ਪਾਣੀ ਦੀ ਬੂੰਦ-ਬੂੰਦ ਨੂੰ ਤਰਸੇ ਰੇਲਵੇ ਕੁਆਰਟਰਾਂ ''ਚ ਰਹਿ ਰਹੇ ਲੋਕ

06/26/2019 12:26:54 PM

ਕਪੂਰਥਲਾ (ਮਹਾਜਨ)— ਵੱਧ ਰਹੀ ਗਰਮੀ ਦੇ ਕਹਿਰ ਨਾਲ ਜਿੱਥੇ ਲੋਕ ਪ੍ਰੇਸ਼ਾਨ ਹਨ, ਉੱਥੇ ਹੀ ਰੇਲ ਯਾਤਰੀ ਤੇ ਸਟੇਸ਼ਨ ਕੁਆਰਟਰਾਂ 'ਚ ਰਹਿ ਰਹੇ ਲੋਕ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਹਨ। ਸੋਮਵਾਰ ਸ਼ਾਮ ਤੋਂ ਇਨ੍ਹਾਂ ਖੇਤਰਾਂ 'ਚ ਪਾਣੀ ਨਹੀਂ ਆ ਰਿਹਾ। ਰੇਲਵੇ ਦੇ ਉੱਚ ਅਧਿਕਾਰੀ ਮੂਕ ਦਰਸ਼ਕ ਬਣੀ ਬੈਠੇ ਹਨ। ਜ਼ਿਕਰਯੋਗ ਹੈ ਕਿ ਰੇਲ ਮੰਤਰਾਲਾ ਸਟੇਸ਼ਨਾਂ ਤੇ ਰੇਲ ਗੱਡੀਆਂ 'ਚ ਬਿਹਤਰ ਸਹੂਲਤਾਂ ਦੇਣ ਦੇ ਦਾਅਵੇ ਕਰ ਰਿਹਾ ਹੈ। ਰੇਲਵੇ ਸਟੇਸ਼ਨਾਂ ਨੂੰ ਸੁੰਦਰੀਕਰਨ ਅਤੇ ਵਾਈ-ਫਾਈ ਦੀਆਂ ਗੱਲਾਂ ਕਰ ਰਿਹਾ ਹੈ ਪਰ ਕਪੂਰਥਲਾ ਰੇਲਵੇ ਸਟੇਸ਼ਨ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਹੈ। ਰੇਲਵੇ ਸਟੇਸ਼ਨ 'ਚ ਜੋ ਪਾਣੀ ਦਾ ਵਾਟਰ ਕੂਲਰ ਲੱਗਾ ਹੈ। ਉਸ 'ਚ ਠੰਡਾ ਪਾਣੀ ਤਾਂ ਕੀ ਉੱਥੇ ਨਲਾਂ 'ਚ ਤਾਜ਼ਾ ਪਾਣੀ ਵੀ ਨਹੀਂ ਆ ਰਿਹਾ। ਰੇਲਵੇ ਯਾਤਰੀ ਮਹਿੰਗੇ ਮੁੱਲ 'ਚ ਪਾਣੀ ਖਰੀਦ ਕੇ ਆਪਣੀ ਪਿਆਸ ਬੁਝਾ ਰਹੇ ਹਨ। ਸੋਮਵਾਰ ਦੀ ਸ਼ਾਮ ਤੋਂ ਰੇਲਵੇ ਕੁਆਰਟਰਾਂ 'ਚ ਲੱਗਾ ਪਾਣੀ ਦਾ ਪੰਪ ਖਰਾਬ ਪਿਆ ਹੈ। ਰੇਲਵੇ ਵਿਭਾਗ ਵੱਲੋਂ ਰੇਲਵੇ ਕਰਮਚਾਰੀਆਂ ਲਈ 40 ਦੇ ਕਰੀਬ ਬਣੇ ਰੇਲਵੇ ਕੁਆਰਟਰਾਂ, ਜਿਸ 'ਚ ਕਾਂਟੇਵਾਲੀ, ਗੈਗਮੈਨ, ਗੇਟਮੈਨ, ਆਰ. ਪੀ. ਐੱਫ. ਕਰਮਚਾਰੀ ਰਹਿੰਦੇ ਹਨ। ਇਨ੍ਹਾਂ ਕੁਆਰਟਰਾਂ 'ਚ ਸੋਮਵਾਰ ਤੋਂ ਪਾਣੀ ਨਹੀਂ ਆ ਰਿਹਾ। ਰੇਲਵੇ ਕਰਮਚਾਰੀਆਂ ਦੇ ਪਰਿਵਾਰ ਪਾਣੀ ਨੂੰ ਤਰਸ ਰਹੇ ਹਨ।

ਇਸ ਦੌਰਾਨ ਇਕ ਰੇਲਵੇ ਕਰਮਚਾਰੀ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਰੇਲਵੇ ਦੇ ਅਧਿਕਾਰੀ ਗੱਲਾਂ ਕੁਝ ਕਰਦੇ ਹਨ ਅਤੇ ਕੰਮ ਕੁਝ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਵਾਟਰ ਪੰਪ ਨੂੰ ਲੈ ਕੇ ਕਈ ਵਾਰ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਪਰ ਅਧਿਕਾਰੀ ਗੱਲ ਨੂੰ ਫਾਈਲਾਂ 'ਚ ਰੱਖ ਦਿੰਦੇ ਹਨ। ਰੇਲਵੇ ਕਰਮਚਾਰੀਆਂ ਨੇ ਕਿਹਾ ਕਿ ਇੱਥੇ ਪੁਰਾਣਾ ਪੰਪ ਲੱਗਾ ਹੋਇਆ ਹੈ ਕਿ ਪਾਣੀ ਦਾ ਪੱਧਰ ਹੇਠਾਂ ਆ ਗਿਆ ਹੈ। ਪਾਣੀ ਦੀਆਂ ਪਾਈਪਾਂ ਨਵੀਆਂ ਪਾਉਣ ਵਾਲੀਆਂ ਹਨ ਪਰ ਵਰਕਸ ਵਿਭਾਗ ਦੀ ਲਾਪਰਵਾਹੀ ਦਾ ਹੀ ਨਤੀਜਾ ਹੈ ਕਿ ਗਰਮੀਆਂ ਦੇ ਦਿਨਾਂ 'ਚ ਪਾਣੀ ਦੀ ਕਿੱਲਤ ਆਉਂਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰੇਲਵੇ ਵਿਭਾਗ ਅਤੇ ਉੱਚ ਅਧਿਕਾਰੀਆਂ ਨੂੰ ਇਸ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।

PunjabKesari

ਕੀ ਕਹਿੰਦੇ ਹਨ ਰੇਲ ਯਾਤਰੀ
ਰੋਜ਼ਾਨਾ ਰੇਲ ਯਾਤਰਾ ਕਰਨ ਵਾਲੇ ਦੀਪ ਕੁਮਾਰ, ਦਲੀਪ ਸਿੰਘ, ਬਚਨ ਸਿੰਘ, ਮਹਿੰਦਰ ਰਾਜ, ਰਮਨ ਕੁਮਾਰ, ਤਰਲੋਚਨ ਸਿੰਘ ਨੇ ਕਿਹਾ ਕਿ ਰੇਲਵੇ ਸਟੇਸ਼ਨਾਂ 'ਚ ਯਾਤਰੀਆਂ ਨੂੰ ਮੁਢਲੀਆਂ ਸਹੂਲਤਾਂ ਉਪਲੱਬਧ ਹੋਣੀਆਂ ਚਾਹੀਦੀਆਂ ਹਨ। ਗਰਮੀ 'ਚ ਸ਼ੀਤਲ ਜਲ ਦੀ ਵਿਵਸਥਾ ਹੋਣੀ ਚਾਹੀਦੀ ਹੈ ਪਰ ਕਪੂਰਥਲਾ ਰੇਲਵੇ ਸਟੇਸ਼ਨ 'ਤੇ ਪਾਣੀ ਨਾ ਹੋਣਾ ਯਾਤਰੀਆਂ ਦੇ ਨਾਲ ਬੇਇਨਸਾਫੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਗਰਮੀ ਨੇ ਲੋਕਾਂ ਦਾ ਜਿਉਣਾ ਮੁਸ਼ਕਲ ਕਰ ਦਿੱਤਾ ਹੈ, ਉੱਪਰੋਂ ਯਾਤਰਾ ਦੌਰਾਨ ਸਟੇਸ਼ਨ 'ਤੇ ਪਾਣੀ ਦੀ ਵਿਵਸਥਾ ਨਾ ਹੋਣ ਕਾਰਨ ਉਨ੍ਹਾਂ ਦੀਆਂ ਮੁਸ਼ਕਿਲਾਂ ਹੋਰ ਵੱਧ ਹੁੰਦੀਆਂ ਹਨ। ਸਟੇਸ਼ਨ 'ਤੇ ਕੋਈ ਕੰਟੀਨ ਆਦਿ ਵੀ ਨਹੀਂ ਹੈ, ਜਿਸ ਨਾਲ ਪਾਣੀ ਦੀ ਬੋਤਲ ਲੈ ਕੇ ਪਿਆਸ ਤੋਂ ਰਾਹਤ ਪਾਈ ਜਾ ਸਕੇ। ਉਨ੍ਹਾਂ ਕਿਹਾ ਕਿ ਸੋਮਵਾਰ ਤੋਂ ਪਾਣੀ ਨਾ ਹੋਣ ਦੇ ਕਾਰਨ ਸਾਨੂੰ ਮਜਬੂਰਨ ਬਾਜ਼ਾਰ ਤੋਂ ਪਾਣੀ ਦੀਆਂ ਬੋਤਲਾਂ ਲੈ ਕੇ ਆਉਣੀਆ ਪਈਆਂ।

PunjabKesari

ਵਾਟਰ ਟੈਂਕ ਨੇ ਪਹੁੰਚਾਈ ਰਾਹਤ
ਰੇਲਵੇ ਸਟੇਸ਼ਨ 'ਚ ਪਾਣੀ ਦੀ ਸਪਲਾਈ ਠੱਪ ਹੋਣ 'ਤੇ ਸਟੇਸ਼ਨ ਅਤੇ ਸਟੇਸ਼ਨ ਦੇ ਕਰਮਚਾਰੀਆਂ 'ਚ ਹਾਹਾਕਾਰ ਮੱਚ ਗਈ। ਪਾਣੀ ਦੀ ਕਿੱਲਤ ਨਾਲ ਜਿੱਥੇ ਯਾਤਰੀ ਅਤੇ ਰੇਲਵੇ ਕਰਮਚਾਰੀਆਂ ਨੂੰ ਪਖਾਨਿਆਂ ਦੇ ਪ੍ਰਯੋਗ 'ਚ ਵੀ ਦਿੱਕਤ ਆਈ, ਉੱਥੇ ਹੀ ਪੀਣ ਵਾਲੇ ਪਾਣੀ ਨੂੰ ਲੈ ਕੇ ਵੀ ਲੋਕਾਂ 'ਚ ਬੇਚੈਨੀ ਦੇਖੀ ਗਈ। ਉਨ੍ਹਾਂ ਬਾਜ਼ਾਰ ਤੋਂ ਪਾਣੀ ਦੀਆਂ ਬੋਤਲਾਂ ਖਰੀਦਣਗੀਆਂ ਪਈਆਂ, ਤਾਂ ਰੇਲਵੇ ਸਟੇਸ਼ਨ ਮਾਸਟਰ ਨੇ ਛੋਟਾ ਟੈਂਕ ਮੁਹੱਇਆ ਕਰਵਾਇਆ, ਜਿਸ ਨਾਲ ਯਾਤਰੀਆਂ ਤੇ ਕਰਮਚਾਰੀਆਂ ਨੇ ਰਾਹਤ ਦਾ ਸਾਹ ਲਿਆ।

ਮਾਮਲਾ ਸਾਹਮਣੇ ਆਉਂਦੇ ਹੀ ਸਪਲਾ ਈ ਕੀਤੀ ਚਾਲੂ
ਰੇਲਵੇ ਸਟੇਸ਼ਨ ਤੇ ਰੇਲਵੇ ਕੁਆਰਟਰਾਂ 'ਚ ਸੋਮਵਾਰ ਤੋਂ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਸਨ, ਪਰ ਰੇਲਵੇ ਵਰਕਸ ਵਿਭਾਗ ਦੇ ਕਰਮਚਾਰੀ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਸਨ। ਜਦੋਂ 'ਜਗ ਬਾਣੀ' ਨੂੰ ਇਸ ਸਬੰਧੀ ਪਤਾ ਲੱਗਾ ਤਾਂ ਉਨ੍ਹਾਂ ਇਸ ਸਬੰਧੀ ਰੇਲਵੇ ਦੇ ਉੱਚ ਅਧਿਕਾਰੀਆਂ ਨੇ ਗੱਲ ਕੀਤੀ ਤਾਂ ਰੇਲਵੇ ਦੇ ਉੱਚ ਅਧਿਕਾਰੀਆਂ ਨੇ ਕਿਹਾ ਕਿ ਮੈਂ ਇਸ ਸਬੰਧੀ ਜਲਦ ਲੈਂਦਾ ਹਾਂ, ਤਾਂ ਉੱਚ ਅਧਿਕਾਰੀਆਂ ਨੇ ਐਕਸ਼ਨ ਲੈਂਦੇ ਹੋਏ ਰੇਲਵੇ ਵਰਕਸ ਵਿਭਾਗ ਦੀ ਟੀਮ ਤੁਰੰਤ ਰੇਲਵੇ ਸਟੇਸ਼ਨ ਕੁਆਰਟਰਾਂ 'ਚ ਪਹੁੰਚੀ। ਜਿੱਥੇ ਲੱਗੇ ਵਾਟਰ ਪੰਪ ਨੂੰ ਠੀਕ ਕਰਵਾ ਕੇ ਤੁਰੰਤ ਪਾਣੀ ਨੂੰ ਚਾਲੂ ਕਰਵਾਇਆ। ਜਿਸ ਨਾਲ ਰੇਲਵੇ ਸਟੇਸ਼ਨ ਤੇ ਰੇਲਵੇ ਕੁਆਰਟਰਾਂ 'ਚ ਪਾਣੀ ਦੀ ਸਪਲਾਈ ਚਾਲੂ ਹੋ ਗਈ।
ਰੇਲਵੇ ਸਟੇਸ਼ਨ 'ਚ ਪਾਣੀ ਨਾ ਹੋਣਾ ਤੇ ਰੇਲਵੇ ਕੁਆਰਟਰਾਂ 'ਚ ਪਾਣੀ ਦੀ ਸਮੱਸਿਆ ਮੇਰੇ ਧਿਆਨ 'ਚ ਹੈ। ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ ਹੈ। ਵਾਟਰ ਪੰਪ ਦੀ ਮੋਟਰ ਖਰਾਬ ਹੋ ਗਈ ਹੈ, ਜਿਸ ਕਾਰਨ ਯਾਤਰੀਆਂ ਤੇ ਰੇਲਵੇ ਕਰਮਚਾਰੀਆਂ ਨੂੰ ਪਾਣੀ ਦੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। - ਰਾਕੇਸ਼ ਕੁਮਾਰ, ਰੇਲਵੇ ਸਟੇਸ਼ਨ ਮਾਸਟਰ।


shivani attri

Content Editor

Related News