ਪੰਜਾਬ 'ਚ ਦਰਦਨਾਕ ਘਟਨਾ, ਕਰੰਟ ਲੱਗਣ ਕਾਰਣ ਦੋ ਜਣਿਆਂ ਦੀ ਮੌਕੇ 'ਤੇ ਮੌਤ

Tuesday, Jul 01, 2025 - 06:14 PM (IST)

ਪੰਜਾਬ 'ਚ ਦਰਦਨਾਕ ਘਟਨਾ, ਕਰੰਟ ਲੱਗਣ ਕਾਰਣ ਦੋ ਜਣਿਆਂ ਦੀ ਮੌਕੇ 'ਤੇ ਮੌਤ

ਸੁਨਾਮ ਊਧਮ ਸਿੰਘ ਵਾਲਾ (ਬਾਂਸਲ) : ਨੇੜਲੇ ਪਿੰਡ ਫਤਹਿਗੜ੍ਹ ਵਿਖੇ ਇਕ ਪੋਲਟਰੀ ਫਾਰਮ 'ਚ ਦੋ ਵਿਅਕਤੀਆਂ ਦੀ ਕਰੰਟ ਲੱਗਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਸਿਵਲ ਹਸਪਤਾਲ ਵਿਖੇ ਮ੍ਰਿਤਕ ਵਿਅਕਤੀਆਂ ਦੇ ਪੋਸਟਮਾਰਟਮ ਸਮੇਂ ਲਹਿਰਾ ਦੇ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਫਤਹਿਗੜ੍ਹ ਪਿੰਡ ਦੇ ਇਕ ਪੋਲਟਰੀ ਫਾਰਮ 'ਚ ਨਵੇਂ ਬੱਚੇ ਪਾਉਣ ਲਈ ਪੋਲਟਰੀ ਫਾਰਮ ਦੇ ਮਾਲਕ ਹਰਪ੍ਰੀਤ ਸਿੰਘ ਅਤੇ ਇਕ ਪ੍ਰਵਾਸੀ ਮਜ਼ਦੂਰ ਬੀਰੂ ਵਲੋਂ ਪੋਲਟਰੀ ਫਾਰਮ ਦੇ ਅੰਦਰਲੀ ਧਰਤੀ (ਜ਼ਮੀਨ) ਨੂੰ ਲਿੱਪਿਆ ਜਾ ਰਿਹਾ ਸੀ ਤਾਂ ਇਸ ਦੌਰਾਨ ਪ੍ਰਵਾਸੀ ਮਜ਼ਦੂਰ ਬੀਰੂ ਦਾ ਫਾਰਮ 'ਚ ਲੱਗੇ ਐਗਜਿਸ਼ਟ ਫੈਨ ਨਾਲ ਅਚਾਨਕ ਹੱਥ ਲੱਗਣ ਕਾਰਨ ਕਰੰਟ ਲੱਗ ਗਿਆ।

ਇਹ ਵੀ ਪੜ੍ਹੋ : ਪੰਜਾਬ ਦੇ ਮਾਲੀਆ ਵਿਚ ਵੱਡਾ ਵਾਧਾ, ਟੁੱਟੇ ਰਿਕਾਰਡ

ਇਸ ਦੌਰਾਨ ਜਦੋਂ ਉਸ ਨਾਲ ਕੰਮ ਕਰ ਰਿਹਾ ਹਰਪ੍ਰੀਤ ਸਿੰਘ ਉਸ ਨੂੰ ਬਿਜਲੀ ਤੋਂ ਛਡਾਉਣ ਲੱਗਿਆ ਤਾਂ ਉਹ ਵੀ  ਕਰੰਟ ਦੀ ਲਪੇਟ ਵਿਚ ਆ ਗਿਆ। ਜਿਸ ਕਾਰਨ ਹਰਪ੍ਰੀਤ ਸਿੰਘ (37) ਪੁੱਤਰ ਗੁਰਚਰਨ ਸਿੰਘ ਪਿੰਡ ਫਤਹਿਗੜ੍ਹ ਅਤੇ ਯੂ. ਪੀ. ਦੇ ਰਹਿਣ ਵਾਲੇ ਪ੍ਰਵਾਸੀ ਮਜ਼ਦੂਰ ਬੀਰੂ (24) ਪੁੱਤਰ ਹਰਸ਼ ਕੁਮਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ।

 


author

Gurminder Singh

Content Editor

Related News