ਕਾਲਜ ਫ਼ੀਸ ਜਮ੍ਹਾ ਕਰਵਾਉਣ ਦੇ ਨਾਂ ''ਤੇ ਮਾਰੀ ਲੱਖਾਂ ਦੀ ਠੱਗੀ, ਟਰੈਵਲ ਏਜੰਟ ਤੇ ਉਸ ਦੀ ਮਾਂ ਖ਼ਿਲਾਫ਼ ਮਾਮਲਾ ਦਰਜ
Tuesday, Jul 23, 2024 - 03:34 AM (IST)
ਜਲੰਧਰ (ਜ.ਬ.)– ਸ਼ਹਿਰ ਦੇ ਇਕ ਮਸ਼ਹੂਰ ਟਰੈਵਲ ਏਜੰਟ ਵੱਲੋਂ ਕੈਨੇਡਾ ਦੇ ਕਾਲਜ 'ਚ ਇਕ ਵਿਦਿਆਰਥੀ ਦੀ ਫ਼ੀਸ ਜਮ੍ਹਾ ਕਰਵਾਉਣ ਦੇ ਨਾਂ 'ਤੇ ਲੱਖਾਂ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਫ੍ਰੈਂਡਜ਼ ਕਾਲੋਨੀ ਨਿਵਾਸੀ ਕ੍ਰਿਸ਼ ਗੋਸਾਈਂ ਪੁੱਤਰ ਮਧੁਰ ਵਿਕਰਮ ਨੇ ਦੱਸਿਆ ਕਿ ਉਸ ਨੇ ਕੈਨੇਡਾ ਸਟੱਡੀ ਵੀਜ਼ਾ ’ਤੇ ਜਾਣ ਲਈ ਵੇਦ ਓਵਰਸੀਜ਼ ਜਲੰਧਰ ਦੇ ਮਾਲਕ ਅਨਿਕੇਤ ਚੋਪੜਾ ਤੇ ਉਨ੍ਹਾਂ ਦੀ ਮਾਂ ਅਨੀਤਾ ਚੋਪੜਾ ਨਾਲ ਗੱਲ ਕੀਤੀ ਸੀ।
ਉਨ੍ਹਾਂ ਦੇ ਕਹਿਣ ’ਤੇ ਉਨ੍ਹਾਂ ਫੀਸ ਜਮ੍ਹਾ ਕਰਵਾ ਦਿੱਤੀ ਤੇ ਸਟੱਡੀ ਵੀਜ਼ੇ ’ਤੇ ਕੈਨੇਡਾ ਚਲੇ ਗਏ। 6 ਮਾਰਚ 2023 ਨੂੰ ਉਨ੍ਹਾਂ ਨੂੰ ਅਨੀਤਾ ਚੋਪੜਾ ਦਾ ਫੋਨ ਆਇਆ ਕਿ ਉਨ੍ਹਾਂ ਨੂੰ 2,32,550 ਰੁਪਏ ਦੀ ਕਾਲਜ ਫੀਸ ਜਮ੍ਹਾ ਕਰਵਾਉਣੀ ਚਾਹੀਦੀ ਹੈ। ਜੇਕਰ ਉਹ ਓਨੀ ਹੀ ਰਾਸ਼ੀ ਆਪਣੇ ਖਾਤੇ ਵਿਚ ਜਮ੍ਹਾ ਕਰਦੇ ਹਨ ਤਾਂ ਉਨ੍ਹਾਂ ਦੀ ਕੰਪਨੀ ਨੂੰ ਕਾਲਜ ਤੋਂ ਕਮੀਸ਼ਨ ਮਿਲੇਗਾ।
ਇਹ ਵੀ ਪੜ੍ਹੋ- ਤਾਏ ਨਾਲ ਜਾਂਦੇ ਸਮੇਂ ਟਰੈਕਟਰ ਤੋਂ ਡਿੱਗ ਕੇ ਰੋਟਾਵੇਟਰ 'ਚ ਆਇਆ ਬੱਚਾ, ਤੜਫ਼-ਤੜਫ਼ ਨਿਕਲੀ ਮਾਸੂਮ ਦੀ ਜਾਨ
ਕ੍ਰਿਸ਼ ਨੇ ਕਿਹਾ ਕਿ ਉਨ੍ਹਾਂ ਦੇ ਕਹਿਣ ’ਤੇ ਉਸ ਦੀ ਮਾਂ ਨੇ 6 ਮਾਰਚ ਨੂੰ ਵੇਦ ਓਵਰਸੀਜ਼ ਦੇ ਖਾਤੇ ਵਿਚ ਐੱਨ.ਈ.ਐੱਫ.ਟੀ. ਜ਼ਰੀਏ 2,32,550 ਰੁਪਏ ਜਮ੍ਹਾ ਕਰਵਾ ਦਿੱਤੇ। ਉਨ੍ਹਾਂ ਕਿਹਾ ਕਿ 31 ਮਈ 2023 ਨੂੰ ਅਨਿਕੇਤ ਨੇ ਉਸ ਨੂੰ ਕਾਲਜ ਦੀ ਫਰਜ਼ੀ ਈਮੇਲ ਤੋਂ ਮੈਸੇਜ ਭੇਜਿਆ ਕਿ ਕਾਲਜ ਨੇ ਫੀਸ ਵਧਾ ਦਿੱਤੀ ਹੈ, ਇਸ ਲਈ ਉਹ ਉਸਦੇ ਖਾਤੇ ਵਿਚ 1,61,910 ਰੁਪਏ ਹੋਰ ਜਮ੍ਹਾ ਕਰਵਾ ਦੇਣ। ਇਸ ਤੋਂ ਇਲਾਵਾ ਉਨ੍ਹਾਂ ਕੁਝ ਰਕਮ ਸਿੱਧੀ ਕਾਲਜ ਦੇ ਖਾਤੇ ਵਿਚ ਟਰਾਂਸਫਰ ਕੀਤੀ। ਜਦੋਂ ਉਨ੍ਹਾਂ ਇਸ ਬਾਰੇ ਕਾਲਜ ਵਿਚ ਪੁੱਛਿਆ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਕੋਲ ਕੋਈ ਫੀਸ ਜਮ੍ਹਾ ਨਹੀਂ ਕਰਵਾਈ ਗਈ ਅਤੇ ਨਾ ਹੀ ਕਾਲਜ ਨੇ ਕੋਈ ਫੀਸ ਵਧਾਈ ਹੈ।
ਇਸ ਤੋਂ ਬਾਅਦ ਉਸ ਨੇ ਅਨਿਕੇਤ ਨੂੰ ਫੋਨ ਕੀਤਾ ਤਾਂ ਉਸ ਨੇ ਉਸ ਨੂੰ ਕਾਲਜ ਦੀ ਫਰਜ਼ੀ ਰਸੀਦ ਭੇਜ ਦਿੱਤੀ ਅਤੇ ਕਿਹਾ ਕਿ ਬਾਕੀ ਰਸੀਦਾਂ ਵੀ ਬਾਅਦ ਵਿਚ ਮਿਲਣਗੀਆਂ। ਜਦੋਂ ਉਨ੍ਹਾਂ ਕਾਲਜ ਵਿਚ ਜਾ ਕੇ ਰਸੀਦ ਚੈੱਕ ਕਰਵਾਈ ਤਾਂ ਉਹ ਵੀ ਫਰਜ਼ੀ ਨਿਕਲੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਨਾਲ ਧੋਖਾਦੇਹੀ ਹੋਈ ਹੈ। ਉਨ੍ਹਾਂ ਪੈਸੇ ਵਾਪਸ ਮੰਗਣ ਲਈ ਅਨਿਕੇਤ ਨੂੰ ਫੋਨ ਕੀਤਾ ਪਰ ਉਸ ਨੇ ਕੋਈ ਢੁੱਕਵਾਂ ਜਵਾਬ ਨਹੀਂ ਦਿੱਤਾ।
ਪੁਲਸ ਕਮਿਸ਼ਨਰ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਟਰੈਵਲ ਏਜੰਟ ਅਨਿਕੇਤ ਚੋਪੜਾ ਅਤੇ ਉਸ ਦੀ ਮਾਂ ਅਨੀਤਾ ਚੋਪੜਾ ਪਤਨੀ ਵੀਰ ਕੁਮਾਰ ਚੋਪੜਾ ਖ਼ਿਲਾਫ਼ ਧਾਰਾ 406, 420, 120-ਬੀ, 465, 467, 468, 471 ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰਿ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਇੰਗਲੈਂਡ ਭੇਜਣ ਦਾ ਝਾਂਸਾ ਦੇ ਕੇ ਜੀਜਾ-ਸਾਲੇ ਨੇ ਰੋਲ਼ੀ ਕੁੜੀ ਦੀ ਪੱਤ, ਉੱਤੋਂ ਮੁਲਜ਼ਮ ਦੇ ਪਿਓ ਨੇ ਚੜ੍ਹਾਇਆ ਵੱਖਰਾ ਚੰਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e