ। ਦਿਨ ਦੀ ਸ਼ੁਰੂਆਤ ਪਾਰਕ ਤੋਂ ਹੁੰਦੀ ਹੈ ਅਤੇ ਸ਼ਾਮ ਨੂੰ ਵੀ ਪਾਰਕ ਵਿਚ ਸਮਾਂ ਬਤੀਤ ਹੁੰਦਾ ਹੈ। ਆਪਸੀ ਸਹਿਯੋਗ ਨਾਲ ਸ਼ਕਤੀ ਨਗਰ ਪਾਰਕ ਲੋਕਾਂ ਲਈ ਬੇਹੱਦ ਲਾਭਦਾਇਕ ਸਾਬਤ ਹੋ ਰਿਹਾ ਹੈ।-ਭੂਸ਼ਣ ਆਨੰਦ, ਪ੍ਰਧਾਨ ਸ਼ਕਤੀ ਨਗਰ ਪਾਰਕ ਅਤੇ ਸਪੋਰਟਸ ਕਾਰੋਬਾਰੀ

PunjabKesari

ਸਾਰੀਆਂ ਕਸਰਤਾਂ ਘਰਾਂ ’ਚ ਸੰਭਵ ਨਹੀਂ, ਪਾਰਕ ਹੋਣਾ ਸਮੇਂ ਦੀ ਲੋੜ
ਵਰਿੰਦਰ ਚੱਢਾ ਜਿਊਲਰ ਨੇ ਕਿਹਾ ਕਿ ਕਸਰਤ ਸਾਡੇ ਜੀਵਨ ਲਈ ਬੇਹੱਦ ਜ਼ਰੂਰੀ ਹੈ। ਕਈ ਲੋਕ ਸੈਰ ਕਰਦੇ ਹਨ ਅਤੇ ਕਈ ਯੋਗਾ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਚੁੱਕੇ ਹਨ। ਅਸੀਂ ਰੋਜ਼ਾਨਾ 1 ਘੰਟਾ ਲਾਫਿੰਗ ਐਕਟੀਵਿਟੀ ਰਾਹੀਂ ਕਸਰਤ ਕਰਦੇ ਹਾਂ। ਕਈ ਕਸਰਤਾਂ ਘਰਾਂ ਵਿਚ ਕਰਨਾ ਸੰਭਵ ਨਹੀਂ ਹੈ, ਇਸ ਦੇ ਲਈ ਸਾਥ ਹੋਣਾ ਚਾਹੀਦਾ ਹੈ। ਪਾਰਕ ਇਸ ਦੇ ਲਈ ਸਭ ਤੋਂ ਵਧੀਆ ਸਥਾਨ ਹੈ। ਸ਼ਹਿਰ ਵਿਚ ਜ਼ਿਆਦਾ ਤੋਂ ਜ਼ਿਆਦਾ ਪਾਰਕ ਹੋਣੇ ਚਾਹੀਦੇ ਹਨ ਕਿਉਂਕਿ ਪ੍ਰਦੂਸ਼ਣ ਦੇ ਹਾਲਾਤ ਵਿਚ ਇਹ ਸਮੇਂ ਦੀ ਲੋੜ ਹੈ।

ਇਹ ਵੀ ਪੜ੍ਹੋ: ਸਾਦਗੀ ਕਾਰਨ ਮੁੜ ਚਰਚਾ 'ਚ CM ਚੰਨੀ, ਸ਼ਿਕਾਇਤਾਂ ਲੈ ਕੇ ਆਉਣ ਵਾਲੇ ਲੋਕਾਂ ਲਈ ਕਰਵਾਈ ਲੰਗਰ ਦੀ ਵਿਵਸਥਾ

PunjabKesari

ਵਧ ਰਹੇ ਪ੍ਰਦੂਸ਼ਣ ਨਾਲ ਨਜਿੱਠਣ ਲਈ ਹਰਿਆਲੀ ਹੋਣੀ ਬੇਹੱਦ ਜ਼ਰੂਰੀ
ਸੁਭਾਸ਼ ਮੁੰਜਾਲ ਕਾਰੋਬਾਰੀ ਨੇ ਕਿਹਾ ਕਿ ਕੋਈ ਸਮਾਂ ਸੀ ਜਦੋਂ ਪੰਜਾਬ ਵਿਚ ਹਰ ਪਾਸੇ ਹਰਿਆਲੀ ਨਜ਼ਰ ਆਉਂਦੀ ਸੀ ਪਰ ਹੁਣ ਉਸ ਦੀ ਥਾਂ ਉੱਚੀਆਂ-ਉੱਚੀਆਂ ਬਿਲਡਿੰਗਾਂ ਨੇ ਲੈ ਲਈ ਹੈ। ਵਾਹਨਾਂ ਦੀ ਗਿਣਤੀ ਜ਼ਿਆਦਾ ਵਧ ਚੁੱਕੀ ਹੈ, ਜਿਸ ਕਾਰਨ ਪ੍ਰਦੂਸ਼ਣ ਦਾ ਪੱਧਰ ਵਧ ਰਿਹਾ ਹੈ। ਇਸ ਨਾਲ ਨਜਿੱਠਣ ਲਈ ਹਰਿਆਲੀ ਹੋਣੀ ਬੇਹੱਦ ਜ਼ਰੂਰੀ ਹੈ। ਸਾਡੇ ਨੇੜੇ ਖੇਤੀਬਾੜੀ ਵਾਲੀ ਥਾਂ ਉਪਲੱਬਧ ਹੋਣੀ ਸੰਭਵ ਨਹੀਂ ਹੈ। ਇਸ ਲਈ ਪਾਰਕ ਇਸ ਦਾ ਉਚਿਤ ਬਦਲ ਹੈ। ਸਰਕਾਰ ਨੂੰ ਲੋਕਾਂ ਦੀ ਸਿਹਤ ਲਈ ਪਾਰਕ ਵਧਾਉਣੇ ਚਾਹੀਦੇ ਹਨ।

PunjabKesari

ਪਾਰਕ ਨੂੰ ਹਰਿਆ-ਭਰਿਆ ਬਣਾਉਣ ਲਈ ਜਨਤਾ ਨੂੰ ਜਾਗਰੂਕ ਹੋਣ ਦੀ ਜ਼ਰੂਰਤ
ਉਦਯੋਗਪਤੀ ਨਰਿੰਦਰ ਚਾਵਲਾ ਨੇ ਕਿਹਾ ਕਿ ਸ਼ਹਿਰ ਵਿਚ ਕਈ ਪਾਰਕ ਰੱਖ-ਰਖਾਅ ਦੀ ਘਾਟ ਵਿਚ ਨਜ਼ਰ ਆ ਰਹੇ ਹਨ, ਜਿਸ ਦੇ ਲਈ ਜਨਤਾ ਵੀ ਜ਼ਿੰਮੇਵਾਰ ਹੈ। ਪਾਰਕਾਂ ਨੂੰ ਹਰਿਆ-ਭਰਿਆ ਬਣਾਉਣ ਲਈ ਜਨਤਾ ਨੂੰ ਜਾਗਰੂਕ ਹੋਣ ਦੀ ਲੋੜ ਹੈ। ਇਲਾਕਾ ਵਾਸੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਨੇੜਲੇ ਪਾਰਕਾਂ ਵਿਚ ਜਾ ਕੇ ਉਨ੍ਹਾਂ ਦੀ ਸਾਫ਼-ਸਫਾਈ ਵੱਲ ਧਿਆਨ ਦੇਣ। ਜਨਤਾ ਜੇਕਰ ਯਤਨ ਕਰੇਗੀ ਤਾਂ ਨਗਰ ਨਿਗਮ ਵੱਲੋਂ ਵੀ ਸਹਿਯੋਗ ਮਿਲੇਗਾ ਅਤੇ ਲੋਕਾਂ ਨੂੰ ਪਾਰਕਾਂ ਦਾ ਬੇਹੱਦ ਲਾਭ ਹੋਵੇਗਾ।

PunjabKesari

ਦਿੱਲੀ ਦਾ ਘਟਨਾਕ੍ਰਮ ਵੇਖ ਕੇ ਸਿੱਖਿਆ ਨਾ ਲਈ ਤਾਂ ਖਰਾਬ ਹੋਣਗੇ ਹਾਲਾਤ
ਰਵੀ ਆਨੰਦ ਸਪੋਰਟਸ ਸ਼ੂਜ਼ ਕਾਰੋਬਾਰੀ ਨੇ ਕਿਹਾ ਕਿ ਦਿੱਲੀ ਵਿਚ ਤਾਲਾਬੰਦੀ ਲਾਉਣ ਵਰਗੀ ਨੌਬਤ ਆਉਣ ਤੋਂ ਜ਼ਾਹਿਰ ਹੈ ਕਿ ਪ੍ਰਦੂਸ਼ਣ ਗੰਭੀਰ ਸਮੱਸਿਆ ਦੇ ਰੂਪ ਵਿਚ ਉਭਰ ਕੇ ਸਾਹਮਣੇ ਆ ਰਿਹਾ ਹੈ। ਇਹ ਅਜਿਹੀ ਸਮੱਸਿਆ ਹੈ ਜੋ ਨੇੜਲੇ ਸ਼ਹਿਰਾਂ ਨੂੰ ਆਪਣੀ ਗ੍ਰਿਫਤ ਵਿਚ ਲੈ ਰਹੀ ਹੈ। ਅਸੀਂ ਦਿੱਲੀ ਦੇ ਘਟਨਾਕ੍ਰਮ ਨੂੰ ਦੇਖ ਕੇ ਸਿੱਖਿਆ ਨਾ ਲਈ ਤਾਂ ਪੰਜਾਬ ਦੇ ਹਾਲਾਤ ਵੀ ਆਉਣ ਵਾਲੇ ਸਮੇਂ ਵਿਚ ਖਰਾਬ ਹੋ ਜਾਣਗੇ। ਸਾਰੇ ਇਕਜੁੱਟ ਹੋ ਕੇ ਹਰਿਆਲੀ ਵੱਲ ਕਦਮ ਵਧਾਈਏ।

PunjabKesari

ਹਰੇਕ ਵਿਅਕਤੀ 1 ਬੂਟਾ ਲਾ ਕੇ ਉਸ ਦਾ ਪਾਲਣ-ਪੋਸ਼ਣ ਕਰੇ ਤਾਂ ਹਰਿਆਲੀ ਰਿਕਾਰਡ ਤੋੜ ਦੇਵੇਗੀ
ਕਰਿਆਣਾ ਕਾਰੋਬਾਰੀ ਵੇਦ ਰਤਨ ਨੇ ਦੱਸਿਆ ਕਿ ਭੱਜ-ਦੌੜ ਭਰੀ ਇਸ ਜ਼ਿੰਦਗੀ ਵਿਚ ਪਾਰਕਾਂ ਦੇ ਰੱਖ-ਰਖਾਅ ਲਈ ਸਮਾਂ ਦੇਣਾ ਸਾਰਿਆਂ ਲਈ ਸੰਭਵ ਨਹੀਂ ਹੈ। ਅਜਿਹੇ ਹਾਲਾਤ ਵਿਚ ਹਰੇਕ ਵਿਅਕਤੀ ਨੂੰ 1 ਬੂਟਾ ਲਾਉਣਾ ਚਾਹੀਦਾ ਹੈ ਅਤੇ ਉਸ ਦਾ ਪਾਲਣ-ਪੋਸ਼ਣ ਕਰਨਾ ਚਾਹੀਦਾ ਹੈ। ਬੂਟਾ ਸ਼ੁਰੂਆਤ ਵਿਚ ਸਮਾਂ ਮੰਗਦਾ ਹੈ ਅਤੇ ਬਾਅਦ ਵਿਚ ਖ਼ੁਦ-ਬ-ਖ਼ੁਦ ਵਧਣ ਲੱਗਦਾ ਹੈ। ਜਲੰਧਰ ਸ਼ਹਿਰ ਦੇ ਇਕ ਤਿਹਾਈ ਲੋਕ ਵੀ ਜੇਕਰ 1 ਬੂਟਾ ਲਾ ਕੇ ਕੇ ਉਸ ਦਾ ਪਾਲਣ-ਪੋਸ਼ਣ ਕਰਨ ਤਾਂ ਹਰਿਆਲੀ ਰਿਕਾਰਡ ਤੋੜ ਦੇਵੇਗੀ।

ਇਹ ਵੀ ਪੜ੍ਹੋ: ਗੁਰਦੁਆਰਾ ਸਾਹਿਬ 'ਚ ਸੇਵਾ ਕਰਦੇ ਵਿਅਕਤੀ ਨੂੰ ਮੌਤ ਨੇ ਪਾਇਆ ਘੇਰਾ, ਪਲਾਂ 'ਚ ਛਾ ਗਈ ਸੋਗ ਦੀ ਲਹਿਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News