ਮੋਟਰ ਤੋਂ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ

Thursday, Jun 26, 2025 - 11:44 AM (IST)

ਮੋਟਰ ਤੋਂ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ

ਮਮਦੋਟ (ਧਵਨ) : ਬਲਾਕ ਮਮਦੋਟ ਦੇ ਪਿੰਡ ਪੋਜੋ ਕੇ ਹਿਠਾੜ੍ਹ ਵਿਖੇ ਪੱਠੇ ਕੁਤਰਨ ਵਾਲੇ ਟੋਕੇ ਦੀ ਮੋਟਰ ਤੋਂ ਕਰੰਟ ਲੱਗਣ ਨਾਲ ਨੌਜਵਾਨ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੀ ਦੇਰ ਸ਼ਾਮ ਨੂੰ ਕਿਸਾਨ ਕਰਨੈਲ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਪਿੰਡ ਪੋਜੋ ਕੇ ਹਿਠਾੜ ਪਸ਼ੂਆਂ ਵਾਸਤੇ ਟੋਕੇ ’ਤੇ ਚਾਰਾ ਕੱਟਣ ਲੱਗਾ ਤਾਂ ਟੋਕੇ ਉੱਪਰ ਲੱਗੀ ਮੋਟਰ ’ਚ ਕਰੰਟ ਆ ਗਿਆ। ਇਸ ਨਾਲ ਉਹ ਬੁਰੀ ਤਰ੍ਹਾਂ ਝੁਲਸ ਗਿਆ।

ਉਪਰੰਤ ਪਰਿਵਾਰਕ ਮੈਂਬਰਾਂ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਲਾਜ ਲਈ ਫਿਰੋਜ਼ਪੁਰ ਵਿਖੇ ਲਿਜਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਕਰਨੈਲ ਸਿੰਘ ਛੋਟੀ ਕਿਸਾਨੀ ਨਾਲ ਸਬੰਧਿਤ ਸੀ ਅਤੇ ਉਸ ਦਾ ਇਕ ਮੁੰਡਾ ਵਿਦੇਸ਼ ਗਿਆ ਹੋਇਆ ਹੈ ਅਤੇ ਦੂਜਾ ਇੱਥੇ ਪੜ੍ਹਾਈ ਕਰ ਰਿਹਾ ਹੈ। ਇਸ ਮੰਦਭਾਗੀ ਖ਼ਬਰ ਫੈਲਣ ਦੇ ਨਾਲ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ ਹੈ।


author

Babita

Content Editor

Related News