ਚੋਰਾਂ ਨੇ ਬੱਚੀ ਨੂੰ ਬੰਦੀ ਬਣਾ ਕੇ ਨਕਦੀ ਅਤੇ ਗਹਿਣੇ ਲੁੱਟੇ

Tuesday, Feb 18, 2020 - 12:04 AM (IST)

ਚੋਰਾਂ ਨੇ ਬੱਚੀ ਨੂੰ ਬੰਦੀ ਬਣਾ ਕੇ ਨਕਦੀ ਅਤੇ ਗਹਿਣੇ ਲੁੱਟੇ

ਨੰਗਲ,(ਗੁਰਭਾਗ)- ਪਿੰਡ ਦਡ਼ੋਲੀ ਉਪਰਲੀ ’ਚ 2 ਨਕਾਬਪੋਸ਼ ਲੁਟੇਰਿਆਂ ਨੇ ਬੱਚੀ ਨੂੰ ਬੰਦੀ ਬਣਾ ਕੇ ਨਕਦੀ ਸਮੇਤ ਗਹਿਣੇ ਚੋਰੀ ਕਰ ਲਏ ਅਤੇ ਸਕੂਲ ਤੋਂ ਆਈ ਬੱਚੀ ਨੂੰ ਜ਼ਖਮੀ ਕਰ ਦਿੱਤਾ। ਨੰਗਲ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਸਥਾਨ ਤੋਂ ਜਾਣਕਾਰੀ ਲਈ ਅਤੇ ਲਡ਼ਕੀ ਦੇ ਬਿਆਨਾਂ ’ਤੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਖਮੀ ਲਡ਼ਕੀ ਨੂੰ ਇਲਾਜ ਲਈ ਭਨੁਪਲੀ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਪਿੰਡ ਦਡ਼ੋਲੀ ਉਪਰਲੀ ਵਾਸੀ ਸਤਨਾਮ ਸਿੰਘ ਸੇਵਾ ਮੁਕਤ ਸੂਬੇਦਾਰ ਆਪਣੇ ਪਰਿਵਾਰ ਸਮੇਤ ਮਾਹਿਲਪੁਰ ’ਚ ਇਕ ਵਿਆਹ ਸਮਾਗਮ ’ਚ ਗਿਆ ਸੀ। ਉਸ ਦੀ ਪੁੱਤਰੀ ਸਿਮਰਨਪ੍ਰੀਤ ਕੌਰ 13 ਸਾਲ ਸਕੂਲ ’ਚ ਪੇਪਰ ਦੇਣ ਤੋਂ ਬਾਅਦ ਕਰੀਬ 3 ਵਜੇ ਘਰ ਆਈ ਤਾਂ ਘਰ ਦੇ ਦਰਵਾਜ਼ੇ ਖੁੱਲ੍ਹੇ ਸਨ। ਉਸ ਨੇ ਸੋਚਿਆ ਕਿ ਘਰਦੇ ਵਿਆਹ ਤੋਂ ਸ਼ਾਇਦ ਛੇਤੀ ਮੁਡ਼ ਆਏ ਪਰ ਦਰਵਾਜ਼ੇ ਚੋਰਾਂ ਨੇ ਖੋਲ੍ਹੇ ਹੋਏ ਸਨ। ਘਰ ’ਚ ਦਾਖਲ ਹੁੰਦਿਆਂ ਹੀ ਪਹਿਲਾਂ ਚੋਰਾਂ ਨੇ ਬੱਚੀ ਨੂੰ ਜ਼ਖਮੀ ਕਰ ਦਿੱਤਾ ਤੇ ਅੰਦਰ ਹੀ ਬੰਨ੍ਹ ਦਿੱਤਾ। ਘਰ ’ਚੋਂ ਨਕਦੀ ਸਮੇਤ ਕੀਮਤੀ ਗਹਿਣੇ ਲੈ ਕੇ ਫਰਾਰ ਹੋ ਗਏ। ਜਾਂਦੇ ਹੋਏ ਘਰ ਦਾ ਮੋਬਾਇਲ ਲਡ਼ਕੀ ਕੋਲ ਛੱਡ ਗਏ। ਬੱਚੀ ਨੇ ਹੌਸਲਾ ਕਰ ਕੇ ਮੋਬਾਇਲ ਰਾਹੀਂ ਆਪਣੇ ਨਜ਼ਦੀਕੀਆਂ ਨੂੰ ਦੱਸਿਆ। ਜਿਨ੍ਹਾਂ ਨੇ ਬੰਨ੍ਹੀ ਹੋਈ ਲਡ਼ਕੀ ਨੂੰ ਖੋਲ੍ਹ ਕੇ ਮੁੱਢਲੀ ਸਹਾਇਤਾ ਲਈ ਹਸਪਤਾਲ ’ਚ ਦਾਖਲ ਕਰਵਾਇਆ ਅਤੇ ਪਰਿਵਾਰ ਨੂੰ ਜਾਣਕਾਰੀ ਦਿੱਤੀ। ਨੰਗਲ ਪੁਲਸ ਦੇ ਐੱਸ. ਐੱਚ. ਓ. ਪਵਨ ਕੁਮਾਰ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਲਡ਼ਕੀ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੱਚੀ ਦੀ ਹਾਲਤ ਅਜੇ ਸਥਿਰ ਹੈ। ਇਸ ਵਾਰਦਾਤ ਕਾਰਣ ਇਲਾਕੇ ’ਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਘਰ ਦੇ ਮੁਖੀ ਸਤਨਾਮ ਸਿੰਘ ਅਨੁਸਾਰ ਕਰੀਬ 3-4 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ।


author

Bharat Thapa

Content Editor

Related News