ਪੰਜਾਬ ''ਚ ਹੜ੍ਹਾਂ ਮਗਰੋਂ ਤ੍ਰਾਸਦੀ ਦਾ ਭਿਆਨਕ ਮੰਜ਼ਰ, ਘਰ ਦੇ ਵਿਹੜੇ ਹੀ ਕਰਨਾ ਪਿਆ ਬਜ਼ੁਰਗ ਦਾ ਅੰਤਿਮ ਸੰਸਕਾਰ

Sunday, Sep 21, 2025 - 05:40 PM (IST)

ਪੰਜਾਬ ''ਚ ਹੜ੍ਹਾਂ ਮਗਰੋਂ ਤ੍ਰਾਸਦੀ ਦਾ ਭਿਆਨਕ ਮੰਜ਼ਰ, ਘਰ ਦੇ ਵਿਹੜੇ ਹੀ ਕਰਨਾ ਪਿਆ ਬਜ਼ੁਰਗ ਦਾ ਅੰਤਿਮ ਸੰਸਕਾਰ

ਸੁਲਤਾਨਪੁਰ ਲੋਧੀ (ਧੀਰ)-ਬਾਊਪੁਰ ਮੰਡ ਇਲਾਕੇ ਵਿਚ ਹੜ੍ਹ ਨੇ ਮਚਾਈ ਤਬਾਹੀ ਨਾਲ ਜਿੱਥੇ ਵੱਡੀ ਪੱਧਰ ’ਤੇ ਨੁਕਸਾਨ ਹੋਇਆ ਹੈ, ਉੱਥੇ ਹੀ ਪਿੰਡ ਸਾਂਗਰਾ ਦੇ ਸ਼ਮਸ਼ਾਨਘਾਟ ਵਿਚ ਅਜੇ ਵੀ ਪਾਣੀ ਖੜ੍ਹਾ ਹੋਣ ਕਾਰਨ ਇਕ ਪਰਿਵਾਰ ਨੂੰ ਆਪਣੀ ਬਜ਼ੁਰਗ ਮਾਤਾ ਦਾ ਅੰਤਿਮ ਸੰਸਕਾਰ ਘਰ ਦੇ ਵਿਹੜੇ ਵਿਚ ਹੀ ਕਰਨ ਲਈ ਮਜ਼ਬੂਰ ਹੋਣਾ ਪਿਆ।

ਇਹ ਵੀ ਪੜ੍ਹੋ: ਪੰਜਾਬੀਆਂ ਲਈ ਵੱਡਾ ਖ਼ਤਰਾ! ਹੁਣ ਇਸ ਬੰਨ੍ਹ ਨੂੰ ਲੱਗੀ ਢਾਅ, ਮੁੜ ਚਿੰਤਾ 'ਚ ਕਿਸਾਨ

PunjabKesari

ਲੰਘੀ 18 ਸਤੰਬਰ ਨੂੰ ਸ਼ਾਂਗਰਾ ਪਿੰਡ ਦੀ ਬਜ਼ੁਰਗ ਔਰਤ ਗੁਰਨਾਮ ਕੌਰ (75) ਦਾ ਦਿਹਾਂਤ ਹੋ ਗਿਆ ਸੀ। ਪਿੰਡ ਦੇ ਆਲੇ-ਦੁਆਲੇ ਢਾਈ-ਤਿੰਨ ਫੁੱਟ ਪਾਣੀ ਅਜੇ ਵੀ ਖੜ੍ਹਾ ਹੈ। ਪਿੰਡ ਦੇ ਸਿਵਿਆਂ ’ਚ ਪਾਣੀ ਦਾ ਪੱਧਰ ਜ਼ਿਆਦਾ ਹੋਣ ਕਾਰਨ ਉੱਥੇ ਅੰਤਿਮ ਸੰਸਕਾਰ ਕਰਨਾ ਸੰਭਵ ਹੀ ਨਹੀਂ ਸੀ। ਆਖਰਕਾਰ ਪੀੜਤ ਪਰਿਵਾਰ ਨੂੰ ਬਜ਼ੁਰਗ ਮਾਤਾ ਗੁਰਨਾਮ ਕੌਰ ਦਾ ਅੰਤਿਮ ਸੰਸਕਾਰ ਘਰ ਦੇ ਇਕ ਹਿੱਸੇ ਵਿਚ ਹੀ ਕਰਨਾ ਪਿਆ। ਹੜ੍ਹਾਂ ਦਾ ਸੱਦਮਾ ਹੀ ਉਨ੍ਹਾਂ ਲਈ ਜਾਨਲੇਵਾ ਸਾਬਤ ਹੋਇਆ।

ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਖ਼ੜ੍ਹੀ ਹੋਵੇਗੀ ਵੱਡੀ ਮੁਸੀਬਤ! ਦਿੱਤੀ ਜਾ ਰਹੀ ਚਿਤਾਵਨੀ, 8 ਅਕਤੂਬਰ ਤੋਂ...

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਬੀਤੇ ਦਿਨ ਪੀੜਤ ਪਰਿਵਾਰ ਦੇ ਘਰ ਅਫ਼ਸੋਸ ਕਰਨ ਲਈ ਮੋਟਰ ਬੋਟ ਰਾਹੀਂ ਗਏ। ਉਨ੍ਹਾਂ ਦੱਸਿਆ ਕਿ ਬਜ਼ੁਰਗਾਂ ਦੀ ਸਰਪ੍ਰਸਤੀ ਹੇਠ ਹੀ ਪਰਿਵਾਰ ਅੱਗੇ ਵੱਧਦਾ ਹੈ। ਉਨ੍ਹਾਂ ਦੀ ਸਦੀਵੀ ਗੈਰ-ਹਾਜ਼ਰੀ ਰੜਕਦੀ ਰਹੇਗੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜੇ ਮੋਟਰ ਬੋਟ ਨਾ ਹੁੰਦੀ ਤਾਂ ਆਉਣਾ-ਜਾਣਾ ਹੀ ਔਖਾ ਹੋ ਜਾਣਾ ਸੀ। ਸਕੂਲ ਜਾਣ ਵਾਲੇ ਬੱਚਿਆਂ ਦੇ ਮਾਪਿਆਂ ਲਈ ਪਾਣੀ ਅਜੇ ਵੀ ਵੱਡੀ ਚਣੌਤੀ ਬਣਿਆ ਹੋਇਆ ਹੈ। ਬੱਚਿਆਂ ਨੂੰ ਕਿਸ਼ਤੀਆਂ ਰਾਹੀ ਹੀ ਆਉਣਾ ਪੈ ਰਿਹਾ ਹੈ। ਮਾਪੇ ਸਵੇਰੇ ਹੀ ਆਪਣੇ ਬੱਚਿਆਂ ਨੂੰ ਤਿਆਰ ਕਰਕੇ ਕਿਸ਼ਤੀਆਂ ਵਿਚ ਬਿਠਾ ਕੇ ਸਕੂਲ ਜਾਣ ਵਾਲੀ ਬੱਸ ਤੱਕ ਲੈ ਕੇ ਜਾਂਦੇ ਹਨ।

ਇਹ ਵੀ ਪੜ੍ਹੋ:  ਮਹਿੰਦਰ ਕੇਪੀ ਦੇ ਪੁੱਤਰ ਦੀ ਹੋਈ ਅੰਤਿਮ ਅਰਦਾਸ, ਡੇਰਾ ਬਿਆਸ ਮੁਖੀ ਸਣੇ ਕਈ ਸ਼ਖ਼ਸੀਅਤਾਂ ਨੇ ਦਿੱਤੀ ਸ਼ਰਧਾਂਜਲੀ

 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News