2 ਗੱਡੀਆਂ ਦੀ ਹੋਈ ਟੱਕਰ, ਸਫਾਰੀ ਸਵਾਰ ਨੌਜਵਾਨ ਨੇ ਏਅਰਫੋਰਸ ਅਧਿਕਾਰੀ ਨੂੰ ਕੁੱਟਿਆ

10/20/2018 4:50:15 AM

ਜਲੰਧਰ, (ਕਮਲੇਸ਼)– ਲਾਡੋਵਾਲੀ ਰੋਡ  ’ਤੇ  ਦੇਰ ਰਾਤ 12.30 ਵਜੇ ਦੇ ਕਰੀਬ ਟਾਟਾ ਸਫਾਰੀ ਕਾਰ ਅਤੇ ਮਾਰੂਤੀ ਬੋਲੀਨੋ ਵਿਚਕਾਰ ਟੱਕਰ ਹੋ ਗਈ। ਟੱਕਰ ਤੋਂ ਬਾਅਦ ਟਾਟਾ ਸਫਾਰੀ  ਸਵਾਰ ਨੇ ਆਪਣੇ ਸਾਥੀਅਾਂ ਨਾਲ ਮਿਲ ਕੇ ਬੋਲੀਨੋ ਸਵਾਰ ਏ. ਕੇ. ਮਿਸ਼ਰਾ ਨੂੰ ਕੁੱਟ ਕਰ ਕੇ ਜ਼ਖ਼ਮੀ ਕਰ ਦਿੱਤਾ। ਮਿਸ਼ਰਾ ਏਅਰਫੋਰਸ ’ਚ ਸਾਰਜੈਂਟ ਦੇ ਰੂਪ ’ਚ ਆਦਮਪੁਰ ਵਿਚ ਤਾਇਨਾਤ ਹੈ। ਪੁਲਸ ਦੇ ਪਹੁੰਚਣ ਤੋਂ ਪਹਿਲਾਂ ਹੀ ਇਲਾਕਾ ਵਾਸੀਆਂ ਨੇ ਮਿਸ਼ਰਾ ਨੂੰ ਬਚਾਅ ਲਿਆ। 
ਕਰੀਬ ਅੱਧੇ ਘੰਟੇ ਬਾਅਦ ਮੌਕੇ ’ਤੇ ਪਹੁੰਚੀ ਪੁਲਸ ਨੇ ਮਿਸ਼ਰਾ ਨੂੰ ਸਿਵਲ ਹਸਪਤਾਲ ਭਿਜਵਾਇਆ ਅਤੇ ਟਾਟਾ ਸਫਾਰੀ ਦੇ ਚਾਲਕ ਅਤੇ ਉਸ ਦੇ ਦੋ ਸਾਥੀਆਂ ਨੂੰ ਕਾਬੂ ਕਰ ਲਿਆ। ਮੁਲਜ਼ਮਾਂ ਦੀ ਕਾਰ ਵਿਚੋਂ ਇਕ ਸ਼ਰਾਬ ਦੀ ਬੋਤਲ ਅਤੇ ਗਿਲਾਸ ਵੀ ਮਿਲੇ ਹਨ। ਥਾਣਾ ਨਵੀਂ ਬਾਰਾਂਦਰੀ ਦੀ ਪੁਲਸ ਦਾ ਕਹਿਣਾ ਹੈ ਕਿ ਜ਼ਖ਼ਮੀ ਦੇ ਬਿਆਨ ਦਰਜ ਕਰ ਕੇ ਮਾਮਲੇ ਦੀ ਅੱਗੇ ਜਾਂਚ ਕੀਤੀ ਜਾਵੇਗੀ। ਦੇਰ ਰਾਤ ਤੱਕ ਪੁਲਸ ਨੇ ਕਿਸੇ ਤਰ੍ਹਾਂ ਦਾ ਕੇਸ ਦਰਜ ਨਹੀਂ ਕੀਤਾ ਸੀ।
 


Related News