ਬੇਟੇ ਨੇ ਹੀ ਫੜਵਾ ਦਿੱਤਾ ਸ਼ਰਾਬ ਵੇਚ ਰਿਹਾ ਪਿਤਾ
Sunday, May 21, 2023 - 03:36 PM (IST)

ਜਲੰਧਰ (ਜ. ਬ.)–ਨਾਗਰਾ ਰੋਡ ’ਤੇ ਬੇਟੇ ਨੇ ਹੀ ਆਪਣੇ ਪਿਤਾ ਨੂੰ ਨਾਜਾਇਜ਼ ਢੰਗ ਨਾਲ ਸ਼ਰਾਬ ਵੇਚਦੇ ਹੋਏ ਪੁਲਸ ਕੋਲ ਫੜਵਾ ਦਿੱਤਾ। ਮੌਕੇ ’ਤੇ ਪੁੱਜੀ ਪੀ. ਸੀ. ਆਰ. ਟੀਮ ਨੇ ਸ਼ਰਾਬ ਵੇਚ ਰਹੇ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਥਾਣਾ ਨੰਬਰ 1 ਵਿਚ ਲੈ ਗਈ।
ਜਾਣਕਾਰੀ ਦਿੰਦਿਆਂ ਚਿੰਟੂ ਨਿਵਾਸੀ ਨਾਗਰਾ ਰੋਡ ਨੇ ਦੱਸਿਆ ਕਿ ਉਸ ਦਾ ਪਿਤਾ ਕਾਫ਼ੀ ਸਮੇਂ ਤੋਂ ਨਾਜਾਇਜ਼ ਢੰਗ ਨਾਲ ਸ਼ਰਾਬ ਵੇਚਦਾ ਹੈ, ਜਿਹੜਾ ਆਪਣੇ ਹੀ ਘਰ ਵਿਚ ਖ਼ੁਦ ਦੇ ਕਰਿੰਦਿਆਂ ਨੂੰ ਵੀ ਆਉਣ-ਜਾਣ ਦਿੰਦਾ ਹੈ। ਉਸ ਨੇ ਕਿਹਾ ਕਿ ਘਰ ਵਿਚ ਪਤਨੀ ਹੋਣ ਕਾਰਨ ਸ਼ਰਾਬੀ ਲੋਕਾਂ ਦਾ ਘਰ ਵਿਚ ਆਉਣ ਦਾ ਵਿਰੋਧ ਕਰਨ ’ਤੇ ਵੀ ਉਸ ਦਾ ਪਿਤਾ ਨਹੀਂ ਮੰਨਿਆ, ਜਿਸ ਕਾਰਨ ਜਿਉਂ ਹੀ ਉਸ ਨੇ ਘਰ ਵਿਚ ਸ਼ਰਾਬ ਡੰਪ ਕਰਵਾਈ ਤਾਂ ਉਸ ਨੇ ਪੁਲਸ ਨੂੰ ਸੂਚਨਾ ਦੇ ਦਿੱਤੀ। ਮੌਕੇ ਤੋਂ ਪੁਲਸ ਨੇ ਇਕ ਪੇਟੀ ਸ਼ਰਾਬ ਬਰਾਮਦ ਕੀਤੀ ਹੈ। ਦੇਰ ਰਾਤ ਤੱਕ ਪੁਲਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਸੀ।