ਮੁਫ਼ਤ ਕਣਕ ਲੈਣ ਵਾਲੇ ਲੱਖਾਂ ਪੰਜਾਬੀਆਂ ਲਈ ਵੱਡਾ ALERT, ਕਰ ਲਓ ਜਲਦੀ ਨਹੀਂ ਤਾਂ...

Thursday, Jun 26, 2025 - 09:36 AM (IST)

ਮੁਫ਼ਤ ਕਣਕ ਲੈਣ ਵਾਲੇ ਲੱਖਾਂ ਪੰਜਾਬੀਆਂ ਲਈ ਵੱਡਾ ALERT, ਕਰ ਲਓ ਜਲਦੀ ਨਹੀਂ ਤਾਂ...

ਮੋਹਾਲੀ (ਰਣਬੀਰ) : ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ’ਚ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਕਣਕ ਦਾ ਲਾਭ ਲੈ ਰਹੇ ਲਾਭਪਾਤਰੀਆਂ ਲਈ ਆਪਣੇ ਕਾਰਡ ’ਚ ਦਰਜ ਸਮੂਹ ਪਰਿਵਾਰਿਕ ਮੈਂਬਰਾਂ ਦੀ ਈ-ਕੇ. ਵਾਈ. ਸੀ. ਕਰਵਾਉਣਾ ਲਾਜ਼ਮੀ ਹੈ, ਜੋ ਕਿ ਹੁਣ ਘਰ ਬੈਠੇ ਹੀ ਹੋ ਸਕਦੀ ਹੈ। ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਕੰਟਰੋਲਰ ਡਾ. ਨਵਰੀਤ ਨੇ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਈ-ਕੇ. ਵਾਈ. ਸੀ. ਕਰਵਾਉਣੀ ਯਕੀਨੀ ਬਣਾਈ ਜਾਵੇ।

ਇਹ ਵੀ ਪੜ੍ਹੋ : ਗਰਮੀਆਂ ਦੀਆਂ ਛੁੱਟੀਆਂ! 28 ਤੇ 29 ਜੂਨ ਲਈ ਹੋਇਆ ਅਹਿਮ ਐਲਾਨ

ਈ. ਕੇ. ਵਾਈ. ਸੀ. ਕਰਵਾਉਣ ਦੀ ਆਖ਼ਰੀ ਮਿਤੀ 30 ਜੂਨ ਹੈ, ਇਸ ਲਈ ਇਸ ਤੋਂ ਪਹਿਲਾਂ ਪਹਿਲਾਂ ਕਰਵਾਉਣੀ ਯਕੀਨੀ ਬਣਾਈ ਜਾਵੇ। ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਰਾਸ਼ਨ ਕਾਰਡ ਧਾਰਕਾਂ ਨੂੰ ਮਿਲਣ ਵਾਲੀ ਮੁਫ਼ਤ ਕਣਕ ਦੀ ਸਹੂਲਤ ਬੰਦ ਹੋ ਸਕਦੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਮੰਤਰੀ ਦੀ ਅਕਾਲੀਆਂ ਨੂੰ ਸਲਾਹ, 'ਬਿਕਰਮ ਮਜੀਠੀਆ ਦੁੱਧ ਧੋਤਾ ਹੈ ਤਾਂ...' (ਵੀਡੀਓ)

ਉਨ੍ਹਾਂ ਦੱਸਿਆ ਕਿ ਹੁਣ ਸਰਕਾਰ ਦੁਆਰਾ ‘ਮੇਰਾ ਈ. ਕੇ. ਵਾਈ. ਸੀ.’ ਐਪ ਰਾਹੀਂ ਚਿਹਰੇ ਦੀ ਪਛਾਣ ਸ਼ੁਰੂ ਕੀਤੀ ਗਈ ਹੈ। ਇਸ ਦੇ ਨਾਲ ਲਾਭਪਾਤਰੀ ਘਰ ਬੈਠੇ ਹੀ ਸਮਾਰਟ ਫੋਨ ਰਾਹੀਂ ਆਪਣਾ ਤੇ ਆਪਣੇ ਪਰਿਵਾਰਿਕ ਮੈਂਬਰਾਂ ਦਾ ਈ. ਕੇ. ਵਾਈ. ਸੀ. ਕਰ ਸਕਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News