ਪੰਜਾਬ ਦੇ ਇਸ ਹੋਟਲ 'ਚ ਪੁਲਸ ਦੀ ਵੱਡੀ ਕਾਰਵਾਈ! 39 ਮੁੰਡੇ-ਕੁੜੀਆਂ ਗ੍ਰਿਫ਼ਤਾਰ, ਹੈਰਾਨ ਕਰੇਗਾ ਪੂਰਾ ਮਾਮਲਾ

Friday, Sep 19, 2025 - 01:08 PM (IST)

ਪੰਜਾਬ ਦੇ ਇਸ ਹੋਟਲ 'ਚ ਪੁਲਸ ਦੀ ਵੱਡੀ ਕਾਰਵਾਈ! 39 ਮੁੰਡੇ-ਕੁੜੀਆਂ ਗ੍ਰਿਫ਼ਤਾਰ, ਹੈਰਾਨ ਕਰੇਗਾ ਪੂਰਾ ਮਾਮਲਾ

ਫਗਵਾੜਾ( ਜਲੋਟਾ)- ਪੰਜਾਬ ਪੁਲਸ ਦੇ ਸਾਈਬਰ ਕ੍ਰਾਈਮ ਸੈਲ ਨੇ ਬੀਤੀ ਰਾਤ ਪਲਾਹੀ ਰੋਡ 'ਤੇ ਸਥਿਤ ਹੋਟਲ ਤਾਜ ਵਿਲਾ ਵਿੱਚ ਗੈਰ-ਕਾਨੂੰਨੀ ਢੰਗ ਨਾਲ ਚਲਾਏ ਜਾ ਰਹੇ ਸਾਈਬਰ ਫਰਾਡ ਨੈੱਟਵਰਕ ਦਾ ਪਰਦਾਫ਼ਾਸ਼ ਕੀਤਾ ਹੈ। ਲੰਬੀ ਛਾਪੇਮਾਰੀ ਤੋਂ ਬਾਅਦ ਪੁਲਸ ਨੇ ਭਾਜਪਾ ਦੇ ਆਗੂ ਸਮੇਤ ਅਨੇਕ ਲੋਕਾਂ 'ਤੇ ਸੰਗਠਿਤ ਅਪਰਾਧ ਸਮੇਤ ਹੋਰ ਧਾਰਾਵਾਂ ਦੇ ਵਿੱਚ ਕੇਸ ਦਰਜ ਕਰ ਲਿਆ ਹੈ।  ਸੂਤਰਾਂ ਮੁਤਾਬਕ ਮੌਕੇ ਤੋਂ ਲੱਖਾ ਰੁਪਏ ਕੈਸ਼, ਲੈਪਟਾਪ ਆਦਿ ਬਰਾਮਦ ਹੋਏ ਹਨ ਪਰ ਇਸ ਮਾਮਲੇ ਸਬੰਧੀ ਹਾਲੇ ਤੱਕ ਫਗਵਾੜਾ ਪੁਲਸ ਵੱਲੋਂ ਆਧਿਕਾਰਿਕ ਤੌਰ 'ਤੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਸੂਤਰ ਦੱਸਦੇ ਹਨ ਕਿ ਇਹ ਮਾਮਲਾ ਬੇਹੱਦ ਗੰਭੀਰ ਅਤੇ ਹਾਈ ਪ੍ਰੋਫ਼ਾਈਲ ਹੈ ਅਤੇ ਇਸ ਦੇ ਤਾਰ ਬਿਟਕੋਇਨ ਨਾਲ ਜੁੜੇ ਹੋਏ ਹਨ । 

ਪੰਜਾਬ ਦੇ ਇਸ ਜ਼ਿਲ੍ਹੇ 'ਚ ਲਗਾਤਾਰ ਦੋ ਛੁੱਟੀਆਂ ਦਾ ਐਲਾਨ, ਇਹ ਸਕੂਲ ਬੰਦ ਰੱਖਣ ਦੇ ਹੁਕਮ ਜਾਰੀ

PunjabKesari

ਜਾਣਕਾਰੀ ਅਨੁਸਾਰ ਫਗਵਾੜਾ ਪੁਲਿਸ ਨੇ ਡੀ. ਐੱਸ. ਪੀ. ਭਾਰਤ ਭੂਸ਼ਣ ਅਤੇ ਸਾਇਬਰ ਸੈੱਲ ਕਪੂਰਥਲਾ ਦੀ ਇੰਸਪੈਕਟਰ ਅਮਨਦੀਪ ਕੌਰ ਦੀ ਅਗਵਾਈ ਹੇਠ ਵੱਡੇ ਸਾਈਬਰ ਫ਼ਰਾਡ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਸ ਛਾਪੇਮਾਰੀ ਜੋ ਸਾਇਬਰ ਕ੍ਰਾਈਮ ਪੁਲਿਸ ਸਟੇਸ਼ਨ ਕਪੂਰਥਲਾ ਤੇ ਫਗਵਾੜਾ ਸਿਟੀ ਪੁਲਸ ਵਲੋਂ ਕੀਤੀ ਗਈ ਦੌਰਾਨ 39 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਵਿਚ ਮੁੰਡੇ-ਕੁੜੀਆਂ ਵੀ ਸ਼ਾਮਲ ਹਨ ਅਤੇ 40 ਲੈਪਟਾਪ, 67 ਮੋਬਾਇਲ ਫੋਨ ਅਤੇ 10 ਲੱਖ ਰੁਪਏ ਨਕਦ ਬਰਾਮਦ ਕੀਤੇ ਗਏ ਹਨ।

ਇਹ ਵੀ ਪੜ੍ਹੋ: ਪ੍ਰਵਾਸੀ ਜਲੰਧਰ ਤੋਂ ਅਗਵਾ ਕਰਕੇ ਲੈ ਗਿਆ ਕੁੜੀ, ਯੂਪੀ ਤੋਂ ਹੋਈ ਬਰਾਮਦ

PunjabKesari

ਮੁਲਜ਼ਮਾਂ ਖ਼ਿਲਾਫ਼ ਐੱਫ਼. ਆਈ. ਆਰ. ਨੰਬਰ-14 ਮਿਤੀ 19 ਸਤੰਬਰ 2025 ਪੁਲਸ ਸਟੇਸ਼ਨ ਸਾਈਬਰ ਕ੍ਰਾਈਮ ਕਪੂਰਥਲਾ ’ਚ ਦਰਜ ਕੀਤੀ ਗਈ ਹੈ। ਉਨ੍ਹਾਂ ’ਤੇ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 111, 318(4), 61(2) ਅਤੇ ਆਈ. ਟੀ. ਐਕਟ ਦੀਆਂ ਧਾਰਾਵਾਂ 663 ਤੇ 664 ਅਧੀਨ ਮਾਮਲੇ ਦਰਜ ਕੀਤੇ ਗਏ ਹਨ। ਜਾਂਚ ਜਾਰੀ ਹੈ ਤਾਂ ਜੋ ਵੱਡੇ ਨੈੱਟਵਰਕ ਅਤੇ ਪੈਸੇ ਦੇ ਲੈਣ-ਦੇਣ ਦੇ ਸਰੋਤਾਂ ਦੀ ਜਾਂਚ ਕੀਤੀ ਜਾ ਸਕੇ।

ਸ਼ੁਰੂਆਤੀ ਦੌਰਾਨ ਖ਼ੁਲਾਸਾ ਹੋਇਆ ਹੈ ਕਿ ਇਹ ਰੈਕੇਟ ਅਮਰਿੰਦਰ ਸਿੰਘ ਉਰਫ਼ ਸਾਬੀ ਟੋਹਰੀ, ਵਾਸੀ ਮੁਹੱਲਾ ਗੁਜਰਾਤੀਆਂ ਵੱਲੋਂ ਚਲਾਇਆ ਜਾ ਰਿਹਾ ਸੀ। ਉਸ ਨੇ ਲੀਜ਼ ’ਤੇ ਇਹ ਹੋਟਲ ਲੈ ਕੇ ਇਹ ਗੈਰ-ਕਾਨੂੰਨੀ ਸੈਂਟਰ ਬਣਾਇਆ ਸੀ। ਕਾਲ ਸੈਂਟਰ ਦੀ ਦੇਖਭਾਲ ਜਸਪ੍ਰੀਤ ਸਿੰਘ ਅਤੇ ਸਾਜਨ ਮਦਾਨ (ਸਾਊਥ ਐਵਨਿਊ, ਨਵੀਂ ਦਿੱਲੀ) ਕਰ ਰਹੇ ਸਨ। ਦੋਹਾਂ ਦੇ ਸਿੱਧੇ ਸੰਪਰਕ ਦਿੱਲੀ ਦੇ ਇਕ ਵਿਅਕਤੀ ਸੂਰਜ ਨਾਲ ਮਿਲੇ ਹਨ, ਜੋਕਿ ਕੋਲਕਾਤਾ ਦੇ ਸ਼ੈਨ ਨਾਲ ਜੁੜਿਆ ਹੋਇਆ ਹੈ। ਪੁਲਸ ਅਨੁਸਾਰ ਉਕਤ ਗਿਰੋਹ ਅਮਰੀਕਾ ਅਤੇ ਕੈਨੇਡਾ ਦੇ ਲੋਕਾਂ ਨਾਲ ਸਾਫਟਵੇਅਰ ਸੋਲੂਸ਼ਨ ਮੁਹੱਈਆ ਕਰਵਾਉਣ ਦੇ ਨਾਂਅ ’ਤੇ ਧੋਖਾਧੜੀ ਕਰ ਰਿਹਾ ਸੀ। ਇਨ੍ਹਾਂ ਦੇ ਲੈਣ-ਦੇਣ ਮੁੱਖ ਤੌਰ ’ਤੇ ਬਿਟਕੌਇਨ ਰਾਹੀਂ ਹੁੰਦੇ ਸਨ, ਜਦਕਿ ਹਵਾਲਾ ਚੈਨਲਾਂ ਰਾਹੀਂ ਵੀ ਪੈਸੇ ਟਰਾਂਸਫ਼ਰ ਕੀਤੇ ਜਾਂਦੇ ਸਨ। ਅਧਿਕਾਰੀਆਂ ਨੇ ਕਿਹਾ ਕਿ ਪੂਰੇ ਨੈੱਟਵਰਕ ਸੰਬਧੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ ! ਕਾਂਗਰਸ ਪਾਰਟੀ 'ਚ ਸਾਹਮਣੇ ਆਈ ਧੜੇਬੰਦੀ

 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News