ਹਰੀ ਝੰਡੀ ਦੇ ਕੇ ਉਦਯੋਗ ਮੰਤਰੀ ਅਰੋੜਾ ਨੇ ਵਾਲਵੋ ਬੱਸਾਂ ਨੂੰ ਕੀਤਾ ਰਵਾਨਾ

08/04/2018 7:27:41 PM

ਹੁਸ਼ਿਆਰਪੁਰ,(ਅਮਰਿੰਦਰ)— ਕਾਫੀ ਲੰਬੇ ਸਮੇਂ ਤੋਂ ਬਾਅਦ ਆਖਿਰਕਾਰ ਸ਼ਨੀਵਾਰ ਨੂੰ ਹੁਸ਼ਿਆਰਪੁਰ ਬੱਸ ਸਟੈਂਡ ਤੋਂ ਪੰਜਾਬ ਰੋਡਵੇਜ ਦੇ ਫਲੀਟ 'ਚ ਸ਼ਾਮਲ ਇੱਕਠੀਆਂ 3 ਵਾਲਵੋ ਬੱਸਾਂ ਨੂੰ ਚੰਡੀਗੜ੍ਹ ਅਤੇ ਦਿੱਲੀ ਲਈ ਸੂਬੇ ਦੇ ਉਦਯੋਗ ਮੰਤਰੀ ਸੁੰਦਰਸ਼ਾਮ ਅਰੋੜਾ ਤੇ ਵਿਧਾਇਕ ਅਰੁਣ ਡੋਗਰਾ ਮਿੱਕੀ ਨੇ ਰਵਾਨਾ ਕੀਤਾ। ਵਾਲਵੋ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਤੋਂ ਬਾਅਦ ਉਦਯੋਗ ਮੰਤਰੀ ਸੁੰਦਰਸ਼ਾਮ ਨੇ ਕਿਹਾ ਕਿ ਹੁਸ਼ਿਆਰਪੁਰ ਡਿਪੂ ਨੂੰ ਜਲਦ ਹੀ ਬਾਕੀ 3 ਹੋਰ ਵਾਲਵੋ ਬੱਸਾਂ ਵੀ ਮਿਲਣ ਜਾ ਰਹੀਆਂ ਹਨ। ਸਾਰੀਆਂ 6 ਵਾਲਵੋ ਬੱਸਾਂ ਦੇ ਸ਼ਾਮਲ ਹੋਣ ਤੋਂ ਬਾਅਦ ਵਾਲਵੋ ਬੱਸਾਂ ਮਾਤਾ ਵੈਸ਼ਣੋ ਦੇਵੀ ਜਾਣ ਵਾਲੇ ਯਾਤਰੀਆਂ ਦੀ ਸੁਵਿਧਾ ਨੂੰ ਦੇਖ ਕੇ ਕੱਟੜਾ ਤਕ ਜਾਇਆ ਕਰਨਗੀਆਂ, ਉਥੇ ਹੀ ਯਾਤਰੀਆਂ ਦੀ ਸੁਵਿਧਾ ਨੂੰ ਦੇਖ ਕੇ ਇੰਟਰਨੈਸ਼ਨਲ ਹਵਾਈ ਅੱਡੇ ਨਵੀਂ ਦਿੱਲੀ ਦੇ ਟਰਮਿਨਲ 3 ਤਕ ਵੀ ਜਾਇਆ ਕਰਨਗੀਆਂ। ਇਹ ਹੀ ਨਹੀਂ ਹੁਸ਼ਿਆਰਪੁਰ ਵਾਸੀਆਂ ਦੀ ਵਿਸ਼ੇਸ਼ ਮੰਗ 'ਤੇ ਇਕ ਵਾਲਵੋ ਬੱਸ ਹੁਸ਼ਿਆਰਪੁਰ, ਚੰਡੀਗਡ੍ਹ ਤੋਂ ਦਿੱਲੀ ਹੁੰਦੇ ਹੋਏ ਸਿੱਧਾ ਮਥੁਰਾ, ਵ੍ਰਿੰਦਾਵਨ ਤਕ ਵੀ ਜਾਇਆ ਕਰੇਗੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਰੋਡਵੇਜ ਨੇ ਵਾਲਵੋ ਬੱਸ 'ਚ ਨਿਜੀ ਬੱਸਾਂ ਦੇ ਮੁਕਾਬਲੇ ਕਾਫੀ ਘੱਟ ਚੰਡੀਗੜ੍ਹ ਦਾ ਕਿਰਾਇਆ 365 ਅਤੇ ਦਿੱਲੀ ਬੱਸ ਸਟੈਂਡ ਦਾ 945 ਰੁਪਏ ਤੈਅ ਕੀਤਾ ਹੈ।
ਆਵਾਜਾਈ ਸੁਵਿਧਾ ਨੂੰ ਬਿਹਤਰ ਕਰਨਾ ਸਰਕਾਰ ਦਾ ਟੀਚਾ 
ਵਾਲਵੋ ਬੱਸਾਂ ਨੂੰ ਰਵਾਨਾ ਕਰਨ ਤੋਂ ਬਾਅਦ ਬੱਸ ਸਟੈਂਡ 'ਤੇ ਆਯੋਜਿਤ ਪੱਤਰਕਾਰ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਉਦਯੋਗ ਮੰਤਰੀ ਸੁੰਦਰਸ਼ਾਮ ਅਰੋੜਾ ਅਤੇ ਵਿਧਾਇਕ ਅਰੁਣ ਡੋਗਰਾ ਮਿੱਕੀ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਬਿਹਤਰੀਨ ਆਵਾਜਾਈ ਸੁਵਿਧਾ ਦੇਣ ਲਈ ਕੈਪਟਨ ਸਰਕਾਰ ਸੂਬੇ ਦੇ ਵੱਖ-ਵੱਖ ਰੋਡਵੇਜ ਡਿਪੂਆਂ ਦੇ ਵਿਹੜੇ 'ਚ ਕੁੱਲ 31 ਵਾਲਵੋ ਬੱਸਾਂ ਸ਼ਾਮਲ ਕਰ ਰਹੀ ਹੈ। 
ਇਸ ਯੋਜਨਾ ਦੇ ਤਹਿਤ ਪਹਿਲੇ ਪੜਾਅ 'ਚ ਚੰਡੀਗੜ੍ਹ ਨੂੰ 8, ਹੁਸ਼ਿਆਰਪੁਰ ਨੂੰ 6, ਰੋਪੜ ਨੂੰ 4, ਲੁਧਿਆਣਾ ਨੂੰ 2, ਨਵਾਂਸ਼ਹਿਰ ਨੂੰ 3, ਅੰਮ੍ਰਿਤਸਰ ਵਨ ਨੂੰ 2 ਅਤੇ ਅੰਮ੍ਰਿਤਸਰ ਟੂ ਨੂੰ 1, ਮੁਕਤਸਰ ਸਾਹਿਬ ਨੂੰ 2 ਅਤੇ ਪਠਾਨਕੋਟ ਡਿਪੂ ਨੂੰ 3 ਬੱਸਾਂ ਦੇਣ ਜਾ ਰਹੀ ਹੈ। ਇਹ ਹੀ ਨਹੀਂ ਸਰਕਾਰ ਪਨਬੱਸ ਨੂੰ ਸਾਲ ਦੇ ਅੰਤ ਤਕ 333 ਸਾਧਾਰਣ ਬੱਸਾਂ ਵੀ ਦੇਣ ਜਾ ਰਹੀ ਹੈ। ਜਿਨ੍ਹਾਂ 'ਚ ਸਿਰਫ ਹੁਸ਼ਿਆਰਪੁਰ ਡਿਪੂ ਨੂੰ 30 ਬੱਸਾਂ ਮਿਲਣਗੀਆਂ। 
ਵਾਲਵੋ  ਬੱਸਾਂ ਦੇ ਚੱਲਣ ਦਾ ਸਮਾਂ
ਟ੍ਰੈਫਿਕ ਮੈਨੇਜਰ ਅਨਿਲ ਕੁਮਾਰ ਨੇ ਦੱਸਿਆ ਕਿ ਫਿਲਹਾਲ ਹੁਸ਼ਿਆਰਪੁਰ ਤੋਂ ਦਿੱਲੀ ਜਾਣ ਵਾਲੀ ਵਾਲਵੋ ਬੱਸ ਹੁਸ਼ਿਆਰਪੁਰ ਬੱਸ ਸਟੈਂਡ ਤੋਂ ਸਵੇਰੇ 6.25 ਮਿੰਟ 'ਤੇ ਅਤੇ ਚੰਡੀਗੜ੍ਹ ਤੋਂ 9.55 ਮਿੰਟ 'ਤੇ ਰਵਾਨਾ ਹੋ ਕੇ ਦਿੱਲੀ ਬੱਸ ਸਟੈਂਡ 'ਤੇ ਦੁਪਹਿਰ 3 ਵਜੇ ਪਹੁੰਚੇਗੀ। ਵਾਪਸੀ 'ਚ ਦਿੱਲੀ ਬੱਸ ਸਟੈਂਡ ਤੋਂ 9.50 ਮਿੰਟ 'ਤੇ ਰਵਾਨਾ ਹੋ ਕੇ ਚੰਡੀਗੜ੍ਹ ਸਵੇਰੇ 3 ਵਜੇ ਅਤੇ ਹਸ਼ਿਆਰਪੁਰ ਬੱਸ ਸਟੈਂਡ 'ਤੇ ਸਵੇਰੇ 5.30 ਮਿੰਟ 'ਤੇ ਪਹੁੰਚੇਗੀ। ਇਸੇ ਤਰ੍ਹਾਂ ਪਠਾਨਕੋਟ ਬੱਸ ਸਟੈਂਡ ਤੋਂ ਸਵੇਰੇ 4 ਵਜੇ ਰਵਾਨਾ ਹੋ ਕੇ ਹੁਸ਼ਿਆਰਪੁਰ ਸਵੇਰੇ 6.5 ਮਿੰਟ 'ਤੇ ਚੱਲ ਕੇ ਚੰਡੀਗੜ੍ਹ 9 ਵਜੇ ਪਹੁੰਚੇਗੀ। ਵਾਪਸੀ 'ਚ ਇਹ ਹੀ ਬੱਸ ਚੰਡੀਗੜ੍ਹ ਤੋਂ ਰੋਜ਼ਾਨਾ 10.50 ਮਿੰਟ 'ਤੇ ਰਵਾਨਾ ਹੋ ਕੇ ਹੁਸ਼ਿਆਰਪੁਰ 2.7 ਮਿੰਟ ਅਤੇ ਪਠਾਨਕੋਟ 4.30 ਮਿੰਟ 'ਤੇ ਪਹੁੰਚੇਗੀ।


Related News