ਰੂਪਨਗਰ ਦੇ ਕੁੱਲ੍ਹ 21 ਵਾਰਡਾਂ ’ਚੋਂ ਅਨੁਸੂਚਿਤ ਜਾਤੀਆਂ ਲਈ ਰਾਖਵੇਂ ਕੀਤੇ ਗਏ ਵਾਰਡ

Friday, Apr 17, 2026 - 12:11 PM (IST)

ਰੂਪਨਗਰ ਦੇ ਕੁੱਲ੍ਹ 21 ਵਾਰਡਾਂ ’ਚੋਂ ਅਨੁਸੂਚਿਤ ਜਾਤੀਆਂ ਲਈ ਰਾਖਵੇਂ ਕੀਤੇ ਗਏ ਵਾਰਡ

ਰੂਪਨਗਰ (ਵਿਜੇ ਸ਼ਰਮਾ)-ਨਗਰ ਕੌਂਸਲ ਦੀਆਂ ਚੋਣਾਂ ਲਈ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਪਹਿਲਾਂ ਹੀ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਮੁੱਢਲੀ ਪ੍ਰਕਾਸ਼ਨਾ 15 ਅਪ੍ਰੈਲ ਨੂੰ ਹੋਈ ਸੀ ਅਤੇ 5 ਮਈ ਨੂੰ ਵੋਟਰ ਸੂਚੀਆਂ ਦੀ ਫਾਈਨਲ ਤਾਰੀਖ਼ ਮਿਥੀ ਗਈ ਹੈ। ਇਸ ਤੋਂ ਇਲਾਵਾ ਸਰਕਾਰ ਵੱਲੋਂ ਨਗਰ ਕੌਂਸਲਾਂ ਦੇ ਵਾਰਡਾਂ ਦੀ ਵਾਰਡਬੰਦੀ ਦਾ ਰੋਸਟਰ ਵੀ ਜਾਰੀ ਕਰ ਦਿੱਤਾ ਗਿਆ ਹੈ। ਜਿਸ ਮੁਤਾਬਕ ਰੂਪਨਗਰ ਸ਼ਹਿਰ ਦੇ ਕੁੱਲ੍ਹ 21 ਵਾਰਡਾਂ ’ਚੋਂ 2 ਵਾਰਡ ਅਨੂਸੂਚਿਤ ਜਾਤੀਆਂ ਲਈ ਅਤੇ ਦੋ ਵਾਰਡ ਅਨੁਸੂਚਿਤ ਜਾਤੀ ਔਰਤਾਂ ਲਈ ਰਾਖਵੇਂ ਕੀਤੇ ਗਏ ਹਨ।

ਇਹ ਵੀ ਪੜ੍ਹੋ: Punjab: ਮੈਂ ਤੇਰੇ ਲਈ ਮਰ ਰਹੀ...ਵੀਡੀਓ ਬਣਾ ਵਿਆਹੁਤਾ ਨੇ ਸਾਬਕਾ ਸਰਪੰਚ ਬਾਰੇ ਕੀਤੇ ਹੈਰਾਨੀਜਨਕ ਖ਼ੁਲਾਸੇ

ਇਸ ਤੋਂ ਇਲਾਵਾ ਇਕ ਵਾਰਡ ਪਛੜੀਆਂ ਸ਼੍ਰੇਮਣੀਆਂ ਲਈ, 8 ਵਾਰਡ ਜਨਰਲ ਅਤੇ 8 ਵਾਰਡ ਜਨਰਲ ਔਰਤਾਂ ਲਈ ਰਾਖਵੇਂ ਕੀਤੇ ਗਏ ਹਨ। ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ 8 ਵਾਰਡ ਜਨਰਲ ਔਰਤਾਂ ਲਈ ਰਾਖਵੇਂ ਕੀਤੇ ਗਏ ਹਨ ਰਾਖਵਾਂਕਰਨ ਸੂਚੀ ਮੁਤਾਬਿਕ ਵਾਰਡ 1 ਅਤੇ 17 ਅਨੁਸੂਚਿਤ ਜਾਤੀਆਂ ਲਈ ਰਾਖਵਾਂ ਹੋਵੇਗਾ ਜਦਕਿ ਵਾਰਡ ਨੰ. 6 ਅਤੇ 21 ਅਨੁਸੂਚਿਤ ਜਾਤੀ ਔਰਤਾਂ ਲਈ ਰਾਖਵੇਂ ਹੋਣਗੇ। ਇਸ ਤੋਂ ਇਲਾਵਾ ਵਾਰਡ ਨੰ. 2,4,8,10, 12,14,16,18 ਔਰਤਾਂ ਲਈ ਰਾਖਵੇਂ ਹੋਣਗੇ ਜਦੋ ਕਿ ਵਾਰਡ ਨੰ. 3,5,,7,9,11,13,19 ਅਤੇ 20 ਜਨਰਲ ਹੋਣਗੇ। ਸੂਤਰਾਂ ਅਨੁਸਾਰ ਨਗਰ ਕੌਂਸਲ ਦੀਆਂ ਚੋਣਾਂ ਮਈ ਦੇ ਤੀਸਰੇ ਜਾਂ ਆਖਰੀ ਹਫ਼ਤੇ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ: ਪੰਜਾਬ ਦੇ 7 ਜ਼ਿਲ੍ਹਿਆਂ 'ਚ Alert! ਮੌਸਮ ਦੀ 20 ਅਪ੍ਰੈਲ ਤੱਕ ਵੱਡੀ ਭਵਿੱਖਬਾਣੀ, ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News