ਬਿਆਸ ਦਰਿਆ ''ਚ ਪਾਣੀ ਦਾ ਪੱਧਰ ਵਧਣ ਕਾਰਨ ਖੇਤਾਂ ’ਚ ਫਿਰ ਭਰਿਆ ਪਾਣੀ
Saturday, Sep 20, 2025 - 07:09 PM (IST)

ਸੁਲਤਾਨਪੁਰ ਲੋਧੀ (ਧੀਰ)-ਪਿਛਲੇ ਸਮੇਂ ਦੌਰਾਨ ਪੌਂਗ ਡੈਮ ਤੋਂ ਛੱਡੇ ਗਏ ਲਗਾਤਾਰ ਪਾਣੀ ਕਾਰਨ ਦਰਿਆ ਬਿਆਸ ’ਚ ਵਧੇ ਪਾਣੀ ਦੇ ਪੱਧਰ ਨੇ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ’ਚ ਆਰਜੀ ਬੰਨ੍ਹਾਂ ਨੂੰ ਤੋੜਦੇ ਹੋਏ ਸਮੁੱਚੇ ਇਲਾਕੇ ’ਚ ਫਿਰ ਪੂਰੀ ਤਬਾਹੀ ਮਚਾਈ ਹੋਈ ਹੈ, ਜਿਸ ਨਾਲ ਸਮੁੱਚੇ ਇਲਾਕੇ ਦੀਆਂ ਜਿੱਥੇ ਫ਼ਸਲਾਂ ਬਰਬਾਦ ਹੋ ਚੁੱਕੀਆਂ ਹਨ, ਉਥੇ ਵੱਡੀ ਗਿਣਤੀ ’ਚ ਘਰ ਵੀ ਢਹਿ-ਢੇਰੀ ਹੋ ਗਏ ਹਨ।
ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਖ਼ੜ੍ਹੀ ਹੋਵੇਗੀ ਵੱਡੀ ਮੁਸੀਬਤ! ਦਿੱਤੀ ਜਾ ਰਹੀ ਚਿਤਾਵਨੀ, 8 ਅਕਤੂਬਰ ਤੋਂ...
ਮੰਡ ਖੇਤਰ ’ਚ ਲਗਾਤਾਰ ਪਿਛਲੇ 1 ਮਹੀਨੇ ਤੋਂ ਪਾਣੀ ਨੇ ਆਪਣਾ ਤਾਂਡਵ ਰੂਪ ਧਾਰਿਆ ਹੋਇਆ ਸੀ ਪਰ ਕੁਝ ਦਿਨ ਪਹਿਲਾਂ ਪਾਣੀ ਦਾ ਪੱਧਰ ਕੁਝ ਘਟਣ ਨਾਲ ਇਥੇ ਵਸਦੇ ਲੋਕਾਂ ਨੇ ਕੁਝ ਰਾਹਤ ਮਹਿਸੂਸ ਕਰਦਿਆਂ ਸੁੱਖ ਦਾ ਸਾਹ ਲਿਆ ਸੀ ਅਤੇ ਦੁਬਾਰਾ ਆਪਣੇ ਘਰਾਂ ਨੂੰ ਪਰਤਣਾ ਸ਼ੁਰੂ ਕਰ ਦਿੱਤਾ ਸੀ।
ਇਥੇ ਵਸਦੇ ਲੋਕਾਂ ਨੂੰ ਹੁਣ ਦੋਬਾਰਾ ਆਪਣੀ ਜ਼ਿੰਦਗੀ ਪੱਟੜੀ ’ਤੇ ਆਉਂਦੀ ਵਿਖਾਈ ਦੇਣ ਲੱਗ ਪਈ ਸੀ ਪਰ ਬੀਤੇ 2 ਦਿਨਾਂ ਤੋਂ ਫਿਰ ਦਰਿਆ ਬਿਆਸ ’ਚ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਲੋਕਾਂ ਨੂੰ ਇਕ ਵਾਰ ਫਿਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੜ੍ਹ ਪੀੜਤ ਲੋਕ ਪਾਣੀ ਦੇ ਘਟਣ ਨਾਲ ਕੁਝ ਆਸਵੰਦ ਹੋਏ ਸਨ ਪਰ ਦੋਬਾਰਾ ਪਾਣੀ ਦਾ ਪੱਧਰ ਵਧਣ ਨਾਲ ਉਨ੍ਹਾਂ ਦੀਆਂ ਮੁਸ਼ਕਿਲਾਂ ਵਿਚ ਵੀ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ।
ਜਾਣਕਾਰੀ ਦਿੰਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਪੂਰਥਲਾ ਤੋਂ ਸੰਗਠਨ ਸਕੱਤਰ ਸ਼ੇਰ ਸਿੰਘ ਮਹੀਵਾਲ ਨੇ ਦੱਸਿਆ ਕਿ ਜਿਸ ਤਰ੍ਹਾਂ ਪਿਛਲੇ ਦਿਨਾਂ ’ਚ ਬਿਆਸ ਦਰਿਆ ਨੇ ਪੂਰੀ ਤਬਾਹੀ ਮਚਾਈ ਅਤੇ ਲੋਕਾਂ ਦੀਆਂ ਫਸਲਾਂ ਬਰਬਾਦ ਹੋ ਚੁੱਕੀਆਂ ਹਨ। ਕੁਝ ਦਿਨ ਪਹਿਲਾਂ ਪਾਣੀ ਘਟਣ ਨਾਲ ਲੋਕ ਆਪਣੇ ਘਰਾਂ ਨੂੰ ਪਰਤਣ ਲੱਗ ਪਏ ਸਨ ਅਤੇ ਹੌਲੀ-ਹੌਲੀ ਉਨ੍ਹਾਂ ਦੀ ਜ਼ਿੰਦਗੀ ਪੱਟੜੀ ’ਤੇ ਆਉਣ ਲੱਗੀ ਸੀ ਅਤੇ ਸਮੁੱਚੇ ਇਲਾਕੇ ਦੇ ਪੀੜਤ ਲੋਕ ਦੁਬਾਰਾ ਮੰਡ ਖੇਤਰ ਦੇ ਟੁੱਟੇ ਆਰਜ਼ੀ ਬੰਨ੍ਹਾਂ ਨੂੰ ਬਣਾਉਣ ਦੀਆਂ ਵਿਊਂਤਾਂ ਲਗਾ ਰਹੇ ਸਨ ਪਰ ਬੀਤੇ ਕੱਲ ਤੋਂ ਦਰਿਆ ਬਿਆਸ ਦੇ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਇਹ ਸਾਰੀਆਂ ਵਿਊਂਤਾਂ ਧਰੀਆਂ-ਧਰਾਈਆਂ ਰਹਿ ਗਈਆਂ ਨਜ਼ਰ ਆ ਰਹੀਆਂ ਹਨ।
ਇਹ ਵੀ ਪੜ੍ਹੋ: Punjab: ਮੁੰਡੇ ਦੀ ਵਾਇਰਲ ਹੋਈ ਵੀਡੀਓ ਨੇ ਮਿੰਟਾਂ 'ਚ ਪਾ 'ਤੀਆਂ ਪੁਲਸ ਨੂੰ ਭਾਜੜਾਂ ! ਪਿੰਡ ਵਾਸੀ ਵੀ ਰਹਿ ਗਏ ਵੇਖਦੇ
ਮੰਡ ਖੇਤਰ ਦੇ ਹੜ੍ਹ ਪ੍ਰਭਾਵਿਤ ਸਮੁੱਚੇ ਇਲਾਕੇ ’ਚ ਦੁਬਾਰਾ 2 ਫੁੱਟ ਦੇ ਕਰੀਬ ਪਾਣੀ ਦਾ ਪੱਧਰ ਵਧ ਗਿਆ ਹੈ, ਜਿਸ ਨਾਲ ਦੁਬਾਰਾ ਖੇਤਾਂ ’ਚ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ। ਹੜ੍ਹ ਪ੍ਰਭਾਵਿਤ ਖੇਤਰ ’ਚ ਦੋਬਾਰਾ ਕਿਸ਼ਤੀਆਂ ਚੱਲਣੀਆਂ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪਿੰਡ ਮਹੀਵਾਲ ਤੇ ਚੌਧਰੀਵਾਲ ਦੇ ਪੀੜਤ ਕਿਸਾਨਾਂ ਦੀ ਇਕ 13 ਮੈਂਬਰੀ ਕਮੇਟੀ ਬਣਾਈ ਗਈ ਹੈ, ਜਿਸ ਦੇ ਪ੍ਰਧਾਨ ਪੂਰਨ ਸਿੰਘ ਨੂੰ ਬਣਾਇਆ ਗਿਆ ਹੈ। ਉਨ੍ਹਾਂ ਨਾਲ 9814089728 ਨੰਬਰ ’ਤੇ ਸੰਪਰਕ ਕਰਕੇ ਸਮਾਜ ਸੇਵੀ ਸੰਸਥਾਵਾਂ ਆਪਣੀ ਪਹੁੰਚ ਕਰਕੇ ਇਨ੍ਹਾਂ ਤੱਕ ਡੀਜ਼ਲ ਦੀ ਮਦਦ ਪਹੁੰਚਾਈ ਜਾਵੇ, ਤਾਂ ਜੋ ਇਥੇ ਵਸਦੇ ਕਿਸਾਨ ਪਹਿਲਾਂ ਹੀ ਬੰਨ੍ਹ ਬਣਾ ਕੇ ਪਾਣੀ ਨੂੰ ਰੋਕ ਸਕਣ। ਇਸ ਮੌਕੇ ਭੁਪਿੰਦਰ ਸਿੰਘ ਭਿੰਦੂ, ਪੂਰਨ ਸਿੰਘ, ਸਤਨਾਮ ਸਿੰਘ, ਹਰਦੀਪ ਸਿੰਘ ਆਦਿ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ: ਜਲੰਧਰ 'ਚ ਸਪੋਰਟਸ ਕਾਰੋਬਾਰੀ ਪੰਟਰ ਨੇ ਕੰਗਾਲ ਕੀਤੇ ਪੰਜਾਬ ਦੇ ਨਾਮੀ ਬੁੱਕੀ, ਪੂਰਾ ਮਾਮਲਾ ਕਰੇਗਾ ਹੈਰਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8