ਵਿਜੀਲੈਂਸ ਬਿਊਰੋ ਨੇ ਗੈਰ-ਕਾਨੂੰਨੀ ਤੰਬਾਕੂ ਵੇਚਣ ਵਾਲੇ ਪਾਸਰ ਵਰੁਣ ਮਹਾਜਨ ਨੂੰ ਰੰਗੇ ਹੱਥੀਂ ਕੀਤਾ ਗ੍ਰਿਫ਼ਤਾਰ

05/11/2021 5:35:57 PM

ਜਲੰਧਰ,  (ਮ੍ਰਿਦੁਲ): ਵਿਜੀਲੈਂਸ ਬਿਊਰੋ ਨੇ ਨਾਜਾਇਜ਼ ਤੰਬਾਕੂ ਦੀ ਖੇਪ ਛੁਡਵਾਉਣ ਲਈ ਜੀ. ਐੱਸ. ਟੀ. ਮੋਬਾਇਲ ਵਿੰਗ ਦੇ ਏ. ਈ. ਟੀ. ਸੀ. ਨੂੰ 50 ਹਜ਼ਾਰ ਰੁਪਏ ਰਿਸ਼ਵਤ ਦਿੰਦਿਆਂ ਪਾਸਰ ਨੂੰ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਬਿਊਰੋ ਨੇ ਮੁਲਜ਼ਮ ਪਾਸਰ ’ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:  ਬਠਿੰਡਾ ਦੇ ਡਾਕਟਰ ਦੀ ਦਰਿਆਦਿਲੀ ਨੂੰ ਸਲਾਮ, ਨਿੱਜੀ ਹਸਪਤਾਲ ’ਚ ਕੋਰੋਨਾ ਪੀੜਤਾਂ ਦਾ ਕਰੇਗਾ ਮੁਫ਼ਤ ਇਲਾਜ

ਡੀ. ਐੱਸ. ਪੀ. ਵਿਜੀਲੈਂਸ ਦਲਬੀਰ ਸਿੰਘ ਹੋਠੀ ਨੇ ਦੱਸਿਆ ਕਿ ਏ. ਈ. ਟੀ. ਸੀ. ਦੀਪਇੰਦਰ ਸਿੰਘ ਗਰਚਾ ਵੱਲੋਂ ਫਰਵਰੀ ਮਹੀਨੇ ਤੰਬਾਕੂ ਦੀ ਇਕ ਖੇਪ ਫੜੀ ਗਈ ਸੀ, ਜਿਹੜੀ ਟਰੇਨ ਜ਼ਰੀਏ ਜਲੰਧਰ ਲਿਆਂਦੀ ਗਈ ਸੀ। ਜਦੋਂ ਇਸ ਖੇਪ ਵਿਚ ਤੰਬਾਕੂ ਦੇ 30 ਨਗ ਫੜੇ ਗਏ ਤਾਂ ਬਿਨਾਂ ਟੈਕਸ ਮਾਲ ਛੁਡਵਾਉਣ ਲਈ ਕਈ ਸਿਫਾਰਸ਼ਾਂ ਕਰਵਾਈਆਂ ਗਈਆਂ ਅਤੇ ਕਈ ਰਸੂਖਦਾਰ ਸਿਆਸਤਦਾਨਾਂ ਕੋਲੋਂ ਉਨ੍ਹਾਂ ਨੂੰ ਫੋਨ ਕਰਵਾਏ ਗਏ।
ਏ. ਈ. ਟੀ. ਸੀ. ਗਰਚਾ ਵੱਲੋਂ ਕੋਈ ਵੀ ਸਿਫਾਰਸ਼ ਨਾ ਮੰਨਣ ’ਤੇ ਪਾਸਰ ਵਰੁਣ ਮਹਾਜਨ ਉਨ੍ਹਾਂ ਨਾਲ ਸੰਪਰਕ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਮਾਨਸਿਕ ਦਬਾਅ ਬਣਾ ਰਿਹਾ ਸੀ ਕਿ ਜੇਕਰ ਉਹ ਉਨ੍ਹਾਂ ਦਾ ਮਾਲ ਨਹੀਂ ਛੱਡਣਗੇ ਤਾਂ ਉਹ ਉਨ੍ਹਾਂ ਦੀ ਬਦਲੀ ਕਰਵਾ ਦੇਵੇਗਾ। ਇਸ ਲਈ ਬਿਨਾਂ ਟੈਕਸ ਪਾਏ ਉਹ ਸੈਟਿੰਗ ਕਰ ਲੈਣ। ਪਾਸਰ ਵਰੁਣ ਮਹਾਜਨ ਨੇ ਏ. ਈ. ਟੀ. ਸੀ. ਗਰਚਾ ’ਤੇ ਦਬਾਅ ਪਾਇਆ ਕਿ ਉਹ ਜਾਂ ਤਾਂ 50 ਹਜ਼ਾਰ ਰੁਪਏ ਲੈ ਲੈਣ, ਨਹੀਂ ਤਾਂ ਮਹੀਨੇ ਵਜੋਂ ਰਿਸ਼ਵਤ ਲੈਣੀ ਸ਼ੁਰੂ ਕਰ ਦੇਣ। ਅੱਜ ਕਾਲੀਆ ਕਾਲੋਨੀ ਦਾ ਰਹਿਣ ਵਾਲਾ ਮੁਲਜ਼ਮ ਵਰੁਣ ਮਹਾਜਨ ਜਦੋਂ 50 ਹਜ਼ਾਰ ਰੁਪਏ ਏ. ਈ. ਟੀ. ਸੀ. ਨੂੰ ਰਿਸ਼ਵਤ ਦੇਣ ਆਇਆ ਤਾਂ ਉਸ ਨੂੰ ਰਿਵਰਸ ਟਰੈਪ ਲਾ ਕੇ ਵਿਜੀਲੈਂਸ ਦੀ ਟੀਮ ਨੇ ਕਾਬੂ ਕਰ ਲਿਆ ਅਤੇ ਉਸ ਕੋਲੋਂ 50 ਹਜ਼ਾਰ ਰੁਪਏ ਵੀ ਬਰਾਮਦ ਕਰ ਲਏ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਦੀਆਂ ਹੈਰਾਨੀਜਨਕ ਨੀਤੀਆਂ, ਕੋਈ ਵੈਕਸੀਨ ਨੂੰ ਤਰਸ ਰਿਹੈ ਤੇ ਕੋਈ ਲਗਵਾਉਣ ਲਈ ਤਿਆਰ ਨਹੀਂ

ਇਕ ਮੰਤਰੀ ਦਾ ਆਸ਼ੀਰਵਾਦ ਹੋਣ ਕਾਰਨ ਅਫਸਰਾਂ ਨੂੰ ਦਿੰਦਾ ਸੀ ਧਮਕੀ
ਸੂਤਰਾਂ ਦੀ ਮੰਨੀਏ ਤਾਂ ਮੁਲਜ਼ਮ ਵਰੁਣ ਮਹਾਜਨ ਪੰਜਾਬ ਦੇ ਇਕ ਮੰਤਰੀ ਦਾ ਨਾਂ ਲੈ ਕੇ ਅਫਸਰਾਂ ਨੂੰ ਧਮਕੀ ਦਿੰਦਾ ਸੀ ਕਿ ਉਹ ਮਾਲ ਛੱਡ ਦੇਣ, ਨਹੀਂ ਤਾਂ ਉਹ ਉਨ੍ਹਾਂ ਦੀ ਬਦਲੀ ਕਰਵਾ ਦੇਵੇਗਾ। ਇਸ ਲਈ ਅੱਜ ਜਦੋਂ ਏ. ਈ. ਟੀ. ਸੀ. ਗਰਚਾ ਕੋਲ ਗਿਆ ਤਾਂ ਉਸਨੇ ਵੀ ਪਹਿਲਾਂ ਇਹੀ ਧਮਕੀ ਦਿੱਤੀ, ਜਿਸ ਤੋਂ ਬਾਅਦ ਗਰਚਾ ਨੇ ਟਰੈਪ ਵਿਚ ਫਸਾ ਕੇ ਉਸਨੂੰ ਗ੍ਰਿਫ਼ਤਾਰ ਕਰਵਾ ਦਿੱਤਾ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ? 


Shyna

Content Editor

Related News