ਮੋਬਾਇਲਾਂ ਦੀ ਦੁਕਾਨ ’ਚ ਚੋਰੀ, 3 ਮੁਲਜ਼ਮ ਗ੍ਰਿਫਤਾਰ
Friday, Nov 17, 2023 - 06:29 PM (IST)
ਰੂਪਨਗਰ (ਵਿਜੇ)- ਦੁਕਾਨ ’ਚੋਂ ਮੋਬਾਇਲ ਫੋਨ ਅਤੇ ਹੋਰ ਸਾਮਾਨ ਚੋਰੀ ਕਰਨ ਦੇ ਦੋਸ਼ ’ਚ ਜ਼ਿਲ੍ਹੇ ਦੀ ਸ੍ਰੀ ਚਮਕੌਰ ਸਾਹਿਬ ਪੁਲਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ਿਕਾਇਤ ਕਰਤਾ ਕਰਮਪਾਲ ਸਿੰਘ ਪੁੱਤਰ ਕਸ਼ਮੀਰਾ ਸਿੰਘ ਨਿਵਾਸੀ ਸ੍ਰੀ ਚਮਕੌਰ ਸਾਹਿਬ, ਰੂਪਨਗਰ ਨੇ ਦੱਸਿਆ ਕਿ ਉਹ ਫੋਨ ਕੇਅਰ ਨਾਮ ’ਤੇ ਨਵੇਂ ਪੁਰਾਣੇ ਮੋਬਾਇਲ ਫੋਨ ਖ਼ਰੀਦਣ/ਵੇਚਣ ਅਤੇ ਉਨ੍ਹਾਂ ਦੀ ਮੁਰੰਮਤ ਕਰਨ ਦਾ ਕੰਮ ਸ੍ਰੀ ਚਮਕੌਰ ਸਾਹਿਬ ਵਿਖੇ ਕਰਦਾ ਹੈ। ਉਸ ਨੇ ਦੱਸਿਆ ਆਪਣੀ ਦੁਕਾਨ ਨੂੰ ਰੋਜ਼ਾਨਾ ਦੀ ਤਰ੍ਹਾਂ ਬੰਦ ਕਰਕੇ ਸ਼ਾਮ ਨੂੰ ਘਰ ਚਲਾ ਗਿਆ ਸੀ।
ਇਹ ਵੀ ਪੜ੍ਹੋ: ਜਲੰਧਰ ਤੋਂ ਵੱਡੀ ਖ਼ਬਰ: ਕੰਪਨੀ ਬਾਗ ਚੌਂਕ ਨੇੜੇ ਰਵੀ ਜਿਊਲਰਜ਼ 'ਚ ਦਿਨ-ਦਿਹਾੜੇ ਲੁੱਟ
ਜਦੋਂ ਉਹ ਸਵੇਰੇ ਦੁਕਾਨ ’ਤੇ ਆਇਆ ਅਤੇ ਦੁਕਾਨ ਦਾ ਸ਼ਟਰ ਖੋਲ ਕੇ ਵੇਖਿਆ ਤਾਂ ਦੁਕਾਨ ’ਚ ਪਿਆ ਸਾਮਾਨ ਖਿਲਰਿਆ ਪਿਆ ਸੀ ਅਤੇ ਦੁਕਾਨ ’ਚ ਨਵੇਂ ਪੁਰਾਣੇ ਮੋਬਾਇਲ ਫੋਨ, ਆਈਫੋਨ ਅਤੇ ਐਂਡਰਾਇਡ ਸਮਾਰਟ ਘੜੀਆਂ, ਪੁਰਾਣੇ ਖ਼ਰਾਬ ਹੋਏ ਮੋਬਾਇਲ ਫੋਨ ਜੋ ਮੁਰੰਮਤ ਕਰਨ ਲਈ ਆਏ ਹੋਏ ਸਨ ਗਾਇਬ ਸਨ। ਜਦੋਂ ਉਸ ਨੇ ਦੁਕਾਨ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਚੈੱਕ ਕੀਤਾ ਤਾਂ ਉਸ ’ਚ ਇਕ ਲੜਕਾ ਵਿਖਾਈ ਦਿੱਤਾ, ਜਿਸ ਨੂੰ ਉਹ ਜਾਣਦਾ ਹੈ ਅਤੇ ਉਸ ਨੂੰ ਸ਼ੱਕ ਹੈ ਉਸ ਦੇ ਸਮੇਤ ਇਹ ਤਿੰਨੋ ਮੁਲਜ਼ਮ ਦੁਕਾਨ ਦੇ ਬਾਹਰ ਗੇੜੇ ਮਾਰ ਰਹੇ ਸਨ ਅਤੇ ਉਸ ਨੂੰ ਯਕੀਨ ਹੈ ਕਿ ਤਿੰਨੋਂ ਮੁਲਜ਼ਮਾਂ ਨੇ ਉਸ ਦੀ ਦੁਕਾਨ ’ਚੋਂ ਚੋਰੀ ਕੀਤੀ।
ਪੁਲਸ ਨੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਕਮਲਜੀਤ ਸਿੰਘ, ਗਗਨਦੀਪ ਸਿੰਘ ਪੁੱਤਰਾਨ ਕੁਲਦੀਪ ਸਿੰਘ ਵਾਸੀ ਵਾਰਡ ਨੰ.9 ਸ੍ਰੀ ਚਮਕੌਰ ਸਾਹਿਬ, ਵਿਸ਼ਾਲਦੀਪ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਸਾਹਮਣੇ ਦਾਣਾ ਮੰਡੀ ਪੈਟਰੋਲ ਪੰਪ ਵਾਰਡ ਨੰ. 5 ਸ੍ਰੀ ਚਮਕੌਰ ਸਾਹਿਬ ਜ਼ਿਲ੍ਹਾ ਰੂਪਨਗਰ ਖ਼ਿਲਾਫ਼ ਪਰਚਾ ਦਰਜ ਕਰ ਲਿਆ ਅਤੇ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਇਹ ਵੀ ਪੜ੍ਹੋ: ਭਲਕੇ ਪੰਜਾਬ ਦੌਰੇ 'ਤੇ ਆਉਣਗੇ 'ਆਪ' ਸੁਪ੍ਰੀਮੋ ਕੇਜਰੀਵਾਲ, ਦੋਆਬਾ ਵਾਸੀਆਂ ਨੂੰ ਦੇਣਗੇ ਵੱਡਾ ਤੋਹਫ਼ਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711