ਪੰਜਾਬੀਆਂ ਲਈ ਵੱਡਾ ਖ਼ਤਰਾ! ਹੁਣ ਇਸ ਬੰਨ੍ਹ ਨੂੰ ਲੱਗੀ ਢਾਅ, ਮੁੜ ਚਿੰਤਾ ''ਚ ਕਿਸਾਨ
Sunday, Sep 21, 2025 - 03:37 PM (IST)

ਸੁਲਤਾਨਪੁਰ ਲੋਧੀ (ਧੀਰ)-ਬਿਆਸ ਦਰਿਆ ਵਿਚ ਪਾਣੀ ਦੇ ਘਟਦੇ-ਵਧਦੇ ਦੋਬਾਰਾ ਚੜਾਅ ਨੇ ਪਾਣੀ ਮੰਡ ਵਾਸੀਆਂ ਦੀਆਂ ਹਾਲੇ ਵੀ ਰਾਤ ਦੀਆਂ ਨੀਂਦਾਂ ਉਡਾ ਦਿੱਤੀਆਂ ਹਨ। ਬੀਤੇ ਇਕ ਹਫ਼ਤੇ ਤੋਂ ਪਾਣੀ ਦਾ ਪੱਧਰ ਘੱਟ ਹੋਣ ਕਾਰਨ ਮੰਡ ਵਾਸੀਆਂ ਨੇ ਸੁੱਖ ਦਾ ਸਾਹ ਲਿਆ ਸੀ ਅਤੇ ਸੋਚਿਆ ਸੀ ਕਿ ਸ਼ਾਇਦ ਹੌਲੀ-ਹੌਲੀ ਜ਼ਿੰਦਗੀ ਦੇ ਆ ਜਾਵੇਗੀ ਪਰ ਪਹਾੜੀ ਖੇਤਰਾਂ ਵਿਚ ਪੈ ਰਹੇ ਲਗਾਤਾਰ ਮੀਂਹ ਨੇ ਬੱਦਲ ਫਟਣ ਦੀਆਂ ਘਟਨਾਵਾਂ ਨਾਲ ਪੌਂਗ ਡੈਮ ਦਾ ਪਾਣੀ ਦਾ ਪੱਧਰ ਫਿਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਚਲੇ ਜਾਣ 'ਤੇ ਛੱਡੇ ਗਏ। ਉਧਰ ਸਫ਼ਦਲਪੁਰ ਬੰਨ੍ਹ ਨੂੰ ਢਾਅ ਲੱਗਣ ਕਾਰਨ ਸੈਂਕੜੇ ਏਕੜ ਫ਼ਸਲ ਤਬਾਹ ਹੋ ਗਈ।
ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਖ਼ੜ੍ਹੀ ਹੋਵੇਗੀ ਵੱਡੀ ਮੁਸੀਬਤ! ਦਿੱਤੀ ਜਾ ਰਹੀ ਚਿਤਾਵਨੀ, 8 ਅਕਤੂਬਰ ਤੋਂ...
ਪਾਣੀ ਨਾਲ ਬਿਆਸ ਦਰਿਆ ’ਚ ਮੁੜ ਤੋਂ ਪਾਣੀ ਦਾ ਪੱਧਰ ਵਧ ਗਿਆ ਹੈ ਪਰ ਇਸ ਵਾਰ ਪਾਣੀ ਦੇ ਵਹਾਅ ਨੇ ਦੂਜੇ ਪਾਸੇ ਰੁਖ ਕਰਨ ਨਾਲ ਜਿਹੜੇ ਬੰਨ੍ਹ ਪਹਿਲਾਂ ਬਚ ਗਏ ਸਨ ਅਤੇ ਫ਼ਸਲਾਂ ਵੀ ਠੀਕ ਸਨ, ਨੂੰ ਢਾਅ ਲਗਾ ਕੇ ਕਈ ਪਿੰਡਾਂ ਦੀ ਫ਼ਸਲ ਨੂੰ ਵੀ ਆਪਣੀ ਲਪੇਟ ’ਚ ਲੈ ਲਿਆ ਹੈ, ਜਿਸ ਕਾਰਨ ਪੱਕੀ ਹੋਈ ਝੋਨੇ ਦੀ ਸਾਰੀ ਫ਼ਸਲ ਮਲੀਆਮੇਟ ਹੋ ਗਈ ਹੈ, ਜਿਸ ਕਾਰਨ ਕਿਸਾਨਾਂ ਨੂੰ ਬਹੁਤ ਵੱਡਾ ਧੱਕਾ ਲੱਗਿਆ ਹੈ।
ਇਸ ਤੋਂ ਬਾਅਦ ਖਿਜਰਪੁਰ ਮੰਡ, ਫਤਿਹ ਵਲੀ ਖਾਂ, ਮਿਆਣੀ ਮਲਾਵਾਂ ਕਈ ਪਿੰਡਾਂ ਦੀ ਜ਼ਮੀਨ ਪਾਣੀ ਨਾਲ ਰੁੜ੍ਹ ਗਈ ਹੈ ਅਤੇ ਵੱਡੀ ਪੱਧਰ ’ਤੇ ਨੁਕਸਾਨ ਹੋਇਆ ਹੈ। ਇੰਨਾ ਨੁਕਸਾਨ ਪਹਿਲਾਂ ਨਹੀਂ ਸੀ ਹੋਇਆ, ਜਿੰਨਾ ਹੁਣ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸਾਡੀ ਸਾਰੀਆਂ ਜ਼ਮੀਨਾਂ ਬਰਬਾਦ ਹੋ ਗਈਆਂ ਹਨ। ਬਿਆਸ ਦਰਿਆ ਕਾਰਨ ਆਹਲੀ ਵਾਲੇ ਬੰਨ੍ਹ ਨੂੰ ਪਈ ਮਾਰ ਤੋਂ ਬਾਅਦ ਦੋਬਾਰਾ ਬੰਨ੍ਹਣਾ ਵੀ ਹੁਣ ਕਿਸਾਨਾਂ ਲਈ ਚੁਣੌਤੀ ਬਣ ਗਿਆ ਹੈ। ਕਿਸਾਨਾਂ ਨੇ ਕਿਹਾ ਕਿ ਹਾਲੇ ਵੀ ਪਾਣੀ ਦਾ ਪੱਧਰ ਘਟਿਆ ਨਹੀਂ।
ਇਹ ਵੀ ਪੜ੍ਹੋ: ਪੰਜਾਬ 'ਚ ਭਲਕੇ ਸਰਕਾਰੀ ਛੁੱਟੀ ਦਾ ਐਲਾਨ ! ਬੰਦ ਰਹਿਣਗੇ ਸਕੂਲ-ਕਾਲਜ
ਪਸ਼ੂਆਂ ਲਈ ਬਣਾਏ ਤਬੇਲੇ, ਸੋਲਰ ਪੰਪ, ਸਮਰਸੀਬਲ ਮੋਟਰਾਂ ਤੇ ਇੰਜਣ ਹੋਏ ਖ਼ਰਾਬ : ਅਮਰ ਸਿੰਘ, ਮਨਜੀਤ ਮੰਨਾ
ਕਿਸਾਨ ਆਗੂ ਅਮਰ ਸਿੰਘ ਮੰਡ ਤੇ ਕਿਸਾਨ ਮਨਜੀਤ ਸਿੰਘ ਮੰਨਾ ਸਫਦਲਪੁਰ ਵਾਸੀ ਨੇ ਦੱਸਿਆ ਕਿ ਉਸ ਦੀ ਬੰਨ੍ਹ ਦੇ ਨਾਲ 35 ਏਕੜ ਝੋਨੇ ਦੀ ਫ਼ਸਲ ਸੀ ਜਿਹੜੀ ਪੂਰੀ ਤਰ੍ਹਾਂ ਤਿਆਰ ਸੀ ਪਰ ਦਰਿਆ ਬਿਆਸ ਵਿਚ ਪਾਣੀ ਦੇ ਦੁਬਾਰਾ ਵਧੇ ਪੱਧਰ ਨੇ ਸਾਡੀ ਸਾਰੀ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਹੈ ਤੇ ਸਾਰੀ ਹੀ ਫਸਲ ਪਾਣੀ ਵਿਚ ਡੁੱਬ ਗਈ ਹੈ। ਉਨ੍ਹਾਂ ਕਿਹਾ ਕਿ ਇਹ ਨੁਕਸਾਨ ਪਹਿਲਾਂ ਪਾਣੀ ਦੇ ਵਧੇ ਪੱਧਰ ਕਾਰਨ ਲਾਏ ਦੁਬਾਰਾ ਬੰਨ੍ਹ ਤੋਂ ਹੋਇਆ ਹੈ, ਜਿਸ ਕਾਰਨ ਪਾਣੀ ਦੇ ਵਹਾਅ ਵੱਲੋਂ ਬਦਲੇ ਰੁੱਖ ਕਾਰਨ ਨਾ ਤਾਂ ਪਹਿਲਾਂ ਬੰਨ੍ਹ ਸੁਰੱਖਿਅਤ ਰਿਹਾ ਤੇ ਨਾ ਹੀ ਫਸਲ ਹੁਣ ਇਸ ਢਾਅ ਕਾਰਨ ਮੇਰੀ ਫ਼ਸਲ ਤੋਂ ਇਲਾਵਾ ਹੋਰ ਕਿਸਾਨਾਂ ਰਣਧੀਰ ਸਿੰਘ, ਵਰਿਆਮ ਸਿੰਘ, ਬਲਵਿੰਦਰ ਸਿੰਘ, ਨੰਬਰਦਾਰ ਕੁੰਦਨ ਸਿੰਘ, ਬੂਲਾ ਸਿੰਘ, ਮੱਸਾ ਸਿੰਘ, ਛਿੰਦਰ ਸਿੰਘ ਬੱਬੀ, ਮਹਿਲ ਸਿੰਘ, ਰੂੜ ਸਿੰਘ ਸ਼ਾਹ ਆਦਿ ਕਈ ਹੋਰ ਕਰੀਬ 35 ਪਰਿਵਾਰਾਂ ਦੀ ਸੈਂਕੜੇ ਏਕੜ ਝੋਨੇ ਦੀ ਫ਼ਸਲ ਬਰਬਾਦ ਹੋ ਗਈ ਹੈ ਅਤੇ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਪਸ਼ੂਆਂ ਲਈ ਬਣਾਏ ਤਬੇਲੇ, ਸੋਲਰ ਪੰਪ, ਸਮਰਸੀਬਲ ਮੋਟਰਾਂ ਅਤੇ ਇੰਜਣ ਆਦਿ ਸਾਰੀਆਂ ਹੜ੍ਹ ਦੀ ਮਾਰ ਹੇਠ ਆ ਕੇ ਖ਼ਰਾਬ ਹੋ ਗਈਆਂ ਹਨ।
ਇਹ ਵੀ ਪੜ੍ਹੋ: ਸੰਭਲ ਜਾਓ ਪੰਜਾਬੀਓ ! ਪਾਵਰਕਾਮ ਨੇ ਖਿੱਚੀ ਤਿਆਰੀ, ਇਨ੍ਹਾਂ ਬਿਜਲੀ ਖ਼ਪਤਕਾਰਾਂ 'ਤੇ ਹੋਇਆ ਵੱਡਾ ਐਕਸ਼ਨ
ਆਹਲੀ ਤੇ ਮੰਡ ਬਾਊਪੁਰ ਬੰਨ੍ਹਾਂ ਦੀ ਸੇਵਾ ਨਹੀਂ ਹੋ ਸਕੀ ਸ਼ੁਰੂ : ਰਸ਼ਪਾਲ ਸੰਧੂ
ਕਿਸਾਨ ਆਗੂ ਰਸ਼ਪਾਲ ਸਿੰਘ ਸੰਧੂ ਨੇ ਦੱਸਿਆ ਕਿ ਸਾਡੇ ਹਾਲਾਤ ਹਾਲੇ ਵੀ ਬਹੁਤ ਬੁਰੇ ਹਨ ਅਤੇ ਪਾਣੀ ਖੇਤਾਂ ਵਿਚ ਵਗ ਰਿਹਾ ਹੈ। ਪਿੱਛੇ ਪਹਾੜੀ ਖੇਤਰ ਵਿਚ ਦੁਬਾਰਾ ਪੈ ਰਹੀ ਲਗਾਤਾਰ ਬਾਰਿਸ਼ ਕਾਰਨ ਪਾਣੀ ਦਾ ਪੱਧਰ ਇਕ ਲੱਖ ਕਿਊਸਿਕ ਨੂੰ ਪਾਰ ਕਰ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਡੇ ਪਿੰਡ ਦੀ ਸੰਗਤਾਂ ਵੱਲੋਂ ਬਣਾਇਆ ਗਿਆ ਬੰਨ੍ਹ ਪੂਰੀ ਤਰ੍ਹਾਂ ਟੁੱਟ ਗਿਆ ਸੀ ਤੇ ਬੰਨ੍ਹ ਨੂੰ ਬਹੁਤ ਵੱਡੇ ਵੱਡੇ ਤੋੜ ਲੱਗੇ ਹਨ। ਕਈ ਘਰ ਵੀ ਢਹਿ ਢੇਰੀ ਹੋ ਗਏ ਹਨ। ਦਰਿਆ ਬਿਆਸ ਨਾਲ ਸਾਡੇ ਕਰੀਬ 15 ਪਿੰਡਾਂ ਦੀ ਫਸਲ ਸਾਰੀ ਹੀ ਖਤਮ ਹੋ ਚੁੱਕੀ ਹੈ। 2023 ਵਿਚ ਆਏ ਹੜ੍ਹ ਕਾਰਨ ਰੇਤਾ ਤੇ ਮਿੱਟੀ ਜ਼ਮੀਨ ਵਿਚ ਪੈਣ ਕਾਰਨਾ 2024 ਵਿਚ ਵੀ ਫਸਲਾਂ ਨਹੀਂ ਹੋ ਸਕੀਆਂ ਸਨ ਤੇ ਹੁਣ ਇਸ ਵਾਰ ਫ਼ਸਲ ਤੋਂ ਵੱਡੀ ਉਮੀਦ ਸੀ ਤਾਂ ਹੜ ਨੇ ਸਾਰਾ ਕੁਝ ਮਲੀਆਮੇਟ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇ ਹੁਣ ਸਰਕਾਰਾਂ ਸਾਥ ਦੇਣਗੀਆਂ ਤਾਂ ਕਣਕ ਦੀ ਫ਼ਸਲ ਬੀਜਣ ਦੀ ਆਸ ਤੇ ਬੰਨ ਨੂੰ ਬੰਨਣ ਦੀ ਹੋ ਸਕਦੀ ਹੈ। ਉਨ੍ਹਾਂ ਸਰਕਾਰ ਤੋਂ ਖ਼ਰਾਬ ਫ਼ਸਲਾਂ ਦਾ ਘੱਟ ਤੋਂ ਘੱਟ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਵੀ ਮੰਗ ਕੀਤੀ।
ਇਹ ਵੀ ਪੜ੍ਹੋ: Punjab: ਮੁੰਡੇ ਦੀ ਵਾਇਰਲ ਹੋਈ ਵੀਡੀਓ ਨੇ ਮਿੰਟਾਂ 'ਚ ਪਾ 'ਤੀਆਂ ਪੁਲਸ ਨੂੰ ਭਾਜੜਾਂ ! ਪਿੰਡ ਵਾਸੀ ਵੀ ਰਹਿ ਗਏ ਵੇਖਦੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8