ਟੋਲ ਪਲਾਜ਼ਾ ਮਾਨਗੜ੍ਹ ਵਿਖੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਜਾਰੀ

03/17/2021 3:39:11 PM

ਗੜ੍ਹਦੀਵਾਲਾ (ਜਤਿੰਦਰ)- ਅੱਜ ਮਾਨਗੜ੍ਹ ਟੋਲ ਪਲਾਜ਼ਾ 'ਤੇ ਕਿਸਾਨਾਂ ਵੱਲੋਂ ਗੰਨਾ ਸੰਘਰਸ਼ ਕਮੇਟੀ ਰੰਧਾਵਾ (ਦਸੂਹਾ) ਦੇ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਦਿੱਤੇ ਜਾ ਰਹੇ ਧਰਨੇ ਦੇ 161ਵੇਂ ਦਿਨ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।  ਇਸ ਮੌਕੇ ਸੁਖਦੇਵ ਸਿੰਘ, ਅਵਤਾਰ ਸਿੰਘ ਮਾਨਗੜ੍ਹ, ਹਰਵਿੰਦਰ ਸਿੰਘ, ਮਨਦੀਪ ਸਿੰਘ ਭਾਨਾ, ਮੋਹਨ ਸਿੰਘ ਮੱਲ੍ਹੀ, ਫਕੀਰ ਸਿੰਘ ਸਹੋਤਾ ਆਦਿ ਸਮੇਤ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਦਿੱਲੀ ਵਿਖੇ ਸੰਘਰਸ਼ 'ਤੇ ਬੈਠੇ ਕਿਸਾਨਾਂ ਦਾ ਭੋਰਾ ਵੀ ਖਿਆਲ ਨਹੀਂ।

ਇਹ ਵੀ ਪੜ੍ਹੋ :  ਨਵਜੋਤ ਕੌਰ ਸਿੱਧੂ ਨੂੰ ਆਲ ਇੰਡੀਆ ਜਾਟ ਮਹਾਂਸਭਾ ਪੰਜਾਬ ਨੇ ਸੌਂਪੀ ਵੱਡੀ ਜ਼ਿੰਮੇਵਾਰੀ

ਹੁਣ ਤੱਕ ਅਨੇਕਾਂ ਕਿਸਾਨ ਦਿੱਲੀ ਵਿਖੇ ਹੱਕਾਂ ਦੀ ਰਾਖੀ ਲਈ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਕੇਂਦਰ ਸਰਕਾਰ ਚਾਹੁੰਦੀ ਹੈ ਕਿ ਕਿਸਾਨ ਵਾਪਸ ਮੁੜ ਜਾਣ, ਪਰ ਕਿਸਾਨ ਵਾਪਸ ਤੱਦ ਹੀ ਪਰਤਣਗੇ ਜਦੋਂ ਕੇਂਦਰ ਸਰਕਾਰ ਖੇਤੀ ਵਿਰੋਧੀ ਬਣਾਏ ਕਾਲੇ ਕਾਨੂੰਨ ਰੱਦ ਕਰੇਗੀ। ਨਹੀਂ ਤਾਂ ਕਿਸਾਨ ਜਿਉਂ ਦੇ ਤਿਉਂ ਹੀ ਦਿੱਲੀ ਵਿਖੇ ਆਪਣਾ ਸੰਘਰਸ਼ ਜਾਰੀ ਰੱਖਣਗੇ। 

ਇਹ ਵੀ ਪੜ੍ਹੋ :  ਕੋਰੋਨਾ ਨੂੰ ਲੈ ਕੇ ਜਲੰਧਰ ਦੇ ਡੀ. ਸੀ. ਦੀ ਸਖ਼ਤੀ, ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਲਈ ਦਿੱਤੇ ਇਹ ਹੁਕਮ

ਕਿਸਾਨਾਂ ਨੇ ਕਿਹਾ ਹੁਣ ਅੰਦੋਲਨ ਜਿੰਨਾ ਮਰਜ਼ੀ ਲੰਮਾ ਹੋ ਜਾਵੇ, ਸਾਨੂੰ ਕੋਈ ਪ੍ਰਵਾਹ ਨਹੀਂ। ਉਨ੍ਹਾਂ ਕਿਹਾ ਕਿ ਅੰਦੋਲਨ ਜਿਨ੍ਹਾਂ ਅੱਗੇ ਤੱਕ ਵਧੇਗਾ, ਕੇਂਦਰ ਸਰਕਾਰ ਖ਼ਿਲਾਫ਼ ਲੋਕਾਂ ਦਾ ਰੋਹ ਹੋਰ ਵਧਦਾ ਜਾਵੇਗਾ। ਇਸ ਲਈ ਕੇਂਦਰ ਸਰਕਾਰ ਜੇਕਰ ਦੇਸ਼ ਦਾ ਭਲਾ ਚਾਹੁੰਦੀ ਹੈ, ਤਾਂ ਜਲਦ ਤੋਂ ਜਲਦ ਕਾਲੇ ਕਾਨੂੰਨ ਰੱਦ ਕਰੇ।ਇਸ ਮੌਕੇ ਜਰਨੈਲ ਸਿੰਘ, ਜਥੇਦਾਰ ਹਰਪਾਲ ਸਿੰਘ, ਦਾਰਾ ਸਿੰਘ, ਨੰਬਰਦਾਰ ਸੁਖਵੀਰ ਸਿੰਘ ਭਾਨਾ, ਰਣਜੀਤ ਸਿੰਘ, ਸੁਖਵਿੰਦਰ ਸਿੰਘ, ਹਰਜਿੰਦਰ ਸਿੰਘ, ਲਖਵੀਰ ਸਿੰਘ, ਰਮਾਕਾਤ, ਸੇਵਾ ਸਿੰਘ, ਮਾਸਟਰ ਸਵਰਨ ਸਿੰਘ, ਸੁਰਿੰਦਰ ਸਿੰਘ,ਕੁਲਦੀਪ ਸਿੰਘ, ਜਸਵੰਤ ਸਿੰਘ, ਪੰਜਾਬ ਸਿੰਘ,ਹਰਭਜਨ ਸਿੰਘ,ਮਹਿੰਦਰ ਸਿੰਘ, ਗੁਰਵਿੰਦਰ ਕੌਰ, ਅਮਨਦੀਪ ਕੌਰ, ਪ੍ਰੀਆ ਠਾਕੁਰ, ਸ਼ਿਬਾਨੀ, ਅਮਨਪ੍ਰੀਤ ਕੌਰ, ਰਾਜਵਿੰਦਰ ਕੌਰ ਆਦਿ ਸਮੇਤ ਭਾਰੀ ਗਿਣਤੀ ਵਿੱਚ ਕਿਸਾਨ ਹਾਜ਼ਿਰ ਸਨ।

ਇਹ ਵੀ ਪੜ੍ਹੋ :  PSEB ਦਾ ਵੱਡਾ ਫ਼ੈਸਲਾ: ਪੰਜਾਬ ਦੀਆਂ ਬੋਰਡ ਪ੍ਰੀਖਿਆਵਾਂ ਇਕ ਮਹੀਨੇ ਲਈ ਕੀਤੀਆਂ ਮੁਲਤਵੀ

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News