ਮਲਸੀਆਂ ਪੁਲਸ ਵਲੋਂ ਭਗੌਡ਼ਾ ਕਾਬੂ

01/16/2019 7:12:25 AM

 ਮਲਸੀਆਂ,   (ਤ੍ਰੇਹਨ, ਮਰਵਾਹਾ)-  ਸਥਾਨਕ ਪੁਲਸ ਨੇ ਅੱਜ ਇਕ ਭਗੌਡ਼ੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧ ’ਚ ਸਥਾਨਕ ਪੁਲਸ ਚੌਕੀ ਦੇ ਮੁਖੀ ਸਨਜੀਵਨ ਸਿੰਘ ਨੇ ਦੱਸਿਆ ਕਿ ਪੁਲਸ ਚੌਕੀ ਮਲਸੀਆਂ ਨੇ ਅੱਡਾ ਰੂਪੇਵਾਲੀ ਵਿਖੇ ਨਾਕਾ ਲਾਇਆ ਹੋਇਆ ਸੀ। ਉਨ੍ਹਾਂ ਨੂੰ ਸੂਚਨਾ ਮਿਲੀ ਕਿ ਕੀਮਤੀ ਲਾਲ ਪੁੱਤਰ ਸੋਮ ਨਾਥ ਵਾਸੀ ਪਿੰਡ ਕੁਲਾਰ, ਜਿਸ ਨੂੰ ਕੋਰਟ ਵਲੋਂ 12 ਨਵੰਬਰ  2018 ਨੂੰ ਭਗੌਡ਼ਾ ਕਰਾਰ ਦਿੱਤਾ ਗਿਆ ਸੀ, ਉਹ ਨਵੋਦਿਆ ਸਕੂਲ ਨੇੜੇ ਤਲਵੰਡੀ ਮਾਧੋ ਵਿਖੇ ਖਡ਼੍ਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਸਮੇਤ ਏ. ਐੱਸ. ਆਈ. ਜਗਤਾਰ ਸਿੰਘ, ਹੌਲਦਾਰ ਰਣਜੀਤ ਸਿੰਘ ਤੇ ਹਰਜਿੰਦਰ ਸਿੰਘ ਨੇ ਯੋਜਨਾਬੱਧ ਤਰੀਕੇ ਨਾਲ ਤੁਰੰਤ ਕਾਰਵਾਈ ਕਰਦਿਆਂ ਭਗੌਡ਼ੇ ਦੋਸ਼ੀ ਕੀਮਤੀ ਲਾਲ ਨੂੰ ਨਵੋਦਿਆ ਸਕੂਲ  ਨੇੜਿਓਂ ਕਾਬੂ ਕੀਤਾ। 
ਉਨ੍ਹਾਂ ਹੋਰ ਦੱਸਿਆ ਕਿ ਕੀਮਤੀ ਲਾਲ ਕੋਲੋਂ 2015 ’ਚ 120 ਗ੍ਰਾਮ ਨਸ਼ੇ ਵਾਲਾ ਪਦਾਰਥ ਫਡ਼ਿਆ ਗਿਆ ਸੀ ਅਤੇ ਉਸ ਖਿਲਾਫ ਐੱਨ. ਡੀ. ਪੀ. ਐੱਸ. ਦੀਆਂ ਧਾਰਾਵਾਂ 22-61-85 ਅਧੀਨ ਕੇਸ ਦਰਜ ਕੀਤਾ ਗਿਆ ਸੀ। ਦੋਸ਼ੀ 12 ਨਵੰਬਰ 2018 ਨੂੰ ਮਾਣਯੋਗ ਅਦਾਲਤ ਤੋਂ ਭਗੌਡ਼ਾ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਮਾਣਯੋਗ ਅਦਾਲਤ ’ਚ ਪੇਸ਼ ਕਰਨ ’ਤੇ ਦੋਸ਼ੀ ਨੂੰ 14 ਦਿਨਾਂ ਲਈ ਜੇਲ ਭੇਜ ਦਿੱਤਾ ਗਿਆ ਹੈ।
 


Related News