CBSE 10ਵੀਂ ਜਮਾਤ ਦੇ ਨਤੀਜਿਆਂ ''ਚ ਵਿਦਿਆਰਥਣ ਹਿਮਾਨੀ ਅਰੋੜਾ ਰਹੀ ਨਵਾਂਸ਼ਹਿਰ ਜ਼ਿਲ੍ਹੇ ''ਚੋਂ ਪਹਿਲੇ ਸਥਾਨ ’ਤੇ

Thursday, Apr 16, 2026 - 05:43 PM (IST)

CBSE 10ਵੀਂ ਜਮਾਤ ਦੇ ਨਤੀਜਿਆਂ ''ਚ ਵਿਦਿਆਰਥਣ ਹਿਮਾਨੀ ਅਰੋੜਾ ਰਹੀ ਨਵਾਂਸ਼ਹਿਰ ਜ਼ਿਲ੍ਹੇ ''ਚੋਂ ਪਹਿਲੇ ਸਥਾਨ ’ਤੇ

ਨਵਾਂਸ਼ਹਿਰ (ਤ੍ਰਿਪਾਠੀ)-ਸੀ. ਬੀ. ਐੱਸ. ਈ. ਬੋਰਡ ਵਲੋਂ ਐਲਾਨੇ ਗਏ 10ਵੀਂ ਜਮਾਤ ਦੇ ਨਤੀਜਿਆਂ ਵਿਚ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਨਵਾਂਸ਼ਹਿਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਸੋਨੀਆ ਵਾਲੀਆ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਹਿਮਾਨੀ ਅਰੋੜਾ 99.4 ਫ਼ੀਸਦੀ ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ''ਚੋਂ ਪਹਿਲੇ ਸਥਾਨ ''ਤੇ ਰਹੀ।

ਇਹ ਵੀ ਪੜ੍ਹੋ: ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ! ਝੱਲਣੀ ਪੈ ਸਕਦੀ ਹੈ ਵੱਡੀ ਮੁਸੀਬਤ

ਇਸੇ ਤਰ੍ਹਾਂ ਸਕੂਲ ਦੇ ਵਿਦਿਆਰਥੀ ਆਰੀਅਨ ਡਾਬਰ ਨੇ 98.8 ਫ਼ੀਸਦੀ, ਅਰਸ਼ਪ੍ਰੀਤ ਕੌਰ ਨੇ 98.6 ਫ਼ੀਸਦੀ, ਸੁਹਾਵੀ ਕਪੂਰ ਨੇ 98.6 ਫ਼ੀਸਦੀ, ਆਨਵੀ ਟਾਗਰਾ ਨੇ 97.8 ਫ਼ੀਸਦੀ, ਅਨਵੀ ਸਰੀਨ ਨੇ 97.6 ਫ਼ੀਸਦੀ, ਸਿਮਰਦੀਪ ਕੌਰ ਨੇ 96.8  ਫ਼ੀਸਦੀ, ਵੈਭਵ ਚੋਪੜਾ ਨੇ 96.8  ਫ਼ੀਸਦੀ, ਹਰਦੀਪ ਸਿੰਘ ਨੇ 96.6  ਫ਼ੀਸਦੀ, ਮੰਨਤਪ੍ਰੀਤ 96.6  ਫ਼ੀਸਦੀ, ਅੰਸ਼ਿਕ ਪੁੰਨ ਨੇ 96.2  ਫ਼ੀਸਦੀ, ਹਰਮਨਜੋਤ ਸਿੰਘ ਨੇ 96.2  ਫ਼ੀਸਦੀ, ਸਾਇਨਾ ਨੇ 95.4  ਫ਼ੀਸਦੀ, ਕੁਨਾਲ ਸ਼ਰਮਾ ਨੇ 95.2  ਫ਼ੀਸਦੀ, ਦ੍ਰਿਸ਼ਿਤ ਉਮਟ ਨੇ 95  ਫ਼ੀਸਦੀ, ਇਲੀਜਾ ਅਰੋੜਾ ਨੇ 95  ਫ਼ੀਸਦੀ, ਵਿਸ਼ਵਾ ਜੌਹਰ ਨੇ 94.6  ਫ਼ੀਸਦੀ, ਕ੍ਰਿਸ਼ਨਵ ਭਾਟਿਆ ਨੇ 94.2  ਫ਼ੀਸਦੀ ਅੰਕ, ਆਰਸ਼ਿਆ ਨੇ 94.2  ਫ਼ੀਸਦੀ, ਆਰੁਸ਼ ਅਰੋੜਾ ਨੇ 93.6  ਫ਼ੀਸਦੀ, ਹਰਸ਼ਨਾ ਸਿੰਘ ਨੇ 93.4  ਫ਼ੀਸਦੀ, ਸ਼ੌਰਿਆ ਦੀਵਾਨ ਨੇ 93  ਫ਼ੀਸਦੀ, ਭਵਿੰਦਰ ਸਿੰਘ ਨੇ 92.8  ਫ਼ੀਸਦੀ, ਯੁਵਰਾਜ ਸੋਨੀ ਨੇ 92.2  ਫ਼ੀਸਦੀ, ਜਸਕੀਰਤ ਸਿੰਘ ਗੌਸਲ ਨੇ 92.2  ਫ਼ੀਸਦੀ, ਜੋਸ਼ਿਕਾ ਨੇ 92  ਫ਼ੀਸਦੀ, ਲਕਸ਼ੈ ਜੋਸ਼ੀ ਨੇ 91.8  ਫ਼ੀਸਦੀ, ਹਰਮਨਵੀਰ ਕੌਰ ਨੇ 91.4  ਫ਼ੀਸਦੀ, ਪੂਰਵੀ ਸਰੀਨ ਨੇ 91.4  ਫ਼ੀਸਦੀ, ਅਸ਼ਰਦੀਪ ਸਿੰਘ ਨੇ 91.2  ਫ਼ੀਸਦੀ, ਸਾਹਿਬਦੀਪ ਸਿੰਘ ਗੁਰਾ ਨੇ 90.8  ਫ਼ੀਸਦੀ ਅਤੇ ਰਮਨਦੀਪ ਕੌਰ ਨੇ 90.2  ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ। ਪ੍ਰਿੰਸੀਪਲ ਸੋਨੀਆ ਵਾਲੀਆ ਨੇ ਸਕੂਲ ਦੇ ਸ਼ਾਨਦਾਰ ਨਤੀਜੇ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਮਿਹਨਤ ਅਤੇ ਲਗਨ ਨੇ ਸਾਬਤ ਕਰ ਦਿੱਤਾ ਕਿ ਜੇਕਰ ਟੀਚਾ ਸਪੱਸ਼ਟ ਹੋਵੇ ਅਤੇ ਲਗਾਤਾਰ ਯਤਨ ਕੀਤੇ ਜਾਣ ਤਾਂ ਸਫ਼ਲਤਾ ਜ਼ਰੂਰ ਮਿਲਦੀ ਹੈ।

ਇਹ ਵੀ ਪੜ੍ਹੋ: ਇਕੱਲੀ ਕੁੜੀ ਨੂੰ ਦੁਕਾਨ 'ਚ ਵੇਖ ਕਰ ਗਏ ਵੱਡਾ ਕਾਂਡ! ਹੈਰਾਨ ਕਰੇਗੀ ਜਲੰਧਰ 'ਚ ਹੋਈ ਲੁੱਟ ਦੀ ਵੀਡੀਓ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News