ਪੰਜਾਬੀਆਂ ਲਈ ਵੱਡਾ ਖ਼ਤਰਾ! ਬਿਆਸ ਦਰਿਆ ''ਚ ਪਾਣੀ ਵੱਧਣ ਕਾਰਨ ਰੁੜ੍ਹਿਆ ਸੜਕ ਦਾ ਹਿੱਸਾ, ਪਿੰਡਾਂ ਨਾਲ ਟੁੱਟਿਆ ਸੰਪਰਕ
Thursday, Sep 18, 2025 - 06:25 PM (IST)

ਕਪੂਰਥਲਾ- ਪੰਜਾਬ ਵਾਸੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ ਬਿਆਸ ਵਿਚ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਐਡਵਾਂਸ ਧੁੱਸੀ ਬੰਨ੍ਹ ਤੋਂ ਪਿੰਡ ਕੰਮੇਵਾਲ ਨੂੰ ਜਾਂਦੀ ਸੜਕ ਦਾ 30 ਫੁੱਟ ਤੋਂ ਵੱਧ ਹਿੱਸਾ ਪਾਣੀ 'ਚ ਰੁੜ੍ਹ ਜਾਣ ਕਾਰਨ ਪਿੰਡ ਕੰਮੇਵਾਲ ਦਾ ਸੰਪਰਕ ਦੂਜੇ ਪਿੰਡਾਂ ਨਾਲੋਂ ਟੁੱਟ ਗਿਆ ਹੈ। ਇਥੇ ਦੱਸ ਦੇਈਏ ਕਿ ਪਿਛਲੇ ਦਿਨੀਂ ਜਿਹੜੇ ਲੋਕ ਧੁੱਸੀ ਬੰਨ੍ਹ ’ਤੇ ਬੈਠੇ ਸਨ, ਉਹ ਆਪਣੇ ਘਰਾਂ ਨੂੰ ਪਰਤ ਗਏ ਸਨ ਪਰ ਹੁਣ ਪਾਣੀ ਵਧਣ ਨਾਲ ਵੱਡੀ ਗਿਣਤੀ ਵਿਚ ਲੋਕ ਮੁੜ ਐਡਵਾਂਸ ਬੰਨ੍ਹ ’ਤੇ ਤਰਪਾਲਾਂ ਦੇ ਤੰਬੂਆਂ ਵਿਚ ਬੈਠੇ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੇ ਨੈੱਟਵਰਕ ਦਾ ਪਰਦਾਫ਼ਾਸ਼! 1 ਲੱਖ 85 ਹਜ਼ਾਰ ਟ੍ਰਾਮਾਡੋਲ ਗੋਲ਼ੀਆਂ ਬਰਾਮਦ, 4 ਗ੍ਰਿਫ਼ਤਾਰ
ਪਾਣੀ ਵਧਣ ਕਾਰਨ ਪਿੰਡ ਬਾਘੂਵਾਲ, ਕੰਮੇਵਾਲ, ਚਿਰਾਗਵਾਲਾ, ਮੰਡ ਸਾਬਕਾ ਦੇਸਲ ਅਤੇ ਜਲਾਲਾਬਾਦ ਦੀ 4 ਹਜ਼ਾਰ ਏਕੜ ਫ਼ਸਲ ਪਹਿਲਾਂ ਹੀ ਹੜ੍ਹ ਨਾਲ ਬਰਬਾਦ ਹੋ ਚੁੱਕੀ ਹੈ ਅਤੇ ਜਿਹੜੇ ਖੇਤਾਂ 'ਚ ਪਿਛਲੇ ਦਿਨਾਂ ਵਿਚ ਪਾਣੀ ਸੁੱਕ ਗਿਆ ਸੀ, ਉਨ੍ਹਾਂ ਖੇਤਾਂ 'ਚ ਵੀ ਮੁੜ 2 ਤੋਂ ਲੈ ਕੇ 3 ਫੁੱਟ ਤੱਕ ਪਾਣੀ ਭਰ ਗਿਆ ਹੈ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ ਪ੍ਰਵਾਸੀਆਂ ਦੀ ਢਾਬੇ 'ਤੇ ਸ਼ਰੇਆਮ ਗੁੰਡਾਗਰਦੀ! ਘੇਰ-ਘੇਰ ਕੁੱਟੇ ਲੋਕ, ਧਾਹਾਂ ਮਾਰ ਰੋਈ ਮਹਿਲਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8