ਰਾਵੀ ਦਰਿਆ ਦੇ ਧੁੱਸੀ ਬੰਨ੍ਹ ’ਚ ਪਏ 2 ਪਾੜ ਪੂਰੇ, ਤੀਸਰੇ ਦੀ ਸੇਵਾ ਜਾਰੀ
Monday, Sep 29, 2025 - 02:36 PM (IST)

ਸੁਲਤਾਨਪੁਰ ਲੋਧੀ (ਧੀਰ)-ਪਿੰਡ ਘੋਨੇਵਾਲ ਤੇ ਮਾਛੀਵਾਲ ਰਾਵੀ ਦੇ ਕਿਨਾਰੇ ਵੱਸੇ ਹੋਏ ਪਿੰਡ ਹਨ। ਇਥੋਂ 27 ਅਗਸਤ ਨੂੰ ਰਾਵੀ ਦਰਿਆ ਦਾ ਧੁੱਸੀ ਬੰਨ੍ਹ ਟੁੱਟ ਗਿਆ ਸੀ। ਇਥੇ ਧੁੱਸੀ ਬੰਨ੍ਹ ਵਿਚ 3 ਵੱਡੇ ਪਾੜ ਸਨ, ਜਿਨ੍ਹਾਂ ਵਿਚੋਂ 2 ਪਾੜ 21 ਸਤੰਬਰ ਤਕ ਪੂਰੇ ਜਾ ਚੁੱਕੇ ਸਨ। ਤੀਸਰੇ ਪਾੜ ਨੂੰ ਪੂਰਨ ਲਈ ਸੰਪ੍ਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਪ੍ਰਸ਼ਾਸਨ ਦੇ ਸਹਿਯੋਗ ਨਾਲ 25 ਸਤੰਬਰ ਨੂੰ ਅਰਦਾਸ ਕਰਕੇ ਸੇਵਾ ਆਰੰਭ ਕੀਤੀ ਗਈ। ਸੰਤ ਬਾਬਾ ਸੁੱਖਾ ਸਿੰਘ ਜੀ ਅੱਜ ਇੱਥੇ ਸੰਗਤਾਂ ਸਮੇਤ ਪਹੁੰਚੇ ਅਤੇ ਦੇਰ ਰਾਤ ਤਕ ਬੰਨ੍ਹ ’ਤੇ ਸੇਵਾ ਕਰਦੇ ਰਹੇ। ਬਾਬਾ ਜੀ ਨੂੰ ਖੁਦ ਸੇਵਾ ਕਰਦੇ ਵੇਖ ਨੌਜਵਾਨਾਂ ਨੇ ਬਹੁਤ ਲਗਨ ਅਤੇ ਉਤਸ਼ਾਹ ਨਾਲ ਸੇਵਾ ਕੀਤੀ। ਵੱਖ-ਵੱਖ ਨਗਰਾਂ ਤੋਂ ਸੰਗਤਾਂ ਸੇਵਾ ਕਰਨ ਪਹੁੰਚੀਆਂ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ।
ਇਹ ਵੀ ਪੜ੍ਹੋ: Punjab: ਰੇਲਵੇ ਵਿਭਾਗ ਦੀ ਵੱਡੀ ਕਾਰਵਾਈ! 62 ਯਾਤਰੀਆਂ ਨੂੰ ਲੱਗਾ 32 ਹਜ਼ਾਰ ਰੁਪਏ ਦਾ ਜੁਰਮਾਨਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8