ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼, 3 ਗ੍ਰਿਫ਼ਤਾਰ

12/10/2023 10:38:05 AM

ਜਲੰਧਰ (ਮਹੇਸ਼)–ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਫਤਿਹਪੁਰ (ਪ੍ਰਤਾਪਪੁਰਾ) ਚੌਂਕੀ ਦੀ ਪੁਲਸ ਨੇ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੇ ਕਬਜ਼ੇ ਵਿਚੋਂ ਲੈਂਟਰ ਪਾਉਣ ਵਾਲੀਆਂ ਲੋਹੇ ਦੀਆਂ 8 ਪਲੇਟਾਂ ਅਤੇ ਇਕ ਆਲਟੋ ਕਾਰ ਤੋਂ ਇਲਾਵਾ ਚੋਰੀ ਦਾ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ।

ਉਕਤ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐੱਸ. ਐੱਚ. ਓ. ਭਰਤ ਮਸੀਹ ਲੱਧੜ ਨੇ ਦੱਸਿਆ ਕਿ ਫਤਿਹਪੁਰ (ਪ੍ਰਤਾਪਪੁਰਾ) ਪੁਲਸ ਚੌਂਕੀ ਦੇ ਇੰਚਾਰਜ ਵਿਕਟਰ ਮਸੀਹ ਦੀ ਅਗਵਾਈ ਵਿਚ ਏ. ਐੱਸ. ਆਈ. ਵਿਪਨ ਕੁਮਾਰ ਵੱਲੋਂ ਫੜੇ ਗਏ ਮੁਲਜ਼ਮਾਂ ਦੀ ਪਛਾਣ ਪਰਮੀਤ ਸਿੰਘ ਉਰਫ਼ ਰੇਕਮ ਪੁੱਤਰ ਹਰਪ੍ਰੀਤ ਸਿੰਘ, ਸੁਧਾਂਸ਼ੂ ਪੁੱਤਰ ਰਾਕੇਸ਼ ਸੋਬਤੀ ਅਤੇ ਗਗਨ ਮਿੱਤਲ ਗੋਗੀ ਪੁੱਤਰ ਨਰੇਸ਼ ਮਿੱਤਲ ਨਿਵਾਸੀ 28-ਏ ਮੁਹੱਲਾ ਸ਼ੰਕਰ ਗਾਰਡਨ ਨਜ਼ਦੀਕ ਮਾਡਲ ਟਾਊਨ, ਥਾਣਾ ਨੰਬਰ 6 ਜਲੰਧਰ ਵਜੋਂ ਹੋਈ ਹੈ। 

ਇਹ ਵੀ ਪੜ੍ਹੋ : ਜਲੰਧਰ: ਸਪਾ ਸੈਂਟਰ ਦੇ ਮਾਲਕ ਤੋਂ ਰਿਸ਼ਵਤ ਲੈਣ ਵਾਲਾ SHO ਰਾਜੇਸ਼ ਅਰੋੜਾ ਸਸਪੈਂਡ, ਹੈਰਾਨ ਕਰਦੇ ਹੋਏ ਖ਼ੁਲਾਸੇ

ਉਨ੍ਹਾਂ ਖ਼ਿਲਾਫ਼ 114 ਮੁਹੱਲਾ ਨਿਊ ਗਣੇਸ਼ ਨਗਰ ਰਾਮਾ ਮੰਡੀ ਜਲੰਧਰ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਦੇ ਬਿਆਨਾਂ ’ਤੇ ਥਾਣਾ ਸਦਰ ਜਮਸ਼ੇਰ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਇੰਸ. ਭਰਤ ਮਸੀਹ ਲੱਧੜ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਕਿ ਚੋਰੀ ਦੀਆਂ ਹੋਰ ਵਾਰਦਾਤਾਂ ਸਬੰਧੀ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਸਕੇ। ਇਸ ਗਿਰੋਹ ਦੇ ਫੜੇ ਜਾਣ ਨਾਲ ਇਲਾਕੇ ਦੇ ਲੋਕਾਂ ਨੂੰ ਰਾਹਤ ਮਹਿਸੂਸ ਕੀਤੀ ਹੈ।

ਇਹ ਵੀ ਪੜ੍ਹੋ : ਪਟਿਆਲਾ ਤੋਂ ਰੂਹ ਕੰਬਾਊ ਖ਼ਬਰ: 17 ਸਾਲਾ ਪੁੱਤ ਦੀ ਹੋਈ ਮੌਤ, ਪੈਸੇ ਨਾ ਹੋਣ ਕਾਰਨ ਘਰ 'ਚ ਦੱਬੀ ਲਾਸ਼

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


shivani attri

Content Editor

Related News