ਬੱਲੇ ਓ ਸ਼ੇਰਾ ! ਭੁਲੱਥ ਦੇ 23 ਸਾਲਾ ਨੌਜਵਾਨ ਨੇ ਅਮਰੀਕੀ ਏਅਰ ਫੋਰਸ ''ਚ ਹਾਸਲ ਕੀਤਾ ਵੱਡਾ ਮੁਕਾਮ
Saturday, Sep 27, 2025 - 11:21 AM (IST)

ਨਿਊਯਾਰਕ (ਰਾਜ ਗੋਗਨਾ)- ਪੰਜਾਬੀ ਜਿੱਥੇ ਵੀ ਜਾਂਦੇ ਹਨ, ਆਪਣੀ ਮਿਹਨਤ ਤੇ ਲਗਨ ਨਾਲ ਹਰ ਥਾਂ ਪੰਜਾਬ ਦਾ ਨਾਂ ਰੌਸ਼ਨ ਕਰਦੇ ਹਨ। ਇਸੇ ਦੌਰਾਨ ਅਮਰੀਕਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਬੌਸਟਨ ’ਚ ਰਹਿੰਦੇ ਭੁਲੱਥ ਦੇ ਨੌਜਵਾਨ ਕਰਨਬੀਰ ਸਿੰਘ ਆਪਣੀ ਪੜ੍ਹਾਈ ਤੇ ਲਗਨ ਨਾਲ ਅਮਰੀਕਾ ਦੀ ਏਅਰਫੋਰਸ 'ਚ ਸਿਰਫ਼ 23 ਸਾਲ ਦੀ ਉਮਰ ’ਚ ਅਫਸਰ ਬਣ ਗਿਆ ਹੈ।
ਕਰਨਬੀਰ ਸਿੰਘ ਪੁੱਤਰ ਬਲਜਿੰਦਰ ਸਿੰਘ, ਜੋ ਭੁਲੱਥ ਤੋਂ ਸਾਲ 2013 ’ਚ ਅਮਰੀਕਾ ਦੇ ਸੂਬੇ ਮੈਸੇਚਿਉਸੇਟਸ ਦੇ ਸ਼ਹਿਰ ਬੌਸਟਨ ਵਿੱਚ ਆਇਆ ਸੀ, ਜਿੱਥੇ ਉਸ ਨੇ ਆਪਣੀ ਮਿਹਨਤ ਲਗਨ ਦੇ ਨਾਲ ਪੜ੍ਹਾਈ ਕਰ ਕੇ ਯੂ.ਐੱਸ.ਏ. ਏਅਰਫੋਰਸ ਵਿੱਚ ਭਰਤੀ ਹੋ ਕੇ ਮਾਪਿਆਂ ਅਤੇ ਭੁਲੱਥ ਦਾ ਮਾਣ ਵਧਾਇਆ ਹੈ।
ਇਹ ਵੀ ਪੜ੍ਹੋ- ਅਮਰੀਕਾ 'ਚ ਡਰਾਈਵਰਾਂ ਲਈ ਵੱਡੀ ਖ਼ਬਰ ; ਵਿਭਾਗ ਨੇ ਨਵੇਂ ਨਿਯਮਾਂ ਦਾ ਕੀਤਾ ਐਲਾਨ
ਕਰਨਬੀਰ ਮੁਤਾਬਕ ਉਸ ਨੇ ਆਪਣੀ ਹਾਈ ਸਕੂਲ ਦੀ ਪੜ੍ਹਾਈ ਉੱਤਰੀ ਐਡੋਵਰ (ਮੈਸੇਚਿਉਸੇਟਸ ਰਾਜ) ਦੇ ਸਕੂਲ ਤੋਂ ਕਰਨ ਤੋ ਬਾਅਦ, ਅੰਡਰ ਗ੍ਰੇਜੂਏਟ ਯੂਨੀਵਰਸਿਟੀ ਬੌਸਟਨ ਤੋ ਕ੍ਰਿਮੀਨਲ ਜਸਟਿਸ (ਲਾਅ) ਦੀ ਡਿਗਰੀ ਪ੍ਰਾਪਤ ਕਰਕੇ, ਅਮਰੀਕਾ ਦੇ ਟੈਕਸਾਸ ਰਾਜ ਦੇ ਏਅਰਫੋਰਸ ਹੈੱਡਕੁਆਟਰ ਤੋਂ ਟ੍ਰੇਨਿੰਗ ਕਰ ਕੇ ਇਹ ਪ੍ਰਾਪਤੀ ਹਾਸਲ ਕੀਤੀ ਹੈ।
ਨੌਜਵਾਨ ਕਰਨਬੀਰ ਸਿੰਘ ਭੁਲੱਥ ਦੇ ਸਰਪੰਚ ਅਤੇ ਬਾਅਦ ’ਚ ਨੰਬਰਦਾਰ ਰਹੇ ਸਵ: ਖਜਾਨ ਸਿੰਘ ਦਾ ਪੋਤਰਾ ਹੈ। ਕਰਨਬੀਰ ਸਿੰਘ ਨੇ ਦੱਸਿਆ ਕਿ ਉਸ ਦੀ ਤਾਇਨਾਤੀ 30 ਨਵੰਬਰ 2025 ਨੂੰ ਇਟਲੀ ਦੇ ਐਵੀਆਨੋ ਟਾਊਨ ਦੇ ਏਅਰਬੇਸ ਵਿਖੇ ਹੋਵੇਗੀ। ਉਸ ਦੀ ਇਸ ਉਪਲੱਬਧੀ ਨਾਲ ਸਿਰਫ਼ ਕਰਨਬੀਰ ਹੀ ਨਹੀਂ, ਸਗੋਂ ਉਸ ਦੇ ਪਰਿਵਾਰਕ ਮੈਂਬਰ, ਸਾਰੇ ਚਾਹੁਣ ਵਾਲੇ ਤੇ ਪੰਜਾਬ ਦਾ ਵੀ ਨਾਂ ਰੌਸ਼ਨ ਹੋਇਆ ਹੈ।
ਇਹ ਵੀ ਪੜ੍ਹੋ- ਦਿਵਾਲੀ ਤੋਂ ਪਹਿਲਾਂ ਕਰਮਚਾਰੀਆਂ ਦੀਆਂ ਲੱਗੀਆਂ ਮੌਜਾਂ ! ਪ੍ਰਸ਼ਾਸਨ ਨੇ DA 'ਚ ਕੀਤਾ ਵਾਧਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e