ਮੀਂਹ ਦੇ ਮੌਸਮ ’ਚ ਟਰੇਨਾਂ ਦੀ ਦੇਰੀ ਬਣੀ ਪ੍ਰੇਸ਼ਾਨੀ: ਸੱਚਖੰਡ ਐਕਸਪ੍ਰੈੱਸ ਸਣੇ ਇਹ ਟਰੇਨਾ ਰਹੀਆਂ ਲੇਟ
Monday, Mar 16, 2026 - 02:39 PM (IST)
ਜਲੰਧਰ (ਪੁਨੀਤ)- ਮੀਂਹ ਦੇ ਮੌਸਮ ਦੇ ਵਿਚਕਾਰ ਟਰੇਨਾਂ ਦੀ ਦੇਰੀ ਯਾਤਰੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਦੀ ਹੋਈ ਨਜ਼ਰ ਆਈ। ਜੰਮੂ, ਅੰਮ੍ਰਿਤਸਰ, ਦਿੱਲੀ ਸਮੇਤ ਵੱਖ-ਵੱਖ ਰੂਟਾਂ ’ਤੇ ਚੱਲਣ ਵਾਲੀਆਂ ਟਰੇਨਾਂ ਦੀ ਲੰਮੀ ਦੇਰੀ ਕਾਰਨ ਕੈਂਟ ਤੇ ਸਿਟੀ ਸਟੇਸ਼ਨ ’ਤੇ ਯਾਤਰੀਆਂ ਨੂੰ ਦਿੱਕਤਾਂ ਉਠਾਉਣ ਲਈ ਮਜਬੂਰ ਹੋਣਾ ਪਿਆ। ਇਸੇ ਕੜੀ ਤਹਿਤ ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੀ ਸ਼ਾਨ-ਏ-ਪੰਜਾਬ 12498 ਅੱਧਾ ਘੰਟਾ ਲੇਟ ਰਹਿ ਕੇ ਪੌਣੇ 4 ਵਜੇ ਦੇ ਲੱਗਭਗ ਸਿਟੀ ਸਟੇਸ਼ਨ ਤੋਂ ਰਵਾਨਾ ਹੋਈ। ਰੀ-ਸ਼ੈਡਿਊਲ ਹੋ ਕੇ ਅੰਮ੍ਰਿਤਸਰ ਤੋਂ ਚੱਲਣ ਵਾਲੀ 12716 ਸੱਚਖੰਡ ਐਕਸਪ੍ਰੈੱਸ ਸਾਢੇ 3 ਘੰਟੇ ਦੀ ਦੇਰੀ ਨਾਲ ਐਤਵਾਰ ਸਵੇਰੇ 10 ਵਜੇ ਸਿਟੀ ਪਹੁੰਚੀ। ਅੰਮ੍ਰਿਤਸਰ ਤੋਂ ਰੀ-ਸ਼ੈਡਿਊਲ ਹੋ ਕੇ ਚੱਲਣ ਵਾਲੀ 22424 ਗੋਰਖਪੁਰ ਐਕਸਪ੍ਰੈੱਸ ਦੁਪਹਿਰ 2 ਵਜੇ ਤੋਂ 3 ਘੰਟੇ ਲੇਟ ਰਹਿ ਕੇ 5 ਵਜੇ ਸਿਟੀ ਪਹੁੰਚੀ।
ਇਹ ਵੀ ਪੜ੍ਹੋ: ਸੁਖਬੀਰ ਬਾਦਲ ਦਾ ਵੱਡਾ ਐਲਾਨ! ਪੰਜਾਬ 'ਚ ਮੋਟਰਸਾਈਕਲਾਂ 'ਤੇ ਨਹੀਂ ਲੱਗੇਗਾ ਕੋਈ ਟੈਕਸ
ਅੰਮ੍ਰਿਤਸਰ ਜਾਣ ਵਾਲੀ 15707 ਆਮਰਪਾਲੀ ਐਕਸਪ੍ਰੈੱਸ ਆਪਣੇ ਤੈਅ ਸਮੇਂ ਸਵੇਰੇ ਸਾਢੇ 10 ਤੋਂ ਲਗਭਗ 4 ਘੰਟੇ ਦੀ ਦੇਰੀ ਨਾਲ ਸਿਟੀ ਸਟੇਸ਼ਨ ’ਤੇ ਪਹੁੰਚੀ। ਇਸੇ ਤਰ੍ਹਾਂ 12357 ਦੁਰਗਿਆਣਾ ਐਕਸਪ੍ਰੈੱਸ ਦੁਪਹਿਰ 3.40 ਤੋਂ ਸਾਢੇ 3 ਘੰਟੇ ਲੇਟ ਰਹਿ ਕੇ ਸਵਾ 7 ਵਜੇ ਸਿਟੀ ਪਹੁੰਚੀ। ਅੰਮ੍ਰਿਤਸਰ ਸ਼ਹੀਦ ਐਕਸਪ੍ਰੈੱਸ 14673 ਦੁਪਹਿਰ ਸਾਢੇ 3 ਵਜੇ ਤੋਂ 3 ਘੰਟੇ ਲੇਟ ਰਹਿ ਕੇ ਸਾਢੇ 6 ਵਜੇ ਦੇ ਲਗਭਗ ਸਿਟੀ ਸਟੇਸ਼ਨ ’ਤੇ ਪਹੁੰਚੀ। ਰੀ-ਸ਼ੈਡਿਊਲ ਹੋ ਕੇ ਦਿੱਲੀ ਤੋਂ ਚੱਲਣ ਵਾਲੀ ਸਰਬੱਤ ਦਾ ਭਲਾ 22479 ਦੁਪਹਿਰ ਡੇਢ ਵਜੇ ਤੋਂ ਡੇਢ ਘੰਟਾ ਲੇਟ ਰਹਿ ਕੇ 3 ਵਜੇ ਸਿਟੀ ਪਹੁੰਚੀ।

ਇਹ ਵੀ ਪੜ੍ਹੋ: ਜਲੰਧਰ ਵਾਸੀ ਦੇਣ ਧਿਆਨ! ਗੈਸ ਸਿਲੰਡਰਾਂ ਨੂੰ ਲੈ ਕੇ DC ਹਿਮਾਂਸ਼ੂ ਵੱਲੋਂ ਨਵੇਂ ਹੁਕਮ ਜਾਰੀ
ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਚੱਲਣ ਵਾਲੀ 04652 ਅੰਮ੍ਰਿਤਸਰ ਸਪੈਸ਼ਲ ਤੈਅ ਸਮੇਂ 12 ਵਜੇ ਤੋਂ 4 ਘੰਟੇ ਦੀ ਦੇਰੀ ਨਾਲ ਕੈਂਟ ਪਹੁੰਚੀ। ਵੈਸ਼ਨੋ ਦੇਵੀ ਕਟੜਾ ਜਾਣ ਵਾਲੀ 12919 ਮਾਲਵਾ ਐਕਸਪ੍ਰੈੱਸ ਆਪਣੇ ਤੈਅ ਸਮੇਂ ਸਵੇਰੇ ਸਾਢੇ 10 ਤੋਂ 2 ਘੰਟੇ ਦੀ ਦੇਰੀ ਨਾਲ ਸਾਢੇ 12 ਵਜੇ ਕੈਂਟ ਪਹੁੰਚੀ। ਜੰਮੂ ਤੋਂ ਆਉਣ ਵਾਲੀ 12752 ਅੱਧਾ ਘੰਟਾ ਦੇਰੀ ਨਾਲ ਕੈਂਟ ਪਹੁੰਚੀ।
ਲੋਕਲ ਰੇਲਾਂ ਵੀ ਲੇਟ, ਸਟੇਸ਼ਨ ’ਤੇ ਰਹੀ ਭੀੜ
ਲੋਕਲ ਰੇਲਾਂ ਦੀ ਗੱਲ ਕੀਤੀ ਜਾਵੇ ਤਾਂ ਪਠਾਨਕੋਟ ਤੋਂ ਆਉਣ ਵਾਲੀ 74902 ਡੀ. ਐੱਮ. ਯੂ. ਆਪਣੇ ਤੈਅ ਸਮੇਂ ਸਵੇਰੇ 9 ਵਜੇ ਤੋਂ ਡੇਢ ਘੰਟਾ ਦੇਰੀ ਨਾਲ ਸਾਢੇ 10 ਵਜੇ ਸਿਟੀ ਪਹੁੰਚੀ। ਉਥੇ ਅੱਜ ਛੁੱਟੀ ਵਾਲੇ ਦਿਨ ਸਟੇਸ਼ਨ ’ਤੇ ਕਾਫ਼ੀ ਭੀੜ ਵੇਖਣ ਨੂੰ ਮਿਲੀ। ਇਕ ਪਾਸੇ ਟਰੇਨਾਂ ਦੀ ਦੇਰੀ ਕਾਰਨ ਯਾਤਰੀ ਉਡੀਕ ਕਰ ਰਹੇ ਸਨ, ਉਥੇ ਹੀ ਵੱਖ-ਵੱਖ ਰੂਟਾਂ ’ਤੇ ਯਾਤਰੀਆਂ ਦੀ ਗਿਣਤੀ ਵਿਚ ਵਾਧਾ ਵੇਖਣ ਨੂੰ ਮਿਲਿਆ। ਟਿਕਟ ਕਾਊਂਟਰਾਂ ’ਤੇ ਭੀੜ ਰਹੀ, ਜੋ ਕਿ ਰੁਟੀਨ ਨਾਲੋਂ ਵੱਧ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਸ਼ਰਾਬ ਠੇਕਿਆਂ ਨੂੰ ਲੈ ਕੇ ਅਹਿਮ ਖਬਰ, ਨਵੇਂ ਹੁਕਮ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
