ਮੈਡੀਕਲ ਸਟੋਰ ਦੇ ਮਾਲਕ ਨੂੰ 22,400 ਕੈਪਸੂਲਾਂ ਸਣੇ ਕੀਤਾ ਗ੍ਰਿਫ਼ਤਾਰ

Wednesday, Sep 18, 2024 - 05:29 PM (IST)

ਮੈਡੀਕਲ ਸਟੋਰ ਦੇ ਮਾਲਕ ਨੂੰ 22,400 ਕੈਪਸੂਲਾਂ ਸਣੇ ਕੀਤਾ ਗ੍ਰਿਫ਼ਤਾਰ

ਨਵਾਂਸ਼ਹਿਰ (ਤ੍ਰਿਪਾਠੀ) - ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ 22,400 ਪਾਬੰਦੀਸ਼ੁਦਾ ਕੈਪਸੂਲਾਂ ਸਮੇਤ ਸਟੋਰ ਮਾਲਕ ਨੂੰ ਗ੍ਰਿਫ਼ਤਾਰ ਕੀਤਾ ਹੈ। ਪ੍ਰੈੱਸ ਕਾਨਫ਼ਰੰਸ ਵਿਚ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਰਾਜਕੁਮਾਰ ਨੇ ਦੱਸਿਾ ਕਿ ਐੱਸ. ਐੱਚ. ਓ. ਸਿਟੀ ਮਹਿੰਦਰ ਸਿੰਘ ਦੀ ਪੁਲਸ ਪਾਰਟੀ ਨੇ ਮੰਗਲਵਾਰ ਸ਼ਾਮ ਨੂੰ ਥਾਣਾ ਸਿਟੀ ਦੇ ਨੇੜੇ ਇਸ ਸ਼ੱਕੀ ਨੌਜਵਾਨ ਨੂੰ ਕਾਬੂ ਕੀਤਾ ਸੀ, ਜਿਸ ਤੋਂ ਪਾਬੰਦੀਸ਼ੁਦਾ 2 ਪੱਤੇ (20 ਕੈਪਸੂਲ) ਕੈਪਸੂਲ ਮਿਲੇ ਹਨ। ਕਾਬੂ ਨੌਜਵਾਨ ਨੇ ਪੁਲਸ ਨੂੰ ਜਾਣਕਾਰੀ ਦਿੱਤੀ ਸੀ ਕਿ ਨਵਾਂਸ਼ਹਿਰ ਦੇ ਪੁਰਾਣੀ ਦਾਣਾ ਮੰਡੀ ਵਿਖੇ ਸਥਿਤ ਮੈਡੀਕਲ ਸਟੋਰ, ਜਿਸ ਦਾ ਮਾਲਕ ਪੰਕਜ ਜੈਨ ਪੁੱਤਰ ਅਨਿਲ ਜੈਨ ਹੈ, ਕੋਲ ਬਤੌਰ ਸੇਲਜ਼ਮੈਨ ਕੰਮ ਕਰਦਾ ਹੈ ਅਤੇ ਉਸ ਦੇ ਕਹਿਣ ’ਤੇ ਉਕਤ ਕੈਪਸੂਲ ਉਸ ਵੱਲੋਂ ਦੱਸੇ ਗਏ ਕਿਸੇ ਨੌਜਵਾਨ ਨੂੰ ਦੇਣ ਜਾ ਰਿਹਾ ਹੈ।

ਡੀ. ਐੱਸ. ਪੀ. ਨੇ ਦੱਸਿਆ ਕਿ ਨੌਜਵਾਨ ਨੇ ਪੁਲਸ ਜਾਂਚ ਵਿਚ ਦੱਸਿਆ ਹੈ ਕਿ ਉਕਤ ਮੈਡੀਕਲ ਸਟੋਰ ’ਤੇ ਅਜਿਹੇ ਪਾਬੰਦੀਸ਼ੁਦਾਂ ਕੈਪਸੂਲਾਂ ਦੀਆਂ ਪੇਟੀਆਂ ਪਈਆਂ ਹਨ। ਉਨ੍ਹਾਂ ਦੱਸਿਆ ਕਿ ਡਰੱਗ ਕੰਟਰੋਲ ਅਧਿਕਾਰੀ ਦੀ ਹਾਜ਼ਰੀ ਵਿਚ ਉਕਤ ਮੈਡੀਕਲ ਸਟੋਰ ’ਤੇ ਪੁਲਸ ਨੇ ਰੇਡ ਕਰਕੇ ਕੈਪਸੂਲਾਂ ਦੇ 2240 ਪੱਤੇ ਜਿਸ ’ਚੋਂ 22,400 ਕੈਪਸੂਲ ਸਨ, ਦੇ ਸਮੇਤ ਮੈਡੀਕਲ ਸਟੋਰ ਦੇ ਮਾਲਕ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ- ਗੁਰਦੁਆਰਾ ਸ੍ਰੀ ਬੇਰ ਸਾਹਿਬ ਆਉਣ ਵਾਲੀ ਸੰਗਤ ਲਈ ਅਹਿਮ ਖ਼ਬਰ, ਰਸਤੇ ਕੀਤੇ ਡਾਇਵਰਟ

ਡੀ .ਐੱਸ. ਪੀ. ਨੇ ਦੱਸਿਆ ਕਿ ਡਰੱਗ ਕੰਟਰੋਲ ਅਫ਼ਸਰ ਵੱਲੋਂ ਪਾਬੰਦੀਸ਼ੁਦਾ ਕੈਪਸੂਲਾਂ ਨੂੰ ਕਬਜ਼ੇ ’ਚ ਲੈ ਲਿਆ ਗਿਆ ਹੈ, ਜਿਸ ਸਬੰਧੀ ਮੈਡਕਲ ਸਟੋਰ ਕੋਈ ਸੇਲ-ਪ੍ਰਚੇਜ਼ ਅਤੇ ਸਟਾਕ ਦਾ ਰਿਕਾਰਡ ਪੇਸ਼ ਨਹੀਂ ਕਰ ਸਕਿਆ। ਉਨ੍ਹਾਂ ਦੱਸਿਆ ਕਿ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਦੋਸ਼ੀ ਖ਼ਿਲਾਫ਼ ਧਾਰਾ 223 ਬੀ. ਐੱਨ. ਐੱਸ. ਦੇ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਗ੍ਰਿਫਤਾਰ ਦੋਸ਼ੀ ’ਤੇ ਪਹਿਲਾਂ ਵੀ ਅਜਿਹਾ ਮਾਮਲਾ ਦਰਜ ਹੈ, ਜਿਸ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਡਰੱਗ ਇੰਸਪੈਕਟਰ ਨੂੰ ਉਕਤ ਮੈਡੀਕਲ ਸਟੋਰ ਦਾ ਲਾਇਸੈਂਸ ਰੱਦ ਕਰਨ ਸਬੰਧੀ ਵੀ ਲਿਖਿਆ ਜਾ ਰਿਹਾ ਹੈ। ਇਸ ਸਮੇਂ ਐੱਸ. ਐੱਚ. ਓ. ਮਹਿੰਦਰ ਸਿੰਘ ਮੌਜੂਦ ਸਨ।

ਇਹ ਵੀ ਪੜ੍ਹੋ-  ਪੰਜਾਬ 'ਚ ਵੱਡਾ ਹਾਦਸਾ, ਪੈਲੇਸ 'ਚ ਲੱਗੀ ਭਿਆਨਕ ਅੱਗ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News