ਪੰਜਾਬ 'ਚ ਰਿਲਾਇੰਸ ਦੀ ਹੜ੍ਹ ਪੀੜਿਤਾਂ ਲਈ ਮਦਦ ਦੇ ਉਪਰਾਲੇ ਹੋਰ ਤੇਜ਼, ਕਪੂਰਥਲਾ 'ਚ ਨਵੀਂ ਪਹਿਲਕਦਮੀ ਸ਼ੁਰੂ

Wednesday, Sep 24, 2025 - 08:36 PM (IST)

ਪੰਜਾਬ 'ਚ ਰਿਲਾਇੰਸ ਦੀ ਹੜ੍ਹ ਪੀੜਿਤਾਂ ਲਈ ਮਦਦ ਦੇ ਉਪਰਾਲੇ ਹੋਰ ਤੇਜ਼, ਕਪੂਰਥਲਾ 'ਚ ਨਵੀਂ ਪਹਿਲਕਦਮੀ ਸ਼ੁਰੂ

ਕਪੂਰਥਲਾ : ਪੰਜਾਬ ਵਿੱਚ ਹੜ੍ਹ ਪ੍ਰਭਾਵਿਤ ਭਾਈਚਾਰਿਆਂ ਨੂੰ ਮੁੜ ਵਸੇਬੇ ਅਤੇ ਮੁੜ ਨਿਰਮਾਣ ਵਿੱਚ ਮਦਦ ਕਰਨ ਲਈ, ਰਿਲਾਇੰਸ ਫਾਊਂਡੇਸ਼ਨ, ਕਪੂਰਥਲਾ ਜਿ਼ਲ੍ਹਾ ਪ੍ਰਸ਼ਾਸਨ ਨਾਲ ਨੇੜਿਓਂ ਤਾਲਮੇਲ ਕਰਕੇ, ਸੁਲਤਾਨਪੁਰ ਲੋਧੀ ਬਲਾਕ ਦੇ ਵੱਖ-ਵੱਖ ਪਾਣੀ ਨਾਲ ਭਰੇ ਪਿੰਡਾਂ ਦੇ ਵਸਨੀਕਾਂ ਲਈ ਭੋਜਨ ਅਤੇ ਪੋਸ਼ਣ, ਸਫਾਈ ਅਤੇ ਐਮਰਜੈਂਸੀ ਸੈ਼ਲਟਰ ਲਈ ਜ਼ਰੂਰੀ ਚੀਜ਼ਾਂ ਪ੍ਰਦਾਨ ਕੀਤੀਆਂ। ਇਸ ਪਹਿਲਕਦਮੀ ਨੂੰ ਸਹਾਇਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਨਵਨੀਤ ਕੌਰ ਬੱਲ ਨੇ ਡੀਸੀ ਦਫ਼ਤਰ, ਕਪੂਰਥਲਾ ਵਿਖੇ ਹਰੀ ਝੰਡੀ ਦਿਖਾਈ।

PunjabKesari

ਰਿਲਾਇੰਸ ਫਾਊਂਡੇਸ਼ਨ, ਜੀਓ, ਰਿਲਾਇੰਸ ਰਿਟੇਲ ਅਤੇ ਵੰਤਾਰਾ ਸਮੇਤ ਰਿਲਾਇੰਸ ਦੀਆਂ ਟੀਮਾਂ ਪਿਛਲੇ ਕੁਝ ਹਫ਼ਤਿਆਂ ਤੋਂ ਅੰਮ੍ਰਿਤਸਰ ਅਤੇ ਕਪੂਰਥਲਾ ਦੇ ਸਭ ਤੋਂ ਵੱਧ ਪ੍ਰਭਾਵਿਤ ਪਿੰਡਾਂ ਵਿੱਚ 10,000 ਪਰਿਵਾਰਾਂ ਲਈ 10-ਨੁਕਾਤੀ ਪ੍ਰਤੀਕਿਰਿਆ ਯੋਜਨਾ ਰਾਹੀਂ ਜ਼ਮੀਨੀ ਪੱਧਰ 'ਤੇ ਕੰਮ ਕਰ ਰਹੀਆਂ ਹਨ, ਜਿਸ ਵਿੱਚ ਭਾਈਚਾਰਿਆਂ ਅਤੇ ਸਰਕਾਰ ਨਾਲ ਲੋੜਾਂ ਦਾ ਮੁਲਾਂਕਣ ਅਤੇ ਵਿਚਾਰ-ਵਟਾਂਦਰਾ ਕੀਤਾ ਗਿਆ ਹੈ। ਹੁਣ ਤੱਕ 10,500 ਤੋਂ ਵੱਧ ਲੋਕਾਂ ਤੱਕ ਬਹੁ-ਪੱਖੀ ਯਤਨਾਂ ਰਾਹੀਂ ਪਹੁੰਚ ਕੀਤੀ ਗਈ ਹੈ ਅਤੇ ਇਹ ਆਂਕੜਾਂ ਲਗਾਤਾਰ ਵੱਧ ਰਿਹਾ ਹੈ।

PunjabKesari

ਕਪੂਰਥਲਾ ਜਿ਼ਲ੍ਹੇ ਦੇ ਸੁਲਤਾਨਪੁਰ ਲੋਧੀ ਬਲਾਕ ਦੇ ਸਾਂਗਰਾ, ਮੁੰਡ ਮੁਬਾਰਕਪੁਰ ਅਤੇ ਅਕਾਲਪੁਰ ਵਿੱਚ ਲਗਭਗ 80 ਪਰਿਵਾਰਾਂ ਨੂੰ ਭੋਜਨ ਅਤੇ ਪੋਸ਼ਣ, ਸਫਾਈ ਅਤੇ ਐਮਰਜੈਂਸੀ ਆਸਰਾ ਜ਼ਰੂਰੀ ਸਮਾਨ ਵੰਡਿਆ ਗਿਆ, ਜਿੱਥੇ ਪਾਣੀ ਭਰ ਜਾਣ ਕਾਰਨ ਪਹੁੰਚ ਚੁਣੌਤੀਪੂਰਨ ਹੋ ਗਈ ਹੈ। ਅਜਿਹੇ ਬਹੁਤ ਸਾਰੇ ਪਿੰਡ ਸਿਰਫ਼ ਟਰੈਕਟਰਾਂ ਜਾਂ ਕਿਸ਼ਤੀਆਂ ਰਾਹੀਂ ਹੀ ਪਹੁੰਚਯੋਗ ਹਨ। ਪੀੜਿਤ ਪਰਿਵਾਰਾਂ ਲਈ ਜ਼ਰੂਰੀ ਰਾਹਤ ਕਿੱਟਾਂ ਪੂਰੇ ਪਰਿਵਾਰ ਦੀਆਂ ਭੋਜਨ ਜ਼ਰੂਰਤਾਂ ਨੂੰ ਪੂਰਾ ਕਰਨ, ਨਿੱਜੀ ਸਫਾਈ ਦੀ ਦੇਖਭਾਲ ਨੂੰ ਯਕੀਨੀ ਬਣਾਉਣ ਅਤੇ ਅਸਥਾਈ ਆਸਰਾ ਸਥਾਪਤ ਕਰਨ ਵਿੱਚ ਮਦਦ ਕਰਨਗੀਆਂ। ਭਾਈਚਾਰਿਆਂ ਨੂੰ ਸੰਵੇਦਨਸ਼ੀਲ ਬਣਾਉਣ ਅਤੇ ਜਨਤਕ ਸਿਹਤ ਜਾਗਰੂਕਤਾ ਵਧਾਉਣ ਲਈ ਇੱਕ ਜਨਤਕ ਸਿਹਤ ਜੋਖਮ ਪ੍ਰਬੰਧਨ (ਪੀਐਚਆਰਐਮ) ਸੈਸ਼ਨ ਵੀ ਆਯੋਜਿਤ ਕੀਤਾ ਗਿਆ।
PunjabKesari

ਰਿਲਾਇੰਸ ਫਾਊਂਡੇਸ਼ਨ ਦੇ ਲੀਡ - ਡਿਜ਼ਾਸਟਰ ਰਿਸਕ ਰਿਡਕਸ਼ਨ, ਸ਼੍ਰੀ ਦਿਬਯਕਾਂਤ ਨਾਇਕ ਨੇ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਪੂਰੇ ਪਰਿਵਾਰ ਲਈ ਜ਼ਰੂਰੀ ਸਮੱਗਰੀ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਤੋਂ ਇਲਾਵਾ, ਰਿਲਾਇੰਸ ਫਾਊਂਡੇਸ਼ਨ, ਸਿਹਤ ਅਧਿਕਾਰੀਆਂ ਨਾਲ ਤਾਲਮੇਲ ਕਰਕੇ, ਹੜ੍ਹ ਤੋਂ ਬਾਅਦ ਦੀਆਂ ਸਥਿਤੀਆਂ ਵਿੱਚ ਪਾਣੀ ਤੋਂ ਪੈਦਾ ਹੋਣ ਵਾਲੀਆਂ ਅਤੇ ਮੱਛਰ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਵਰਗੇ ਜਨਤਕ ਸਿਹਤ ਜੋਖਮਾਂ ਨੂੰ ਘਟਾਉਣ ਵਿੱਚ ਭਾਈਚਾਰਿਆਂ ਦੀ ਮਦਦ ਕਰਨ ਲਈ ਇੱਕ ਵਿਆਪਕ  ਮੁਹਿੰਮ ਚਲਾ ਰਹੀ ਹੈ। ਮੋਬਾਈਲ-ਅਧਾਰਤ ਸਫਾਈ ਅਤੇ ਸੈਨੀਟੇਸ਼ਨ ਸਲਾਹਾਂ ਦਾ ਵੀ ਪ੍ਰਸਾਰ ਕੀਤਾ ਗਿਆ। ਪੀਣ ਵਾਲੇ ਪਾਣੀ ਦੀ ਸ਼ੁੱਧਤਾ ਨੂੰ ਯਕੀਨੀ ਬਣਾਉਣ ਲਈ ਕਮਿਊਨਿਟੀ ਵਾਟਰ ਫਿਲਟਰ ਲਗਾਏ ਗਏ ਸਨ।
PunjabKesari

ਕਪੂਰਥਲਾ ਦੇ ਸਿਵਲ ਸਰਜਨ ਡਾ. ਰਾਜੀਵ ਪਰਾਸ਼ਰ ਨੇ ਰਿਲਾਇੰਸ ਫਾਊਂਡੇਸ਼ਨ ਦੇ ਜਨਤਕ ਸਿਹਤ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪ੍ਰਸ਼ਾਸਨ ਇਸ ਮੁਸ਼ਕਲ ਘੜੀ ਵਿੱਚ ਲੋਕਾਂ ਦੇ ਜੀਵਨ ਦੀ ਰੱਖਿਆ ਲਈ ਵੱਖ-ਵੱਖ ਗੈਰ-ਸਰਕਾਰੀ ਸੰਗਠਨਾਂ ਅਤੇ ਭਾਈਚਾਰਿਆਂ ਦੇ ਸਹਿਯੋਗ ਨਾਲ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ।

ਬਹੁ-ਪੱਖੀ ਪ੍ਰਤੀਕਿਰਿਆ ਪਸ਼ੂਆਂ ਅਤੇ ਪਸ਼ੂ ਪਾਲਕਾਂ ਦੀਆਂ ਜ਼ਰੂਰਤਾਂ ਨੂੰ ਵੀ ਪੂਰਾ ਕਰਦੀ ਹੈ।ਬਿਮਾਰ ਪਸ਼ੂਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਦਾ ਇਲਾਜ ਕਰਨ ਲਈ ਮੈਡੀਕਲ ਕੈਂਪ ਲਗਾਏ ਗਏ।ਪਸ਼ੂ ਪਾਲਕਾਂ ਦੇ ਘਰਾਂ ਨੂੰ ਸਾਈਲੇਜ ਵੰਡਿਆ ਜਾ ਰਿਹਾ ਹੈ ਤਾਂ ਜੋ ਲੋੜੀਂਦੀ ਪੌਸ਼ਟਿਕ ਖੁਰਾਕ ਉਪਲਬਧ ਹੋਵੇ। ਇਨ੍ਹਾਂ ਯਤਨਾਂ ਦਾ ਉਦੇਸ਼ ਨਾ ਸਿਰਫ਼ ਦੁਖੀ ਜਾਨਵਰਾਂ ਨੂੰ ਰਾਹਤ ਪ੍ਰਦਾਨ ਕਰਨਾ ਹੈ, ਸਗੋਂ ਪਸ਼ੂਆਂ 'ਤੇ ਨਿਰਭਰ ਭਾਈਚਾਰਿਆਂ ਦੀ ਰੋਜ਼ੀ-ਰੋਟੀ ਦੀ ਰੱਖਿਆ ਕਰਨਾ ਵੀ ਹੈ।

ਇਨ੍ਹਾਂ ਚੁਣੌਤੀਪੂਰਨ ਸਮਿਆਂ ਦੌਰਾਨ, ਰਿਲਾਇੰਸ ਰਾਹਤ ਅਤੇ ਰਿਕਵਰੀ ਨੂੰ ਯਕੀਨੀ ਬਣਾਉਣ ਲਈ ਹਮਦਰਦੀ ਅਤੇ ਦੇਖਭਾਲ ਨਾਲ ਪੰਜਾਬ ਦੇ ਭਾਈਚਾਰਿਆਂ ਨਾਲ ਵਚਨਬੱਧਤਾ ਨਾਲ ਕੰਮ ਕਰ ਰਿਹਾ ਹੈ।


author

Hardeep Kumar

Content Editor

Related News