ਆਮ ਆਦਮੀ ਪਾਰਟੀ ਦੇ ਦੇ 2 ਬਲਾਕ ਪ੍ਰਧਾਨਾਂ ਵੱਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ
Monday, Dec 22, 2025 - 04:16 PM (IST)
ਬੰਗਾ (ਰਾਕੇਸ਼ ਅਰੋੜਾ)- ਆਮ ਆਦਮੀ ਪਾਰਟੀ ਦੇ ਪੁਰਾਣੇ ਅਤੇ ਸੰਗਠਨ ਦਾ ਹਿੱਸਾ ਰਹੇ ਬਲਾਕ ਪ੍ਰਧਾਨ ਹਰਪ੍ਰੀਤ ਸਿੰਘ ਰਾਮਪੁਰ ਅਤੇ ਬਲਾਕ ਪ੍ਰਧਾਨ ਗੁਰਤੇਗ ਸਿੰਘ ਪੁੰਨੀਆਂ ਵੱਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੇ ਆਪਣਾ ਅਸਤੀਫ਼ਾ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਜਲਾਲਪੁਰ ਨੂੰ ਵੀ ਭੇਜ ਦਿੱਤਾ ਹੈ। ਸ. ਹਰਪ੍ਰੀਤ ਸਿੰਘ ਅਤੇ ਸ. ਗੁਰਤੇਗ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਆਮ ਆਦਮੀ ਪਾਰਟੀ ਨਾਲ ਪੂਰੀ ਤਨਦੇਹੀ ਅਤੇ ਇਕ ਸੱਚੇ ਸਿਪਾਹੀ ਬਣ ਸੇਵਾ ਨਿਭਾਈ ਹੈ। ਉਨ੍ਹਾਂ ਕਿਹਾ ਪਿਛਲੇ ਦਿਨੀ ਹੋਈਆਂ ਚੋਣਾਂ ਦੌਰਾਨ ਉਨ੍ਹਾਂ ਦੁਆਰਾ ਪੂਰੀ ਮਿਹਨਤ ਅਤੇ ਵਫਾਦਾਰੀ ਨਾਲ ਜੋ ਪਾਰਟੀ ਵੱਲੋਂ ਸੇਵਾ ਲਗਾਈ ਗਈ ਸੀ, ਨਿਭਾ ਕੇ ਉਮੀਦਵਾਰਾਂ ਨੂੰ ਜਤਾਇਆ ਹੈ ਅਤੇ ਪਾਰਟੀ ਦਾ ਹਰ ਤਰ੍ਹਾਂ ਦਾ ਸਾਥ ਦਿੱਤਾ।
ਇਹ ਵੀ ਪੜ੍ਹੋ: ਪੰਜਾਬ 'ਚ ਵੀਰਵਾਰ, ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਛੁੱਟੀ ਦਾ ਐਲਾਨ! ਨੋਟੀਫਿਕੇਸ਼ਨ ਜਾਰੀ
ਉਨ੍ਹਾਂ ਕਿਹਾ ਉਨ੍ਹਾਂ ਨੇ ਆਪਣੇ-ਆਪਣੇ ਅਹੁਦੇ ਤੋਂ ਅਸਤੀਫ਼ਾ ਹਲਕਾ ਬੰਗਾ ਵਿੱਚ ਲਗਾਤਾਰ ਹੋ ਰਹੀ ਖਿੱਚੋਤਾਣ ਅਤੇ ਪਾਰਟੀ ਦੇ ਪੁਰਾਣੇ ਇਹਦੇ ਜੁਝਾਰੂ ਵਰਕਰਾਂ ਦੀ ਸੁਣਵਾਈ ਨਾ ਹੋਣ, 2-3 ਮਹੀਨੇ ਪਹਿਲਾਂ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜ ਕੇ ਸੰਗਠਨ ਲਈ ਕੰਮ ਕਰਨ ਵਾਲੇ 7-8 ਬਲਾਕ ਪ੍ਰਧਾਨਾਂ ਨੂੰ ਬਿਨਾਂ ਕਾਰਨ ਦੱਸੇ ਉਨ੍ਹਾਂ ਨੂੰ ਅਹੁਦਿਆਂ ਤੋਂ ਹਟਾਉਣਾ ਅਤੇ ਬੰਗਾ ਹਲਕਾ ਦੇ ਵਿਧਾਇਕ ਨੂੰ ਇਨਾਂ ਗੱਲਾਂ ਤੋਂ ਜਾਣੂੰ ਕਰਾਉਣ ਦੇ ਬਾਵਜੂਦ ਉਨ੍ਹਾਂ ਦੁਆਰਾ ਕੋਈ ਵੀ ਪ੍ਰਤੀਕਿਰਿਆ ਨਾ ਕਰਨਾ ਅਤੇ ਲੰਬੇ ਸਮੇਂ ਤੋਂ ਪਾਰਟੀ ਲਈ ਕੰਮ ਕਰ ਰਹੇ ਬਲਾਕ ਪ੍ਰਧਾਨਾਂ ਨੂੰ ਬਹਾਲ ਨਾ ਕਰਨ ਕਰਕੇ ਉਹ ਨੇ ਵੀ ਆਪਣੇ ਉਪਰੋਤਕ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ ਪਰ ਵਿਅਕਤੀਗਤ ਤੌਰ 'ਤੇ ਉਹ ਪਾਰਟੀ ਨਾਲ ਜੁੜੇ ਰਹਿਣਗੇ ਅਤੇ ਪਾਰਟੀ ਦਾ ਨੁਕਸਾਨ ਕਰਨ ਵਾਲੇ ਵਿਅਕਤੀਆਂ ਦੀ ਅਸਲੀਅਤ ਲੋਕਾਂ ਅਤੇ ਪਾਰਟੀ ਦੇ ਉੱਚ ਅਹੁਦੇਦਾਰਾਂ ਦੇ ਸਾਹਮਣੇ ਜ਼ਰੂਰ ਲੈ ਕੇ ਆਉਣਗੇ ।
ਇਹ ਵੀ ਪੜ੍ਹੋ: ਪੰਜਾਬ 'ਚ ਕਈ ਅਫ਼ਸਰ ਜਾਂਚ ਦੇ ਘੇਰੇ 'ਚ! ਡਿੱਗ ਸਕਦੀ ਹੈ ਗਾਜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
