3 ਕਾਰਾਂ ਤੇ ਐਕਟਿਵਾ ’ਚੋਂ 55 ਪੇਟੀਆਂ ਸ਼ਰਾਬ ਬਰਾਮਦ, 4 ਗ੍ਰਿਫ਼ਤਾਰ

12/13/2018 2:14:02 AM

 ਹੁਸ਼ਿਆਰਪੁਰ,  (ਅਸ਼ਵਨੀ)-  ਐੱਸ. ਐੱਸ. ਪੀ. ਜੇ. ਏਲੀਚੇਲਿਅਨ ਦੇ ਨਿਰਦੇਸ਼ਾਂ ਅਨੁਸਾਰ ਜ਼ਿਲਾ ਪੁਲਸ ਨੇ ਸਮਾਜ ਵਿਰੋਧੀ ਅਨਸਰਾਂ ਅਤੇ ਸ਼ਰਾਬ ਸਮੱਗਲਰਾਂ ਖਿਲਾਫ਼ ਛੇਡ਼ੀ ਮੁਹਿੰਮ ਤਹਿਤ ਹੋਰ ਗ੍ਰਿਫ਼ਤਾਰੀਆਂ ਕੀਤੀਆਂ ਹਨ। ਥਾਣਾ ਮਾਡਲ ਟਾਊਨ ਦੇ ਇੰਚਾਰਜ ਇੰਸਪੈਕਟਰ ਭਰਤ ਮਸੀਹ ਨੇ ਦੱਸਿਆ ਕਿ ਏ. ਐੱਸ. ਆਈ. ਰਛਪਾਲ ਸਿੰਘ ਦੀ ਅਗਵਾਈ ’ਚ ਜੱਸਾ ਸਿੰਘ  ਰਾਮਗਡ਼੍ਹੀਆ ਚੌਕ ’ਚ ਚੈਕਿੰਗ ਦੌਰਾਨ ਇਕ ਕਾਰ ਨੰ. ਪੀ ਬੀ 07-ਏ ਜ਼ੈੱਡ-1395 ਦੀ ਤਲਾਸ਼ੀ ਦੌਰਾਨ 25 ਪੇਟੀਆਂ ਸ਼ਰਾਬ ਬ੍ਰਾਂਡ ਨੈਨਾ ਵ੍ਹਿਸਕੀ ਬਰਾਮਦ ਕੀਤੀ ਗਈ। ਪੁਲਸ ਨੇ ਕਾਰ ਚਾਲਕ ਪ੍ਰਭਜੋਤ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਗੋਬਿੰਦ ਨਗਰ ਨਜ਼ਦੀਕ ਫਤਿਹਪੁਰ ਚੁੰਗੀ ਖਿਲਾਫ਼ ਆਬਕਾਰੀ ਐਕਟ ਦੀ ਧਾਰਾ 61-1-14 ਤਹਿਤ ਕੇਸ ਦਰਜ ਕਰ ਲਿਆ ਹੈ। ਪੁੱਛਗਿੱਛ ਦੌਰਾਨ ਪ੍ਰਭਜੋਤ ਨੇ ਦੱਸਿਆ ਕਿ ਉਸ ਦੇ ਘਰ ’ਚ 15 ਪੇਟੀਆਂ ਸ਼ਰਾਬ ਹੋਰ ਪਈ ਹੈ। ਪੁਲਸ ਨੇ ਉਸ ਦੇ ਘਰ ਵਿਚ ਛਾਪਾ ਮਾਰ ਕੇ ਉਹ ਸ਼ਰਾਬ ਵੀ ਬਰਾਮਦ ਕਰ ਲਈ। 
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਨਲੋਈਆਂ ਚੌਕ ’ਚ ਵਾਹਨਾਂ ਦੀ ਚੈਕਿੰਗ ਦੌਰਾਨ ਇਕ ਹੋਰ ਕਾਰ ਨੰ. ਪੀ ਬੀ 07-ਏ ਐੱਨ-6373 ਦੀ ਤਲਾਸ਼ੀ ਲੈਣ ’ਤੇ ਉਸ ਵਿਚੋਂ ਇਕ ਪੇਟੀ ਸ਼ਰਾਬ ਬਰਾਮਦ ਹੋਈ। ਪੁਲਸ ਨੇ ਕਾਰ ਚਾਲਕ ਗਿਰੀਸ਼ ਕੁਮਾਰ ਪੁੱਤਰ ਅਨਿਲ ਕੁਮਾਰ ਵਾਸੀ ਦੇਵ ਨਗਰ ਹੁਸ਼ਿਆਰਪੁਰ ਖਿਲਾਫ਼ ਆਬਕਾਰੀ ਐਕਟ ਤਹਿਤ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇੰਸਪੈਕਟਰ ਭਰਤ ਮਸੀਹ  ਨੇ ਦੱਸਿਆ ਕਿ ਮਾਡਲ ਟਾਊਨ ’ਚ ਇਕ ਪ੍ਰਾਈਵੇਟ ਸਕੂਲ ਨੇੜੇ ਸਡ਼ਕ ’ਤੇ  ਐਕਟਿਵਾ ਨੰ. ਪੀ ਬੀ 07-ਬੀ ਕਿਊ-1999 ਦੀ ਚੈਕਿੰਗ ਦੌਰਾਨ ਪੁਲਸ ਨੇ 4 ਪੇਟੀਆਂ ਸ਼ਰਾਬ ਬਰਾਮਦ ਕੀਤੀ ਹੈ। ਇਸ ਸਬੰਧੀ  ਪੁਲਸ ਨੇ ਸੰਦੀਪ ਕੁਮਾਰ ਪੁੱਤਰ ਸੁਭਾਸ਼ ਚੰਦਰ ਵਾਸੀ ਮੁਹੱਲਾ ਟਿੱਬਾ ਸਾਹਿਬ ਹਾਲ ਵਾਸੀ ਗਲੀ ਨੰ. 1 ਸੁਖੀਆਬਾਦ ਨੂੰ ਵੀ ਆਬਕਾਰੀ ਐਕਟ ਦੀ ਧਾਰਾ 61-1-14 ਤਹਿਤ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਦੋਸ਼ੀਆਂ ਕੋਲੋਂ ਹੋਰ ਪੁੱਛਗਿੱਛ ਕਰ ਰਹੀ ਹੈ। 


Related News