ਠੇਕਾ ਕਾਮਿਆਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਕੀਤਾ ਅਰਥੀ ਫੂਕ ਪ੍ਰਦਰਸ਼ਨ

05/15/2020 7:26:00 PM

ਲੋਹੀਆਂ ਖਾਸ ( ਮਨਜੀਤ)— ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਦੀ ਸੂਬਾ ਕਮੇਟੀ ਵੱਲੋਂ ਆਪਣੀਆਂ ਹੱਕੀ ਮੰਗਾਂ ਦੇ ਹੱਲ ਨਾ ਹੋਣ ਦੇ ਰੋਸ ਵਜੋਂ ਅੱਜ ਜ਼ਿਲਾ ਜਲਧੰਰ 'ਚ ਪੰਜਾਬ ਸਰਕਾਰ ਅਤੇ ਜਲ ਸਪਲਾਈ ਮੈਨੇਜਮੈਂਟ ਦੀਆਂ ਅਰਥੀਆਂ ਫੂਕੀਆਂ ਗਈਆਂ। ਜੱਥੇਬੰਦੀ ਦੇ ਜ਼ਿਲਾ ਪ੍ਰਧਾਨ ਕਮਲਜੀਤ ਸਿੰਘ ਮਾਣਕ ਜ਼ਿਲਾ ਜਰਨਲ ਸੱਕਤਰ ਸੱਖਵਿੰਦਰ ਸਿੰਘ ਦੀ ਅਗਵਾਈ ਹੇਠ ਜਲ ਸਪਲਾਈ ਸਕੀਮ ਮਾਣਕ 'ਚ ਬੈਨਰ, ਤਖਤੀਆਂ ਲੈ ਕੇ ਸਰਕਾਰ ਅਤੇ ਜਲ ਸਪਲਾਈ ਦੀ ਮੈਨੇਜਮੇਟ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।

ਇਸ ਮੌਕੇ ਰੇਸ਼ਮ ਸਿੰਘ ਨੇ ਸਰਕਾਰ ਅਤੇ ਜਲ ਸਪਲਾਈ ਮਨੇਜਮੈਂਟ ਵਿਰੁੱਧ ਰੋਸ ਜਤਾਉਂਦੇ ਕਿਹਾ ਕਿ ਕੋਵਿਡ-19 ਦੇ ਚੱਲ ਰਹੇ ਕਹਿਰ 'ਚ ਬਣੇ ਵਰਤਮਾਨ ਹਾਲਾਤ 'ਚ ਕੰਟਰੈਕਟ ਵਰਕਰ ਆਪਣੀ ਡਿਊਟੀ ਨੂੰ ਨਿਰੰਤਰ ਜਾਰੀ ਰੱਖ ਕੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਨਿਰਵਿਘਨ ਸਪਲਾਈ ਦੇ ਰਹੇ ਹਨ ਪਰ ਇਨ੍ਹਾਂ ਕਾਮਿਆਂ ਵਿਰੁੱਧ ਮਾਰੂ ਨੀਤੀਆਂ ਬਣਾਈਆਂ ਜਾ ਰਹੀਆਂ ਹਨ। ਇਲ ਕਾਰਨ ਵਰਤਮਾਨ ਹਾਲਾਤ 'ਚ ਵਰਕਰਾਂ ਨੂੰ ਘਰ ਚਲਾਉਣ ਲਈ ਚੁੱਲ੍ਹੇ ਠੰਡੇ ਹੋ ਗਏ ਹਨ। ਤਨਖਾਹਾਂ ਨਾ ਮਿਲਣ ਕਾਰਨ ਇਨ੍ਹਾਂ ਵਰਕਰਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਰੇ ਕੰਟਰੈਕਟ ਕਾਮਿਆਂ ਦਾ 50 ਲੱਖ ਰੁਪਏ ਬੀਮਾ ਕਰਨ ਲਈ ਕਹਿ ਰਹੇ ਹਨ ਪਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਇਸ ਬਾਰੇ ਕੁਝ ਵੀ ਦੱਸ ਨਹੀਂ ਰਿਹਾ ਹੈ ਕਿ ਪੰਜਾਬ ਸਰਕਾਰ ਦੀ ਇਸ ਸਕੀਮ 'ਚ ਸਿਰਫ ਰੈਗੁਲਰ ਮੁਲਾਜ਼ਮ ਹੀ ਆਉਂਦੇ ਹਨ ਜਾਂ ਫਿਰ ਕੋਵਿਡ-19 ਦੇ ਹਾਲਾਤ 'ਚ ਫੀਲਡ 'ਚ ਕੰਮ ਕਰ ਰਹੇ ਕੰਟਰੈਕਟ ਕਾਮੇ ਵੀ ਆਉਂਦੇ ਹਨ।

ਜਥੇਬੰਦੀ ਦੇ ਉਕਤ ਆਗੂਆਂ ਨੇ ਪੰਜਾਬ ਸਰਕਾਰ ਅਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਕਿ ਜਲ ਸਪਲਾਈ ਵਿਭਾਗ ਦੇ ਕੰਟਰੈਕਟ ਵਰਕਰਾਂ ਨੂੰ ਵਿਭਾਗ 'ਚ ਸ਼ਾਮਲ ਕਰਕੇ ਰੈਗੁਲਰ ਕੀਤਾ ਜਾਵੇ ਅਤੇ ਵਰਕਰਾਂ ਨੂੰ ਕੋਵਿਡ-19 ਦੇ ਹਾਲਾਤ 'ਚ ਡਿਊਟੀ ਕਰਨ ਸਮੇਂ ਬਚਾਅ ਲਈ ਸੇਫਟੀ ਸਾਮਾਨ ਦਾ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਗੁਰਪਰੀਤ ਸਿੰਘ, ਮੰਗਤ ਸਿੰਘ, ਗੁਰਮੀਤ ਸਿੰਘ, ਜੋਗਿੰਦਰ ਸਿੰਘ ਆਦਿ ਹਾਜ਼ਰ ਸਨ।


shivani attri

Content Editor

Related News