ਅੱਗ ਲੱਗਣ ਕਾਰਨ ਕਣਕ ਅਤੇ ਨਾੜ ਸੜਿਆ

04/19/2021 4:56:03 PM

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ, ਵਰਿੰਦਰ ਪੰਡਿਤ, ਜਸਵਿੰਦਰ)- ਪਿੰਡ ਪਲਾਹ ਚੱਕ ਨਜ਼ਦੀਕ ਅੱਜ ਦੁਪਹਿਰ ਸਮੇਂ ਅੱਗ ਲੱਗਣ ਕਾਰਨ ਵੱਖ-ਵੱਖ ਕਿਸਾਨਾਂ ਦੀ ਕਣਕ ਅਤੇ ਤੂੜੀ ਬਣਾਉਣ ਲਈ ਛੱਡਿਆ ਗਿਆ ਕਰੀਬ 5 ਏਕੜ ਨਾੜ ਸੜ ਕਰੀਬ ਪੰਜ ਏਕੜ ਨਾੜ ਸੜ ਗਿਆ। ਨਾ ਮਾਲੂਮ ਕਾਰਨਾਂ ਕਾਰਨ ਲੱਗੀ ਇਸ ਅੱਗ ਨੇ ਵਿਕਰਾਲ ਰੂਪ ਧਾਰ ਲਿਆ, ਜਿਸ ਕਾਰਨ ਕਿਸਾਨ ਅਵਤਾਰ ਸਿੰਘ ਪੁੱਤਰ ਸਰਬਜੀਤ ਸਿੰਘ ਦੀ 4 ਕਨਾਲ ,ਸੁਰਜੀਤ ਸਿੰਘ ਪੁੱਤਰ ਬੰਤਾ ਸਿੰਘ ਦੀ 3 ਕਨਾਲ , ਗੁਰਬਖਸ਼ ਸਿੰਘ ਪੁੱਤਰ ਪ੍ਰੀਤਮ ਸਿੰਘ ਦੀ 3 ਕਨਾਲ  ਬਲਵਿੰਦਰ ਸਿੰਘ ਪੁੱਤਰ ਤਾਰਾ ਸਿੰਘ (ਸਾਰੇ ਨਿਵਾਸੀ ਪਲਾਹ ਚੱਕ )ਦੀ ਕਣਕ ਦੀ ਫਸਲ ਸੜਨ ਤੋਂ ਇਲਾਵਾ ਅਤੇ ਵੱਖ-ਵੱਖ ਕਿਸਾਨਾਂ ਵੱਲੋਂ ਤੂੜੀ ਬਣਾਉਣ ਲਈ ਛੱਡਿਆ ਗਿਆ ਕਰੀਬ 5 ਏਕੜ ਨਾੜ ਸੜ ਗਿਆ। ਇਸ ਮੌਕੇ ਦਸੂਹਾ ਤੋਂ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ ਅਤੇ ਕਿਸਾਨਾਂ ਨੇ ਬੜੀ ਜੱਦੋ- ਜਹਿਦ ਉਪਰੰਤ ਭਿਆਨਕ ਅੱਗ ਉਤੇ ਕਾਬੂ ਪਾਇਆ।  


shivani attri

Content Editor

Related News