ਡੀ. ਏ. ਵੀ. ਕਾਲਜ ਨੇੜੇ ਮਸ਼ਹੂਰ ਕੁਲਚੇ ਵਾਲੇ ਦੇ ਛੋਲਿਆਂ ’ਚੋਂ ਨਿਕਲਿਆ ਕਾਕਰੋਚ, ਪਿਆ ਬਖੇੜਾ

Tuesday, Jul 04, 2023 - 02:02 PM (IST)

ਜਲੰਧਰ (ਜ. ਬ.) : ਡੀ. ਏ. ਵੀ. ਕਾਲਜ ਨੇੜੇ ਸਥਿਤ ਇਕ ਮਸ਼ਹੂਰ ਕੁਲਚੇ-ਛੋਲਿਆਂ ਦੀ ਰੇਹੜੀ ਲਾਉਣ ਵਾਲੇ ਕੋਲ ਜੰਮ ਕੇ ਹੰਗਾਮਾ ਹੋਇਆ। ਕੁਲਚੇ ਛੋਲੇ ਖਾਣ ਆਏ ਲਾਅ ਦੇ ਸਟੂਡੈਂਟ ਨੇ ਦੋਸ਼ ਲਾਏ ਕਿ ਜਦੋਂ ਉਸਨੇ ਇਕ ਪਲੇਟ ਕੁਲਚਿਆਂ ਦੀ ਮੰਗਵਾਈ ਤਾਂ ਉਸ ਦੇ ਛੋਲਿਆਂ ’ਚੋਂ ਕਾਕਰੋਚ ਨਿਕਲਿਆ। ਜਦੋਂ ਉਸਨੇ ਰੇਹੜੀ ਵਾਲੇ ਨੂੰ ਦੱਸਿਆ ਤਾਂ ਉਹ ਪਹਿਲਾਂ ਉਹ ਮੁਆਫੀਆਂ ਮੰਗਣ ਲੱਗਾ ਪਰ ਉਸ ਤੋਂ ਬਾਅਦ ਉਸਦੇ ਸਮਰਥਕ ਇਕੱਠੇ ਹੋਏ ਤਾਂ ਉਸ ਨਾਲ ਕੁੱਟਮਾਰ ਕੀਤੀ ਗਈ ਅਤੇ ਕੱਪੜੇ ਤੱਕ ਪਾੜ ਦਿੱਤੇ ਗਏ। ਜਾਣਕਾਰੀ ਦਿੰਦਿਆਂ ਦਿਵਿਅਮ ਖੰਨਾ ਨਿਵਾਸੀ ਆਦਰਸ਼ ਨਗਰ ਨੇ ਦੱਸਿਆ ਕਿ ਉਹ ਲੁਧਿਆਣਾ ਤੋਂ ਲਾਅ ਦੀ ਪੜ੍ਹਾਈ ਕਰ ਰਿਹਾ ਹੈ। ਉਹ ਸੋਮਵਾਰ ਨੂੰ ਡੀ. ਏ. ਵੀ. ਕਾਲਜ ਨੇੜੇ ਸਥਿਤ ਮਸ਼ਹੂਰ ਕੁਲਚੇ-ਛੋਲਿਆਂ ਦੀ ਰੇਹੜੀ ਵਾਉਣ ਵਾਲੇ ਕੁਲਚੇ-ਛੋਲੇ ਖਾਣ ਆਇਆ ਸੀ। ਜਦੋਂ ਉਹ ਕੁਲਚੇ-ਛੋਲੇ ਖਾਣ ਲੱਗਾ ਤਾਂ ਛੋਲਿਆਂ ਵਿਚ ਉਸ ਨੇ ਕਾਕਰੋਚ ਦੇਖਿਆ। ਪਹਿਲਾਂ ਤਾਂ ਉਸਨੇ ਕਾਕਰੋਚ ਵਾਲੇ ਛੋਲਿਆਂ ਦੀ ਵੀਡੀਓ ਬਣਾਈ ਅਤੇ ਫਿਰ ਰੇਹੜੀ ਵਾਲੇ ਨੂੰ ਦਿਖਾਇਆ। ਦਿਵਿਅਮ ਦਾ ਕਹਿਣਾ ਹੈ ਕਿ ਰੇਹੜੀ ਵਾਲਾ ਪਹਿਲਾਂ ਤਾਂ ਉਸ ਕੋਲੋਂ ਮੁਆਫੀ ਮੰਗ ਕੇ ਮਿੰਨਤਾਂ ਕਰਨ ਲੱਗਾ ਪਰ ਜਦੋਂ ਉਸ ਨੇ ਆਪਣੇ ਸਮਰਥਕ ਇਕੱਠੇ ਕੀਤੇ ਤਾਂ ਸ਼ਿਕਾਇਤ ਦੀ ਗੱਲ ਸੁਣ ਕੇ ਉਸਨੇ ਸਮਰਥਕਾਂ ਨਾਲ ਮਿਲ ਕੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ, ਜਿਸ ਦੌਰਾਨ ਉਸਦੇ ਕੱਪੜੇ ਵੀ ਪਾਟ ਗਏ।

ਇਹ ਵੀ ਪੜ੍ਹੋ : ਚੰਡੀਗੜ੍ਹ ’ਚ ਨਜ਼ਰਅੰਦਾਜ਼ ਕਰ ਦਿੱਤੇ ਜਾਣਗੇ ਵਾਰਡਬੰਦੀ ’ਤੇ ਆਏ ਵਧੇਰੇ ਇਤਰਾਜ਼

ਦਿਵਿਅਮ ਨੇ ਤੁਰੰਤ ਪੁਲਸ ਕੰਟਰੋਲ ਰੂਮ ’ਤੇ ਸੂਚਨਾ ਦਿੱਤੀ, ਜਿਸ ’ਤੇ ਪੀ. ਸੀ. ਆਰ. ਕਰਮਚਾਰੀ ਮੌਕੇ ’ਤੇ ਪਹੁੰਚ ਗਏ। ਦਿਵਿਅਮ ਨੇ ਕਿਹਾ ਕਿ ਉਸ ਵੱਲੋਂ ਸਿਹਤ ਵਿਭਾਗ ਨੂੰ ਵੀਡੀਓ ਅਤੇ ਹੋਰ ਸਬੂਤ ਦੇ ਦਿੱਤੇ ਗਏ ਹਨ ਅਤੇ ਇਸ ਸਬੰਧੀ ਉਹ ਲਿਖਤੀ ਰੂਪ ਵਿਚ ਪੁਲਸ ਅਤੇ ਸਿਹਤ ਵਿਭਾਗ ਨੂੰ ਸ਼ਿਕਾਇਤ ਦੇਵੇਗਾ ਤਾਂ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋਵੇ। ਦੂਜੇ ਪਾਸੇ ਰੇਹੜੀ ਵਾਲੇ ਦਾ ਕਹਿਣਾ ਹੈ ਕਿ ਨੌਜਵਾਨ ਨੇ ਖੁਦ ਹੀ ਕਾਕਰੋਚ ਛੋਲਿਆਂ ਵਿਚ ਪਾਇਆ ਹੋਵੇਗਾ ਕਿਉਂਕਿ ਉਨ੍ਹਾਂ ਵੱਲੋਂ ਤਾਂ ਸਫਾਈ ਦਾ ਖਾਸ ਤੌਰ ’ਤੇ ਧਿਆਨ ਰੱਖਿਆ ਜਾਂਦਾ ਹੈ। ਉਸਨੇ ਕਿਹਾ ਕਿ ਪਹਿਲਾਂ ਵੀ ਉਕਤ ਨੌਜਵਾਨ 2-3 ਵਾਰ ਉਨ੍ਹਾਂ ਕੋਲ ਆ ਚੁੱਕਾ ਹੈ।

ਇਹ ਵੀ ਪੜ੍ਹੋ : ਸਪੀਕਰ ਸੰਧਵਾਂ ਵੱਲੋਂ ਕਿਸਾਨਾਂ ਨੂੰ ਖ਼ਤਰਨਾਕ ਕੈਮੀਕਲ ‘ਪੈਰਾਕੁਆਟ’ ਨਾ ਵਰਤਣ ਦੀ ਅਪੀਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News